ਕੁਲਵਿੰਦਰ ਸਿੰਘ ਬੈਨੀਪਾਲ ਨੇ ਮਹਾਨ ਨਾਮ ਸਿਮਰਨ ਅਭਿਆਸ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ

*ਮਹੀਨੇ ਦੇ ਅਖੀਰਲੇ ਸੁਕਰਵਾਰ ਗੁਰਦੁਆਰਾ ਸਾਹਿਬ ਵਿਖੇ ਹੋਇਆ ਕਰੇਗਾ ਨਾਮ ਸਿਮਰਨ ਅਭਿਆਸ ਸਮਾਗਮ*

**************************

ਨਿਊਜ਼ ਪੰਜਾਬ

ਲੁਧਿਆਣਾ, 2 ਜੁਲਾਈ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਸੀ. ਆਰ. ਪੀ ਕੌਲਨੀ ਦੁੱਗਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਬੀਤੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆਂ ਦੀ ਸੁਹਿਰਦ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਤਿੰਨ ਰੋਜਾ ਮਹਾਨ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ ਇੱਕ ਉਪਦੇਸ਼ਕ ਸਮਾਗਮ ਸੀ ਜਿਸ ਅੰਦਰ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾ ਕੀਤਾ!ਉਨ੍ਹਾਂ ਨੇ ਕਿਹਾ ਕਿ

ਗੁਰਬਾਣੀ ਦਾ ਸਿਮਰਨ ਕਰਨਾ ਹਰ ਮਨੁੱਖ ਲਈ ਬਹੁਤ ਜਰੂਰੀ ਹੈ, ਕਿਉ ਕਿ ਗੁਰਬਾਣੀ ਦੇ ਨਾਮ ਸਿਮਰਨ ਸਦਕਾ ਹੀ ਮਨੁੱਖ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰ ਸਕਦਾ ਹੈ!ਇਸ ਦੌਰਾਨ ਸ. ਬੈਨੀਪਾਲ ਨੇ ਉਕਤ ਸਮਾਗਮ ਨੂੰ ਸਫਲ ਤੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਨਿੱਘਾ ਧੰਨਵਾਦ ਪ੍ਰਗਟ ਕਰਦਾ ਕੀਤਾ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤਾਂ ਦੀ ਪੂਰਜੋਰ ਬੇਨਤੀ ਤੇ ਉਤਸਾਹ ਨੂੰ ਮੁੱਖ ਰੱਖਦਿਆ ਹੋਇਆਂ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਹਰ ਮਹਿਨੇ ਦੇ ਅਖੀਰਲੇ ਸੁਕਰਵਾਰ ਨੂੰ ਜੋ

ਆਪਣੇ ਜੱਥੇ ਵੱਲੋ ਨਾਮ ਸਿਮਰਨ ਅਭਿਆਸ ਸਮਾਗਮ ਕਰਨ ਦਾ ਐਲਾਨ ਕੀਤਾ ਹੈ ਉਹ ਆਪਣੇ ਆਪ ਵਿੱਚ ਇੱਕ ਯੋਗ ਉਪਰਾਲਾ ਹੈ!ਜਿਸ ਨਾਲ ਗੁਰਬਾਣੀ ਦੇ ਸਿਮਰਨ ਦੀ ਪ੍ਰਚਾਰ ਮੁਹਿੰਮ ਹੋਰ ਪ੍ਰਚੰਡ ਹੋਵੇਗੀ!ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਮੁੜ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਹੋਣ ਵਾਲੇ ਸਮੂਹ ਧਾਰਮਿਕ ਸਮਾਗਮਾਂ ਅੰਦਰ ਉਹ ਆਪਣੀਆਂ ਹਾਜ਼ਰੀਆਂ ਭਰਿਆ ਕਰਨ, ਖਾਸ ਕਰਕੇ ਆਪਣੇ ਬੱਚਿਆਂ ਨੂੰ ਹਰ ਰੋਜ਼ ਗੁਰੂ ਘਰ ਭੇਜਣ ਤਾਂ ਕਿ ਵੱਧ ਤੋ ਵੱਧ ਗੁਰੂ ਸਾਹਿਬਾ ਦੀਆਂ ਸਿੱਖਿਆਵਾ ਦੇ ਧਾਰਨੀ ਬਣਕੇ ਬਾਣੀ ਤੇ ਭਾਣੇ ਦੇ ਧਾਰਨੀ ਬਣ ਸਕਣ!