ਕੂੜਾ ਮੁਕਤ – ਨਵਾਂ ਸ਼ਹਿਰ ਨੇ ਬਣਾਈ ਪੰਜਾਬ ਦੀ ਸ਼ਾਨ – ਭਾਰਤ ਸਰਕਾਰ ਨੇ ਦੇਸ਼ ਦੇ 141 ਸ਼ਹਿਰਾਂ ਨੂੰ ਦਿੱਤੇ ਰੁੱਤਬੇ — ਪੜ੍ਹੋ ਸੂਚੀ

ਨਿਊਜ਼ ਪੰਜਾਬ

ਨਵੀਂ ਦਿੱਲੀ , 19 – ਪੂਰੇ ਭਾਰਤ ਦੇਸ਼ ਵਿੱਚ ਕੂੜਾ-ਮੁਕਤ ਸ਼ਹਿਰਾਂ ਦੀ ਦਰਜ਼ਾ – ਬੰਦੀ ( reting ) ਕਰਦਿਆਂ ਭਾਰਤ ਸਰਕਾਰ ਨੇ ਦੇਸ਼ ਦੇ 6 ਸ਼ਹਿਰਾਂ ਨੂੰ ਫਾਈਵ ਸਟਾਰ ਦਾ ਦਰਜ਼ਾ ਅਤੇ  65 ਸ਼ਹਿਰਾਂ ਨੂੰ ਥ੍ਰੀ ਸਟਾਰ ਜਦੋਂ ਕਿ  70 ਸ਼ਹਿਰਾਂ ਨੂੰ ਵੰਨ- ਸਟਾਰ ਦਾ ਦਰਜ਼ਾ ਦਿੱਤਾ ਹੈ | ਕੇਂਦਰੀ ਹਾਊਸਿੰਗ ਐਂਡ ਅਰਬਨ ਅਫੇਰਜ਼ ਦੇ ਰਾਜ ਮੰਤਰੀ ਸਰਦਾਰ ਹਰਦੀਪ ਸਿੰਘ ਪੂਰੀ ਵਲੋਂ ਐਲਾਨੀ ਸੂਚੀ ਵਿੱਚੋ ਬੜੀ ਮੁਸ਼ਕਲ ਨਾਲ ਪੰਜਾਬ ਦੇ ਨਵਾਂ ਸ਼ਹਿਰ ਨੇ ਦੂਜੀ ਵਾਰ ਥ੍ਰੀ – ਸਟਾਰ ਕੂੜਾ ਮੁਕਤ ਹੋਣ ਦਾ ਦਰਜ਼ਾ ਪ੍ਰਾਪਤ ਕਰਕੇ ਪੰਜਾਬ ਨੂੰ ਮਾਣ ਪ੍ਰਾਪਤ ਕਰਵਾਇਆ ਹੈ |
ਫਾਈਵ-ਸਟਾਰ ਦਾ ਦਰਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਜਰਾਤ ਦੇ ਦੋ ਸ਼ਹਿਰ ਰਾਜਕੋਟ ਅਤੇ ਸੂਰਤ , ਛਤੀਸ਼ਗੜ ਦਾ ਅੰਬਿਕਾਪੁਰ , ਕਰਨਾਟਕਾ ਦਾ ਮੈਸੂਰ , ਮਹਾਰਾਸ਼ਟਰ ਦਾ ਨਵੀ ਮੁੰਬਈ ਅਤੇ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਸ਼ਾਮਲ ਹਨ | ਪੜ੍ਹੋ        ਭਾਰਤ ਸਰਕਾਰ ਵਲੋਂ ਐਲਾਨੀ  ਫਾਈਵ ਸਟਾਰ ਸੂਚੀ —–

5 Star Cities

ULB Name State Final Rating
Ambikapur Chhattisgarh 5 Star
Rajkot Gujarat 5 Star
Surat Gujarat 5 Star
Mysore Karnataka 5 Star
Indore Madhya Pradesh 5 Star
Navi Mumbai Maharashtra 5 Star