News Punjab
ਚੰਡੀਗੜ੍ਹ, 4 ਜੁਲਾਈ
ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਇਸ ਸਤਵੇਂ ਫੇਰ ਬਦਲ ਤੋ ਬਾਅਦ ਮੰਤਰੀਆਂ ਕੋਲ ਵਿਭਾਗ –
ਭਗਵੰਤ ਮਾਨ- ਸਿਵਲ ਏਵੀਏਸ਼ਨ, ਜਨਰਲ ਐਡਮਿਨਿਸਟ੍ਰੇਸ਼ਨ, ਗ੍ਰਹਿ ਮਾਮਲੇ ਅਤੇ ਨਿਆਂ, ਪਰਸੋਨਲ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ
ਹਰਪਾਲ ਸਿੰਘ ਚੀਮਾ- ਵਿੱਤ ਮੰਤਰਾਲੇ, ਯੋਜਨਾ, ਪ੍ਰੋਗਰਾਮ ਲਾਗੂ ਕਰਨਾ ਅਤੇ ਆਬਕਾਰੀ ਅਤੇ ਕਰ
ਅਮਨ ਅਰੋੜਾ- ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਸਬੰਧ ਮਾਮਲੇ ਅਤੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰਾਲੇ
ਡਾ. ਬਲਜੀਤ ਕੌਰ- ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਮੰਤਰਾਲੇ
ਸੰਜੀਵ ਅਰੋੜਾ – ਐੱਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ, ਨਿਵੇਸ਼ ਪ੍ਰਮੋਸ਼ਨ, ਉਦਯੋਗ ਤੇ ਵਣਜ
ਡਾ. ਬਲਬੀਰ ਸਿੰਘ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ
ਹਰਦੀਪ ਸਿੰਘ ਮੁੰਡੀਆਂ-ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਪਾਣੀ ਦੀ ਸਪਲਾਈ ਤੇ ਸੈਨੀਟੇਸ਼ਨ ਅਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ
ਲਾਲ ਸਿੰਘ ਕਟਾਰੂਚੱਕ- ਭੋਜਨ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਮਹਿਕਮਾ ਅਤੇ ਜੰਗਲੀ ਜੀਵ
ਲਾਲਜੀਤ ਸਿੰਘ ਭੁੱਲਰ- ਟ੍ਰਾਂਸਪੋਰਟ ਅਤੇ ਜੇਲ੍ਹ
ਹਰਜੋਤ ਸਿੰਘ ਬੈਂਸ- ਉੱਚ ਸਿੱਖਿਆ ਮੰਤਰਾਲੇ, ਸਕੂਲ ਸਿੱਖਿਆ ਮੰਤਰਾਲੇ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰਾਲੇ ਅਤੇ ਸੂਚਨਾ ਅਤੇ ਲੋਕ ਸੰਪਰਕ
ਹਰਭਜਨ ਸਿੰਘ- ਪਬਲਿਕ ਵਰਕਸ ਅਤੇ ਪਾਵਰ ਮੰਤਰਾਲੇ
ਬਰਿੰਦਰ ਕੁਮਾਰ ਗੋਇਲ- ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ
ਤਰੁਨਪ੍ਰੀਤ ਸਿੰਘ ਸੋਂਦ- ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਬੰਧੀ ਮਹਿਕਮਾ, ਲੇਬਰ ਮੰਤਰਾਲੇ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ
ਡਾ. ਰਵਜੋਤ ਸਿੰਘ- ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ
ਗੁਰਮੀਤ ਖੁੱਡੀਆਂ- ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ
ਮੋਹਿੰਦਰ ਭਗਤ- ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗ਼ਬਾਨੀ
