ਉੱਘੇ ਸਨਅਤਕਾਰ ਸ੍ਰ. ਬਲਜੀਤ ਸਿੰਘ ਸੇਠੀ ਦੀ ਧਰਮ ਪਤਨੀ ਬੀਬੀ ਗੁਲਸ਼ਨ ਕੌਰ ਸੇਠੀ ਨਮਿਤ ਅੰਤਿਮ ਅਰਦਾਸ ਅਤੇ ਕੀਰਤਨ ਸਮਾਗਮ ਹੋਇਆ
ਨਿਊਜ਼ ਪੰਜਾਬ
ਲੁਧਿਆਣਾ, 12 ਜੂਨ – ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਫੇਜ਼ 1, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ ਦੇ ਚੇਅਰਮੈਨ ਅਤੇ ਉੱਘੇ ਸਨਅਤਕਾਰ ਸ੍ਰ. ਬਲਜੀਤ ਸਿੰਘ ਸੇਠੀ ( ਹਿੰਦੁਸਤਾਨ ਐਕਸਪੋ ) ਦੀ ਧਰਮ ਪਤਨੀ ਬੀਬੀ ਗੁਲਸ਼ਨ ਕੌਰ ਸੇਠੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ 6 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਅਖੰਡ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਕੀਰਤਨ ਸਮਾਗਮ ਅੱਜ ਸ਼ੁੱਕਰਵਾਰ, 13 ਜੂਨ, 2025 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਫੇਜ਼ 1, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ ਵਿਖ਼ੇ ਹੋਇਆ, ਇਸ ਸਮੇਂ ਰਾਜਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉੱਚ ਅਧਿਕਾਰੀ ਸਮਾਗਮ ਵਿੱਚ ਪੁੱਜੇ ,
ਸ਼੍ਰੀ ਤਰੁਨ ਚੁੱਘ ਜਨਰਲ ਸਕਤਰ BJP, ਸ੍ਰ. ਕੇ. ਐਸ. ਦੁੱਗਲ ਵਿਧਾਇਕ ਦਿੱਲੀ, ਸ੍ਰ. ਕੁਲਵੰਤ ਸਿੰਘ ਵਿਧਾਇਕ, ਸ੍ਰ. ਸਿਮਰਜੀਤ ਸਿੰਘ ਬੈੰਸ ਸਾਬਕਾ ਵਿਧਾਇਕ ਸ੍ਰ. ਪਰਮਜੀਤ ਸਿੰਘ ਪੰਨੂ ਐਸ ਪੀ, ਸ਼੍ਰੀ ਰਾਹੁਲ ਸ਼ਰਮਾਂ, ਸ੍ਰ. ਹਰਜਿੰਦਰ ਸਿੰਘ ACP, ਸ੍ਰ. ਗੁਰਦੇਵ ਸਿੰਘ ACP, ਸ੍ਰ. ਮਨਦੀਪ ਸਿੰਘ ਸੰਧੂ, ਸ਼੍ਰੀ ਅਰੁਣ ਥੰਮਨ ਈ ਟੀ ਓ, ਸ੍ਰ. ਗੁਰਜੀਤ ਸਿੰਘ ਰੁਮਾਣਾ, ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁਰਦਵਾਰਾ ਸਾਹਿਬ, ਸ੍ਰ. ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ, ਸ੍ਰ. ਜਸਬੀਰ ਸਿੰਘ ਕਲਕਤਾ ਟਰਾਸਪੋਰਟ, ਸ੍ਰ. ਹਰਜਿੰਦਰ ਸਿੰਘ ਸਾਬਕਾ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਸ੍ਰ. ਗੁਰਪ੍ਰਗਟ ਸਿੰਘ ਕਾਹਲੋਂ ਪ੍ਰਧਾਨ ਆਟੋ ਪਾਰਟਸ ਐਸੋਸੀਏਸ਼ਨ, ਸ਼੍ਰੀ ਰਮੇਸ਼ ਗਰਗ ਪ੍ਰਧਾਨ ਦੁਰਗਾ ਮਾਤਾ ਮੰਦਰ, ਸ੍ਰ.ਕਰਤਾਰ ਸਿੰਘ ਬਰਾੜ, ਸ੍ਰ.ਗੁਰਦੀਪ ਸਿੰਘ ਕਾਲੜਾ, ਸ੍ਰ. ਰਣਜੋਧ ਸਿੰਘ, ਸ੍ਰ. ਰਾਜਿੰਦਰ ਸਿੰਘ ਕੋਹਲੀ, ਸ੍ਰ. ਹਰਮਨ ਸਿੰਘ, ਭਾਜ਼ਪਾ ਆਗੂ ਸ਼੍ਰੀ ਜਤਿੰਦਰ ਮਿੱਤਲ, ਸ਼੍ਰੀ ਹਰੀਸ਼ ਮਿੱਤਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਈਆਂ,