ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਨਾਲ ਹੁਣ ਤੱਕ 6 ਮੌਤਾਂ ਹੋਣ ਅਤੇ 2 ਵਿਅਕਤੀਆਂ ਦੇ ਲਾਪਤਾ ਦੱਸੇ ਜਾ ਰਹੇ ਹਨ, ਹਿਮਾਚਲ ਵਿੱਚ ਭਾਰੀ ਮੀਂਹ ਕਾਰਨ 50 ਤੋਂ ਵਧੇਰੇ ਸੜਕਾਂ ਬੰਦ ਹੋ ਗਈਆਂ ਹਨ, ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਜਾਰੀ ਰਹਿਣਗੇ ਜਦੋਂ ਕਿ ਪੰਜਾਬ ਅਤੇ ਹਰਿਆਣਾ ਵਿੱਚ ਬਹੁਤੀ ਥਾਈ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ

ਬੁੱਧਵਾਰ ਨੂੰ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਲਾਪਤਾ ਹੋਏ ਵਿਅਕਤੀਆਂ ‘ਚੋਂ ਹੁਣ ਤੱਕ ਕਾਂਗੜਾ ਜ਼ਿਲ੍ਹੇ ‘ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ ਦੋ ਹੋਰ ਦੀ ਭਾਲ ਜਾਰੀ ਹੈ।
ਹੁਣ ਤੱਕ ਕਾਂਗੜਾ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਆਏ ਪਣਬਿਜਲੀ ਪ੍ਰਾਜੈਕਟ ਵਾਲੀਆਂ ਥਾਵਾਂ ਤੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉੱਧਰ ਭਾਰੀ ਮੀਂਹ ਕਾਰਨ ਹਿਮਾਚਲ ‘ਚ 53 ਸੜਕਾਂ ਬੰਦ ਹੋ ਗਈਆਂ ਹਨ।
ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ‘ਚ ਹੜ੍ਹ ਮਗਰੋਂ ਲਾਪਤਾ ਤਿੰਨ ਵਿਅਕਤੀਆਂ ਦੀ ਭਾਲ ਲਈ ਕੌਮੀ ਅਤੇ ਸੂਬਾਈ ਆਫ਼ਤ ਪ੍ਰਤੀਕਿਰਿਆ ਬਲ, ਪੁਲੀਸ ਅਤੇ ਹੋਮ ਗਾਰਡਜ਼ ਦੀਆਂ ਸਾਂਝੀ ਟੀਮਾਂ ਨੇ ਅੱਜ ਸਵੇਰੇ ਇਕ ਵਾਰ ਮੁੜ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ। ਇਨ੍ਹਾਂ ਲੋਕਾਂ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਣ ਦੀ ਸੰਭਾਵਨਾ ਹੈ|
ਤਸਵੀਰਾਂ – IMD
