ਸਟਾਰਟਅਪਜ਼ ਦੇ ਵਿਕਾਸ ਲਈ ਸਟਾਰਟਅਪ ਪੰਜਾਬ ਅਤੇ ਚੰਡੀਗੜ• ਏਂਜਲਜ ਨੈਟਵਰਕ ਵੱਲੋਂ ਛੇ ਹਫ਼ਤਾ ਆਈਕੈਨ ਐਕਸੇਲਿਏਟਰ ਪ੍ਰੋਗਰਾਮ ਸ਼ੁਰੂ ਸਟਾਰਟਅਪਜ਼ ਲਈ ਟਾਰਗੇਟ ਮਾਰਕੀਟ ਦੀ ਸ਼ਨਾਖਤ, ਤਰਤੀਬਵਾਰ ਉਪਾਅ ਅਤੇ ਮਹੱਤਵਪੂਰਣ ਸੁਝਾਅ ਆਦਿ ਵਿੱਚ ਸਹਾਇਕ ਹੋਵੇਗਾ ਪ੍ਰੋਗਰਾਮ – ਰਜਤ ਅਗਰਵਾਲ

ਨਿਊਜ਼ ਪੰਜਾਬ
ਚੰਡੀਗੜ•, 18 ਮਈ: ਸ਼ੁਰੂਆਤੀ ਪੜਾਅ ਦੇ ਸਟਾਰਟਅਪਜ਼ ਨੂੰ ਹਰ ਸੰਭਵ ਸਮਰਥਨ ਅਤੇ ਸਹਾਇਤਾ ਦੇਣ ਲਈ, ਪੰਜਾਬ ਸਰਕਾਰ ਅਤੇ ਚੰਡੀਗੜ• ਐਂਜਲਸ ਨੈਟਵਰਕ (ਸੀ.ਏ.ਐੱਨ.) ਨੇ ਕੋਵਿਡ -19 ਮਹਾਮਾਰੀ ਵਰਗੇ ਮੁਸ਼ਕਿਲ ਹਾਲਾਤਾਂ ਵਿੱਚ ਵਿਸ਼ੇਸ਼ ਤੌਰ ‘ਤੇ ਸਟਾਰਟਅਪਜ਼ ਨੂੰ ਸੰਭਾਲਣ ਲਈ ਆਈਕੈਨ ਐਕਸੇਲਿਏਟਰ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਟੇਟ ਸਟਾਰਟਅਪ ਨੋਡਲ ਅਧਿਕਾਰੀ ਅਤੇ ਸੀਈਓ ਇਨਵੈਸਟ ਪੰਜਾਬ, ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਇਹ 6 ਹਫ਼ਤਿਆਂ ਦਾ ਵਰਚੁਅਲ ਸਟਾਰਟਅਪ ਐਕਸੇਲਰੀਏਸ਼ਨ ਪ੍ਰੋਗਰਾਮ ਹੈ ਜੋ ਸੈਸ਼ਨਾਂ ਅਤੇ ਸਲਾਹ-ਮਸ਼ਵਰੇ ਰਾਹੀਂ ਸਟਾਰਟਅਪਾਂ ਨੂੰ ਵਿਕਾਸ ਦੇ ਅਗਲੇ ਪੜਾਅ ਲਈ ਤਿਆਰ ਕਰੇਗਾ। ਉਨ•ਾਂ ਕਿਹਾ ਕਿ “ਸਟਾਰਟ ਅਪ ਪੰਜਾਬ” ਦੀ ਭਾਈਵਾਲੀ ਨਾਲ ਸੀਏਐਨ ਨੇ ਪਹਿਲਾਂ ਹੀ ਆਈਕੈਨ ਐਕਸੇਲਿਏਟਰ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ।
ਇਹ ਛੇ ਹਫਤਿਆਂ ਦੇ ਕੋਰਸ ਐਕਸਲਰੇਸ਼ਨ ਪ੍ਰੋਗ੍ਰਾਮ ਸ਼ੁਰੂਆਤੀ ਵਿਅਕਤੀਆਂ ਨੂੰ ਉਨ•ਾਂ ਦੀ ਸਮੱਸਿਆ ਦੀ ਪਛਾਣ ਕਰਨ, ਟੀਚੇ ਸਬੰਧੀ ਮਾਰਕੀਟ ਦੀ ਪਛਾਣ ਕਰਨ, ਹੱਲ ਅਤੇ ਮੁੱਲ ਦੀ ਤਜਵੀਜ਼ ਤਿਆਰ ਕਰਨ, ਮੁਕਾਬਲੇ ਦੀ ਪਛਾਣ ਕਰਨ, ਉਨ•ਾਂ ਦੀ ਵਿਕਰੀ ਪ੍ਰਕਿਰਿਆ ਦਾ ਖਾਕਾ ਤਿਆਰ ਕਰਨ ਅਤੇ ਕੀਮਤਾਂ ਦੇ ਢਾਂਚੇ ਦੀ ਪਰਿਭਾਸ਼ਾ ਦੇਣ, ਕਾਰੋਬਾਰ ਦਾ ਮਾਡਲ ਬਣਾਉਣ ਅਤੇ ਉਨ•ਾਂ ਦੀ ਪਿੱਚ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਅਗਰਵਾਲ ਨੇ ਕਿਹਾ ਕਿ ਜਦੋਂ ਪ੍ਰੋਗਰਾਮ ਦੇ ਅੱਧ ਜੂਨ ਵਿਚ ਖ਼ਤਮ ਹੋਵੇਗਾ ਤਾਂ ਭਾਗੀਦਾਰ ਆਪਣੇ ਉਤਪਾਦਾਂ ਨੂੰ ਲਾਂਚ ਕਰਨ ਲਈ ਤਿਆਰ ਹੋਣਗੇ।
ਉਕਤ ਪ੍ਰੋਗਰਾਮ ਲਈ ਸਟਾਰਟਅਪ ਪੰਜਾਬ ਅਤੇ ਸੀਏਐਨ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਗਰਵਾਲ ਨੇ ਜ਼ਿਕਰ ਕੀਤਾ ਕਿ ਇਹ ਮੁਫਤ ਐਕਸਲੇਟਰ ਪ੍ਰੋਗਰਾਮ ਪਲੇਟਫਾਰਮ ਆਉਣ ਵਾਲੇ ਉੱਦਮੀਆਂ ਲਈ ਅਤਿ ਲਾਭਦਾਇਕ ਸਿੱਧ ਹੋਵੇਗਾ, ਜਿਹੜੇ ਆਪਣਾ ਸ਼ੁਰੂਆਤ ਅਗਲੇ ਪੱਧਰ ਤੱਕ ਲਿਜਾਣ ਦਾ ਇਰਾਦਾ ਰੱਖਦੇ ਹਨ।
ਸਟੇਟ ਸਟਾਰਟਅਪ ਨੋਡਲ ਅਫਸਰ, ਅਗਰਵਾਲ ਨੇ ਇਹ ਵੀ ਦੱਸਿਆ ਕਿ ਪ੍ਰੋਗਰਾਮ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੇ ਸਟਾਰਟਅੱਪਜ਼ ਲਈ ਖੁੱਲਾ ਹੈ। ਉਨ•ਾਂ ਕਿਹਾ ਕਿ ਇਸ ਦੇ ਪਹਿਲੇ ਗਰੁੱਪ  ਲਈ ਸੀਏਐਨ ਨੂੰ ਉਦਮਪਤੀਆਂ ਦੁਆਰਾ ਸ਼ਾਨਦਾਰ ਹੁੰਗਾਰਾ ਮਿਲਿਆ, ਜਿਸ ਵਿਚ ਸੈਂਕੜੇ ਅਰਜ਼ੀਆਂ ਭਾਰਤ ਦੇ 17 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਹੋਈਆਂ ਹਨ। ਕੁਲ ਅਰਜ਼ੀਆਂ ਵਿਚੋਂ 30% ਤੋਂ ਵੱਧ ਪੰਜਾਬ ਰਾਜ ਨਾਲ ਸਬੰਧਤ ਹਨ।
ਅਗਰਵਾਲ ਨੇ ਅੱਗੇ ਦੱਸਿਆ ਕਿ ਆਈ.ਸੀ.ਏ.ਐਨ. ਦੇ ਪਹਿਲੇ ਸਮੂਹ ਵਿੱਚ ਵਿਭਿੰਨ ਖੇਤਰਾਂ ਵਿੱਚੋਂ 6 ਸਟਾਰਟਅਪ ਸ਼ਾਮਲ ਹਨ, ਜਿਸ ਵਿੱਚ ਲੁਧਿਆਣਾ ਅਧਾਰਤ ਐਡਟੈਕ ਸਟਾਰਟਅਪ ਵਿਜ਼ਰਬਰੋ, ਬੰਗਾਲੁਰੂ ਸਥਿਤ ਰਿਟੇਲਟੈਕ ਸਟਾਰਟਅੱਪ ਦੁਕਾਨਦਾਰ, ਦਿੱਲੀ ਅਧਾਰਤ ਹੈਲਥਕੇਅਰ ਸਟਾਰਟਅਪ ਐਚ.ਸੀ.ਓ.ਡੀ., ਚੰਡੀਗੜ• ਅਧਾਰਤ ਐਗਰੀਕਲਚਰ ਸਟਾਰਟਅਪ ਸੋਰਮਿਨ ਫੂਡ, ਗੁੜਗਾਉਂ ਸਥਿਤ ਫਿਨਟੈਕ-ਰੀਯੂਡੋ ਅਤੇ ਮੁਹਾਲੀ ਅਧਾਰਤ ਈ-ਲਰਨਿੰਗ ਸਟਾਰਟਅਪ ਸੋਰਸ ਟੈਕਨੀਕਾ  ਸ਼ਾਮਲ ਹਨ।
ਇਸ ਦੌਰਾਨ, ਸੀਏਐੱਨ ਦੇ ਸੰਸਥਾਪਕ ਮੈਂਬਰ ਅਤੇ ਪ੍ਰੋਗ੍ਰਾਮ ਦੇ ਚੀਫ ਮੈਂਟਰ ਕੁਨਾਲ ਨੰਦਵਾਨੀ ਨੇ ਕਿਹਾ, “ ਚੰਡੀਗੜ• ਐਂਜਲਜ਼ ਦੇਸ਼ ਦੇ ਸਭ ਤੋਂ ਵੱਧ ਸਰਗਰਮ ਨੈੱਟਵਰਕ ਵਿੱਚੋਂ ਇੱਕ ਨੈਟਵਰਕ ਵਜੋਂ ਉਭਰਿਆ ਹੈ ਅਤੇ ਅਸੀਂ ਮੰਨਦੇ ਹਾਂ ਕਿ ਉੱਭਰ ਰਹੇ ਉੱਦਮੀਆਂ ਲਈ ਅਜੇ ਵੀ ਹੋਰ ਬਹੁਤ ਕੁਝ ਕਰਨਾ ਬਾਕੀ  ਹੈ। ਇਸ ਪ੍ਰੋਗ੍ਰਾਮ ਦੇ ਜ਼ਰੀਏ, ਅਸੀਂ ਜਿੰਨਾ ਸੰਭਵ ਹੋ ਸਕੇ ਬਹੁਤ ਸਾਰੇ ਸਟਾਰਟਅੱਪਜ਼ ਦਾ ਮਾਰਗਦਰਸ਼ਨ ਅਤੇ ਸਹਾਇਤਾ ਕਰ ਸਕਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਇਸ ਵਿਚੋਂ ਲੋੜੀਂਦਾ ਮੁੱਲ ਕੱਢ ਸਕਣਗੇ । ਇਹ ਸਾਡੀ ਪਰਖ ਦਾ ਸਮਾਂ ਹੈ ਅਤੇ ਅਸੀਂ ਆਪਣੇ  ਸੋਮਿਆਂ ਨੂੰ ਇਸ ਵਾਤਾਵਰਣ ਵਿਚ ਢਾਲਣ ਲਈ ਖੁਸ਼ ਹਾਂ। ”
ਜ਼ਿਕਰਯੋਗ ਹੈ, ਸਟਾਰਟਅਪ ਪੰਜਾਬ ਵਲੋਂ ਆਈਸੀਐਨ ਐਕਸਲੇਟਰ ਪ੍ਰੋਗਰਾਮ ਦਾ ਸਮਰਥਨ ਕੀਤਾ ਜਾਂਦਾ ਹੈ, ਜੋ ਕਿ ਪੰਜਾਬ ਸਰਕਾਰ ਦੀ ਇਕ ਸੰਸਥਾ ਹੈ ਜੋ ਰਾਜ ਵਿਚ ਸਟਾਰਟਅਪਸ ਲਈ ਪ੍ਰਮੁੱਖ ਕੰਮ ਕਰ ਰਹੀ ਹੈ, ਜਿਸ ਨਾਲ ਉਨ•ਾਂ ਨੂੰ ਚੰਗੇ ਮੈਂਟਰ  ਅਤੇ ਵੱਖ ਵੱਖ ਸਰਕਾਰੀ ਯੋਜਨਾਵਾਂ ਤਕ ਪਹੁੰਚ ਆਦਿ ਮੁਹੱਈਆ ਕਰਵਾਈ ਜਾ ਸਕੇ।
ਕਾਬਿਲੇਗ਼ੌਰ ਹੈ ਕਿ ਚੰਡੀਗੜ• ਐਂਜਲਸ ਨੇ ਕੁਝ ਪ੍ਰੋਗਰਾਮ ਸਾਧਨਾਂ ਨੂੰ ਹੋਰ ਭਾਗੀਦਾਰਾਂ ਅਤੇ ਸੰਸਥਾਪਕਾਂ ਲਈ ਉਪਲਬਧ ਕਰਾਉਣ ਲਈ ਸਹਿਮਤੀ ਵੀ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਲਾਭ ਵੱਧ ਤੋਂ ਵੱਧ ਸਟਾਰਟਅੱਪਜ਼ ਤੱਕ ਪਹੁੰਚੇ।ਇਹ ਜਾਣਕਾਰੀ ਇਸ ਪ੍ਰੋਗਰਾਮ ਦੀ ਵੈਬਸਾਈਟ www.chandigarhangelsnetwork.com/accelerate ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
——–