ਬਰਨਾਲਾ ਪੁਲਿਸ ਦੀ ਹਿਰਾਸਤ’ਚ ਲੱਖਾ ਸਿਧਾਣਾ,ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਨਿਊਜ਼ ਪੰਜਾਬ

29 ਜੂਨ 2025

ਬਰਨਾਲਾ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਪ-ਕਪਤਾਨ ਪੁਲਿਸ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸ਼ਨੀਵਾਰ ਨੂੰ ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਵਿਖੇ ਹਾਈਵੇਅ ‘ਤੇ ਗੱਡੀ ਟਕਰਾਉਣ ਨੂੰ ਲੈ ਕੇ ਝੜਪ ਹੋ ਗਈ ਸੀ। ਜਿਸ ‘ਤੇ ਬਰਨਾਲਾ ਪੁਲਿਸ ਨੇ ਐਕਸ਼ਨ ‘ਚ ਆ ਕੇ ਕਾਰਵਾਈ ਕੀਤੀ ਸੀ।