ਡੀ ਡੀ ਪੰਜਾਬੀ ‘ਤੇ ਸ਼ੁਰੂ ਹੋ ਚੁੱਕੀ ਨੌਵੀਂ ਜਮਾਤ ਦੀ ਪੜ੍ਹਾਈ – ਸਕੂਲ ਨਹੀਂ ਜਾਣਾ ਪਰ ਘਰ ਪੜ੍ਹੋ -ਪਾਠਕ੍ਰਮ ਟੈਲੀਕਾਸਟ ਕਰਨ ਲਈ ਸਮਾਂ ਸੂਚੀ ਜਾਰੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਡੀ.ਡੀ ਪੰਜਾਬੀ ਚੈਨਲ ‘ਤੇ ਪਾਠਕ੍ਰਮ ਸ਼ੁਰੂ ਹੋਇਆ

ਨਿਊਜ਼ ਪੰਜਾਬ

ਚੰਡੀਗੜ•, 19  ਮਈ –  ਪੰਜਾਬ ਸਰਕਾਰ ਨੇ ਤਾਲਾਬੰੰਦੀ ਦੇ ਕਾਰਨ ਸਰਕਾਰੀ ਸਕੁਲਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਦੇ ਵਾਸਤੇ ਡੀ.ਡੀ. ਪੰਜਾਬੀ ਚੈਨਲ ‘ਤੇ ਪਾਠਕ੍ਰਮ/ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ।
ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਭਲਕੇ 19 ਮਈ 2020 ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤੱਕ ਪਾਠਕ੍ਰਮ ਹੋਵੇਗਾ ਅਤੇ ਇਸ ਵਿੱਚ 10 ਵਜੇ ਤੋਂ 10.15 ਵਜੇ ਤੱਕ ਬਰੇਕ ਹੇਵੇਗੀ। ਇਸੇ ਤਰ•ਾਂ ਹੀ ਦਸਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਹਹਿਰ 1.45 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬਰੇਕ ਹੋਵੇਗੀ। ਬੁਲਾਰੇ ਅਨੁਸਾਰ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸ ਸਮਾਂ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਹੋਵੇਗਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀ.ਡੀ. ਪੰਜਾਬੀ ਚੈਨਲ ਫਰੀ ਡਿਸ਼ ‘ਤੇ 22 ਨੰਬਰ ਚੈਨਲ ‘ਤੇ, ਏਅਰਟੈਲ ਡਿਸ਼ ‘ਤੇ 572, ਵੀਡੀਓਕੋਨ ਡੀ 2 ਐਚ ‘ਤੇ 784 ਨੰਬਰ ‘ਤੇ, ਟਾਟਾ ਸਕਾਈ ‘ਤੇ 1949, ਫਾਸਟਵੇਅ ਕੇਬਲ ‘ਤੇ 71, ਡਿਸ਼ ਟੀ ਵੀ ‘ਤੇ 1169, ਸਨ ਡਾਇਰੈਕਟ ‘ਤੇ 670 ਅਤੇ ਰੀਲਾਇੰਸ ਬਿੱਗ ਟੀ ਵੀ ਦੇ 950 ਨੰਬਰ ਚੈਨਲਾਂ ‘ਤੇ ਆਵੇਗਾ।
ਬੁਲਾਰੇ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਪੜ•ਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ ਵੀ ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਟੀ.ਐਚ. ਚੈਨਲ ਰਾਹੀਂ ਪ੍ਰਾਠਕ੍ਰਮ/ਪ੍ਰੋਗਰਾਮ ਪ੍ਰਸਾਰਤ ਕੀਤੇ ਜਾ ਰਹੇ ਹਨ। ਇਹ ਡੀ.ਡੀ. ਫਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ.ਵੀ. ਦੇ 939 ਨੰਬਰ ਚੈਨਲ ‘ਤੇ ਚਲਾਏ ਜਾ ਰਹੇ ਹਨ। 7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ•ਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।
ਸਿੱਖਿਆ ਵਿਭਾਗ (ਸੈ.ਸਿ.) ਦੇ ਡਾਇਰੈਕਟਰ ਸੁਖਜੀਤ ਪਾਲ ਸਿੰਘ ਨੇ ਇਸ ਸਬੰਧ ਵਿੱਚ ਸਮੂਹ ਜ਼ਿਲ•ਾ ਸਿੱਖਿਆ ਅਫਸਰਾਂ (ਸੈ.ਸਿ.)/(ਐ.ਸਿ), ਸਮੂਹ ਬਲਾਕ ਪ੍ਰਾਇਮਰੀ ਅਫਸਰਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨਾਂ ਕਿਹਾ ਹੈ ਕਿ ਸਕੂਲ ਮੁਖੀ ਰੋਜ਼ਮਰਾ ਦੇ ਆਧਾਰ ‘ਤੇ ਇਨ•ਾਂ ਪ੍ਰੋਗਰਾਮਾਂ ਦੀ ਫੀਡਬੈਕ ਪ੍ਰਾਪਤ ਕਰਨਗੇ ਅਤੇ ਇਸ ਯਕੀਨੀ ਬਨਾਉਣਗੇ ਕਿ ਸਬੰਧਿਤ ਅਧਿਆਪਿਕ ਵੀ ਇਹ ਪ੍ਰੋਗਰਾਮ ਦੇਖਣ। ਅਧਿਆਪਿਕ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਰੱਖਣ। ਅਧਿਆਪਿਕ ਇਨ•ਾਂ ਪ੍ਰੋਗਰਾਮਾਂ ਦਾ ਟਾਈਮ ਟੇਬਲ ਅਤੇ ਸੂਚੀ ਵਿਦਿਆਰਥੀਆਂ ਤੱਕ ਪਹੁੰਚਾਉਣਗੇ ਤਾਂ ਜੋ ਉਨ•ਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਉਨ•ਾਂ ਨੇ ਵਿਦਿਆਰਥੀਆਂ ਦੀ ਪੜ•ਾਈ ਦੇ ਲਈ ਸ਼ੁਰੂ ਕੀਤੇ ਅਭਿਆਨ ਦੀ ਸਫਲਤਾ ਲਈ ਜ਼ਿਲ•ਾ ਅਫਸਰਾਂ ਤੋਂ ਲੈ ਅਧਿਆਪਕਾਂ ਤੱਕ ਸਾਰਿਆਂ ਨੂੰ ਤਾਲਮੇਲ ਬਨਾਉਣ ਲਈ ਨਿਰਦੇਸ਼ ਦਿੱਤੇ ਹਨ।