ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅੰਦਰ ਹਾੜੀ / ਸਾਉਣੀ ਸੀਜ਼ਨ 2020-21 ਦੌਰਾਨ ਮਨਰੇਗਾ ਕਿਰਤੀਆਂ ਨੂੰ ਕੰਮ ਦੇਣ ਲਈ ਕਿਹਾ
ਨਿਊਜ਼ ਪੰਜਾਬ
ਚੰਡੀਗੜ•, 18 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਇੱਕ ਵਿਸ਼ੇਸ਼ ਮਾਮਲੇ ਵਜੋਂ, ਪਰਵਾਸੀ ਕਿਰਤੀਆਂ ਦੀ ਘਾਟ ਦੇ ਮੱਦੇਨਜ਼ਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਅਧੀਨ ਕਿਰਤ / ਕਾਰਡ ਧਾਰਕਾਂ ਨੂੰ ਪੰਜਾਬ ਅੰਦਰ ਹਾੜੀ / ਸਾਉਣੀ ਸੀਜ਼ਨ 2020-21 ਦੌਰਾਨ ਦੋਵਾਂ ਫਸਲਾਂ ਲਈ ਖੇਤ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਅਪੀਲ ਕੀਤੀ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪੇਂਡੂ ਵਿਕਾਸ ਮੰਤਰਾਲੇ ਨੂੰ ਇਸ ਸਬੰਧੀ ਪੰਜਾਬ ਨੂੰ ਆਗਿਆ ਦੇਣ ਦੇ ਨਿਰਦੇਸ਼ ਦੇਣ।
ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਪ੍ਰਤੀ ਏਕੜ (ਝੋਨੇ ਅਤੇ ਕਣਕ ਲਈ) ਲਈ ਇੱਕ ਖਾਸ ਗਿਣਤੀ ਦੇ ਮੈਨਡੇਜ਼ ਨੂੰ ਮਨਰੇਗਾ ਅਧੀਨ ਆਗਿਆ ਦਿੱਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਇਕ ਪਾਸੇ ਕਿਸਾਨਾਂ ਲਈ ਵੱਧ ਰਹੀਆਂ ਕਿਰਤ ਲਾਗਤਾਂ ਨੂੰ ਘਟਾਉਣ ਅਤੇ ਪੇਂਡੂ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਵਿਚ ਸਹਾਇਤਾ ਕਰਨ ਦੇ ਨਾਲ ਨਾਲ ਅਜਿਹੇ ਸੰਕਟ ਦੇ ਸਮੇਂ ਦੇਸ਼ ਲਈ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਇਸ ਵੱਲ ਇਸ਼ਾਰਾ ਕਰਦਿਆਂ ਕਿ ਕੇਂਦਰ ਅਤੇ ਰਾਜ ਦੋਵੇਂ ਸਾਂਝੇ ਤੌਰ ‘ਤੇ ਕੋਵਿਡ -19 ਮਹਾਂਮਾਰੀ ਲੜ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਪਣੇ ਹਾਲ ਹੀ ਦੇ ਆਰਥਿਕ ਉਤਸ਼ਾਹ ਪੈਕੇਜ ਵਿਚ ਮਨਰੇਗਾ ਅਧੀਨ 40,000 ਕਰੋੜ ਰੁਪਏ ਦੇ ਵਾਧੂ ਫੰਡਾਂ ਦਾ ਐਲਾਨ ਕੀਤਾ ਹੈ।
ਖੇਤੀ ਅਧਾਰਤ ਸੂਬਿਆਂ ਵਿਚ, ਖ਼ਾਸਕਰ ਪੰਜਾਬ ਵਿੱਚੋਂ ਪ੍ਰਵਾਸੀ ਕਿਰਤੀਆਂ ਦੇ ਆਪਣੇ ਜੱਦੀ ਸੂਬਿਆਂ ਨੂੰ ਜਾਣ ਕਾਰਨ ਖੇਤੀਬਾੜੀ ਖੇਤਰ ਵਿਚ ਕਿਰਤੀਆਂ ਦੀ ਆ ਰਹੀ ਘਾਟ ਵੱਲ ਮੋਦੀ ਦਾ ਧਿਆਨ ਦਿਵਾਉਂਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਸਥਿਤੀ ਜੂਨ ਵਿੱਚ ਝੋਨੇ ਦੀ ਲੁਆਈ ਦੀਆਂ ਗਤੀਵਿਧੀਆਂ ‘ਤੇ ਦੌਰਾਨ ਖੇਤੀਬਾੜੀ ਕਾਰਜਾਂ ਉੱਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਕਿਉਂਕਿ ਇਨ•ਾਂ ਕਾਰਜਾਂ ਵਿਚ ਲੱਗੇ ਜ਼ਿਆਦਾਤਰ ਮਜ਼ਦੂਰ ਯੂਪੀ ਅਤੇ ਬਿਹਾਰ ਨਾਲ ਸਬੰਧਤ ਹਨ ਜੋ ਸੀਜਨ ਦੌਰਾਨ ਆਉਂਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ, “ਬਿਮਾਰੀ ਦੇ ਵਧ ਰਹੇ ਫੈਲਾਅ ਅਤੇ ਪ੍ਰਵਾਸੀਆਂ ਦੇ ਉਹਨਾਂ ਦੇ ਜੱਦੀ ਸੂਬਿਆਂ ਨੂੰ ਵਾਪਸੀ ਨੂੰ ਵੇਖਦਿਆਂ ਅਜਿਹੀ ਕੋਈ ਸੰਭਾਵਨਾ ਨਹੀਂ ਜਾਪਦੀ ਕਿ ਆਉਣ ਵਾਲੇ ਸਾਉਣੀ ਦੇ ਸ਼ੀਜਨ ਵਿੱਚ ਪਰਵਾਸੀ ਕਿਰਤੀ ਵੱਡੀ ਗਿਣਤੀ ‘ਚ ਵਾਪਸ ਪਰਤਣਗੇ।