ਮੁੱਖ ਖ਼ਬਰਾਂਭਾਰਤ

ਅੱਜ ਸ਼ਾਮ ਨੂੰ ਸਰਬ-ਪਾਰਟੀ ਵਫ਼ਦ ਨੂੰ ਮਿਲਣਗੇ PM ਮੋਦੀ

ਨਿਊਜ਼ ਪੰਜਾਬ

ਨਵੀਂ ਦਿੱਲੀ, 10 ਜੂਨ 2025

ਅੱਜ ਸ਼ਾਮ 7 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਿਵਾਸ ਸਥਾਨ 7, ਲੋਕ ਕਲਿਆਣ ਮਾਰਗ ’ਤੇ ਇੱਕ ਅਹਿਮ ਮੀਟਿੰਗ ਕਰਨਗੇ, ਜਿਸ ਵਿੱਚ ਉਹ ਸਰਬ-ਪਾਰਟੀ ਵਫ਼ਦ ਨਾਲ ਮੁਲਾਕਾਤ ਕਰਨਗੇ। ਇਹ ਵਫ਼ਦ ਹਾਲ ਹੀ ਵਿੱਚ ਵਿਦੇਸ਼ਾਂ ਦੀ ਯਾਤਰਾ ਤੋਂ ਵਾਪਸ ਆਏ ਹਨ, ਜਿੱਥੇ ਉਨ੍ਹਾਂ ਨੇ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸੰਧੂਰ ਅਤੇ ਅੱਤਵਾਦ ਵਿਰੋਧੀ ਨੀਤੀ ਬਾਰੇ ਦੁਨੀਆ ਭਰ ਦੇ ਰਾਜਨੀਤਿਕ ਅਗਵਾਨਾਂ ਅਤੇ ਸੰਗਠਨਾਂ ਨਾਲ ਗੱਲਬਾਤ ਕੀਤੀ।

ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਦੌਰਾਨ ਵਫ਼ਦ ਦੇ ਮੈਂਬਰ ਆਪਣੇ ਤਜਰਬਿਆਂ ਅਤੇ ਵਿਦੇਸ਼ ਦੌਰਿਆਂ ਦੌਰਾਨ ਮਿਲੀ ਪ੍ਰਤਿਕ੍ਰਿਆ ਬਾਰੇ ਪ੍ਰਧਾਨ ਮੰਤਰੀ ਨੂੰ ਵਿਸਥਾਰ ਨਾਲ ਜਾਣੂ ਕਰਵਾਉਣਗੇ।