ਫਿੱਕੀ ਫਲੋ ਨੇ ਕਰਵਾਇਆ ਪਾਵਰ ਟਾਕ ਸ਼ੋਅ “ਫਿੱਜ ਟੂ ਫਾਰਚੂਨ ਵਿਧ ਲਹੌਰੀ ਜ਼ੀਰਾ ਫਾਊਂਡਰ ਸੌਰਾਭ ਮੁੰਜਾਲ
ਨਿਊਜ਼ ਪੰਜਾਬ
ਲੁਧਿਆਣਾ,7 ਜੂਨ 2025
ਇਨਸਾਨ ਅੰਦਰ ਕੁੱਝ ਨਵਾਂ ਕਰ ਗੁਜ਼ਰਨ ਦੀ ਚਾਹਤ ਤੇ ਜਜ਼ਬਾ ਹੋਵੇ ਤਾਂ ਉਹ ਆਪਣੀ ਸਿਰੜੀ ਸੋਚ,ਹੁਨਰ ਤੇ ਮੇਹਨਤ ਸਦਕਾ ਵੱਡੀ ਤੋ ਵੱਡੀ ਪ੍ਰਾਪਤੀ ਵੀ ਪ੍ਰਾਪਤ ਕਰ ਸਕਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੇ ਤਿਆਰ ਕੀਤੇ ਸਵਾਦਿਸ਼ਟ ਦੇਸੀ ਸਾਫਟ ਡ੍ਰਿੰਕਸ “ਲਹੌਰੀ ਜ਼ੀਰਾ” ਨੂੰ ਬਤੌਰ ਤੋਹਫੇ ਦੇ ਰੂਪ ਵੱਜੇ ਪੇਸ਼ ਕਰਨ ਵਾਲੀ ਪੰਜਾਬ ਦੀ ਉੱਦਮੀ ਨੌਜਵਾਨ ਸ਼ਖਸ਼ੀਅਤ ਸ਼੍ਰੀ ਸੌਰਾਭ ਮੁੰਜਾਲ ਨੇ ਅੱਜ ਫਿੱਕੀ ਫਲੋ ਲੁਧਿਆਣਾ ਚੈਪਟਰ ਦੇ ਵੱਲੋ ਸਥਾਨਕ ਮਹਾਰਾਜਾ ਰਿਜੈਸੀ ਹੋਟਲ ਵਿਖੇ ਸ਼੍ਰੀਮਤੀ ਸ਼ਵੇਤਾ ਜ਼ਿੰਦਲ ਚੇਅਰਪ੍ਰਸਨ ਫਿੱਕੀ ਫਲੋ ਦੀ ਸੁਹਿਰਦ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਪਾਵਰ ਟਾਕ ਸ਼ੋਅ “ਫਿੱਜ ਟੂ ਫਾਰਚੂਨ ਵਿਧ ਲਹੌਰੀ ਜ਼ੀਰਾ ਫਾਊਂਡਰ ਸੌਰਾਭ ਮੁੰਜਾਲ” ਦੌਰਾਨ ਅੰਦਰ ਇਕੱਤਰ ਹੋਈਆਂ ਫੂਡ ਇੰਡਸਟਰੀ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ,ਫਿੱਕੀ ਫਲੋ ਦੀਆਂ ਮੈਬਰਾਂ ਦੇ ਨਾਲ ਆਪਣੇ ਨਿੱਜੀ ਜਿੰਦਗੀ ਦੇ ਤਜਰਬਿਆਂ ਅਤੇ ਗਿਆਨ ਵਰਦਕ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ। ਟਾਕ ਸ਼ੋਅ ਦੌਰਾਨ ਮਹਿਮਾਨ ਸ਼ਖਸ਼ੀਅਤਾਂ ਨਾਲ ਆਪਣੀ ਨਿੱਜੀ ਜਿੰਦਗੀ, ਐਜੂਕੇਸ਼ਨ ਤੇ ਯਾਰਾਂ ਮਿੱਤਰਾਂ ਦੇ ਨਾਲ ਕੀਤੇ ਨਿੱਜੀ ਤਜ਼ਰਬਿਆਂ ਦੀ ਸਾਂਝ ਕਰਦਿਆਂ ਸ਼੍ਰੀ ਸੌਰਾਭ ਮੁੰਜਾਲ ਕਿਹਾ ਕਿ ਸੰਨ 2012 ਵਿੱਚ ਉਨ੍ਹਾਂ ਨੇ ਆਪਣਾ ਟਰੇਡ ਫਾਇਨਾਂਸ ਦਾ ਕਾਰੋਬਾਰ ਆਰੰਭ ਕੀਤਾ ਸੀ ਅਤੇ 2017 ਵਿੱਚ ਆਪਣੇ ਭਰਾ ਨਿਖਲ ਮੁੰਜਾਲ ਤੇ ਸੋਰਭ ਭੁਟਨਾ ਦੇ ਨਾਲ ਮਿਲਕੇ ਆਰਚੀਅਨ ਫੂਡਸ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ ਅਤੇ ਆਪਣੇ ਕੀਤੇ ਨਿੱਜੀ ਤਜ਼ਰਬੇ ਨਾਲ ਤਿਆਰ ਕੀਤੇ ਦੇਸੀ ਡ੍ਰਿੰਕਸ ਨੂੰ ਲਹੌਰੀ ਜ਼ੀਰਾ ਦੇ ਬ੍ਰਾਂਡ ਹੇਠ ਲਾਂਚ ਕੀਤਾ।
ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਸਾਡੀ ਮੇਹਨਤ ਸਾਕਾਰ ਹੋਈ। ਉਨ੍ਹਾਂ ਨੇ ਟਾਕ ਸ਼ੋਅ ਦੌਰਾਨ ਪੂੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕੀ ਸਾਡੇ ਤਿਆਰ ਕੀਤੇ ਗੁਣਕਾਰੀ ਤੇ ਸਵਾਦਿਸ਼ਟ ਦੇਸੀ ਡ੍ਰਿੰਕ ਲਹੌਰੀ ਜ਼ੀਰਾ ਨੇ ਜਿੱਥੇ ਦੇਸ਼ ਦੀ ਸਾਫਟ ਡ੍ਰਿੰਕਸ ਇੰਡਸਟਰੀ ਨੂੰ ਇੱਕ ਨਵਾਂ ਸਵਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਆਪਣੇ ਡ੍ਰਿੰਕ ਰਾਹੀਂ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਉਪਲੱਬਧ ਕਰਵਾਉਣ ਵਿੱਚ ਆਪਣੀ ਮੋਹਰੀ ਭੁਮਿਕਾ ਨਿਭਾਈ ਹੈ।ਸ਼੍ਰੀ ਸੌਰਾਭ ਮੁੰਜਾਲ ਨੇ ਕਿਹਾ ਭਰਾਵਾਂ ਮਿੱਤਰਾਂ ਦੇ ਨਿੱਘੇ ਸਹਿਯੋਗ,ਬੁਲੰਦ ਹੌਸਲੇ ਅਤੇ ਲੋਕਾਂ ਵੱਲੋ ਮਿਲੇ ਪਿਆਰ ਸਦਕਾ ਅੱਜ ਆਰਚੀਅਨ ਫੂਡਸ ਪ੍ਰਾਈਵੇਟ ਲਿਮਟਿਡ ਆਪਣੇ ਪਲਾਂਟ ਅੰਦਰ ਰੋਜ਼ਾਨਾ ਲਗਭਗ ਪੰਜ ਲੱਖ ਦੇ ਕਰੀਬ ਦੇਸੀ ਡ੍ਰਿੰਕ ਲਹੌਰੀ ਜ਼ੀਰਾ ਦੀ ਬੋਟਲਿੰਗ ਕਰ ਰਹੀ ਹੈ।
ਇਸ ਦੌਰਾਨ ਉਨ੍ਹਾਂ ਨੇ ਫੂਡ ਇੰਡਸਟਰੀਜ਼ ਵਿੱਚ ਆਉਣ ਵਾਲੇ ਨਵੇਂ ਨੌਜਵਾਨਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਆਪਣੇ ਕਾਰੋਬਾਰ ਤੇ ਇੰਡਸਟਰੀ ਨੂੰ ਸਫਲਤਾਪੂਰਵਕ ਚਲਾਉਣ ਲਈ ਤੁਹਾਡੇ ਅੰਦਰ ਸੁਹਿਰਦਤਾ ਭਰੀ ਸੋਚ ਤੇ ਕੁੱਝ ਨਵਾਂ ਕਰਨ ਦੀ ਸੋਚ ਅਤੇ ਮਾਰਕੀਟ ਵਿੱਚ ਉੱਤਮ ਦਰਜੇ ਦੀ ਕੁਆਲਟੀ ਦੇਣ ਦਾ ਜ਼ਜ਼ਬਾ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਹੈ ਤਾਂ ਹੀ ਤੁਸੀਂ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹੋ।ਇਸ ਦੌਰਾਨ ਉਨ੍ਹਾਂ ਨੇ ਫਿੱਕੀ ਫਲੋ ਲੁਧਿਆਣਾ ਚੈਪਟਰ ਦੀ ਚੇਅਰਪ੍ਰਸਨ ਸ਼੍ਰੀਮਤੀ ਸ਼ਵੇਤਾ ਜ਼ਿੰਦਲ ਤੇ ਚ ਫਿੱਕੀ ਫਲੋ,ਲੁਧਿਆਣਾ ਦੀ ਸਮੁੱਚੀ ਟੀਮ ਦੇ ਮੈਬਰਾਂ ਵੱਲੋ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਪਹਿਲ ਕਦਮੀਆਂ ਦੀ ਸ਼ਲਾਘਾ ਕੀਤੀ ਤੇ ਅੱਜ ਦੇ ਟਾਕ ਸ਼ੋਅ ਨੂੰ ਇੱਕ ਵੱਡਾ ਮਿਸਾਲੀ ਕਾਰਜ ਦੱਸਿਆ।
।ਇਸ ਮੌਕੇ ਆਪਣੇ ਗੁਣਨਾਤਮਕ ਵਿਚਾਰਾਂ ਦੀ ਸਾਝ ਕਰਦਿਆਂ ਸ਼੍ਰੀਮਤੀ ਸ਼ਵੇਤਾ ਜ਼ਿੰਦਲ ਚੇਅਰਪ੍ਰਸਨ ਫਿੱਕੀ ਫਲੋ,ਲੁਧਿਆਣਾ ਚੈਪਟਰ ਨੇ ਕਿਹਾ ਕਿ ਅੱਜ ਆਯੋਜਿਤ ਕੀਤਾ ਗਿਆ
ਵਿਸ਼ੇਸ਼ ਪਾਵਰ ਟਾਕ ਸ਼ੋਅ “ਫਿੱਜ ਟੂ ਫਾਰਚੂਨ ਵਿਧ ਲਹੌਰੀ ਜ਼ੀਰਾ ਫਾਊਂਡਰ ਸੌਰਾਭ ਮੁੰਜਾਲ” ਕੇਵਲ ਇੱਕ ਬਿਜ਼ਨੈਸ ਪ੍ਰਮੋਸ਼ਨ ਨਹੀਂ ਬਲਕਿ ਫੂਡ ਇੰਡਸਟਰੀ ਵਿੱਚ ਰੁਚੀ ਰੱਖਣ ਵਾਲੀਆਂ ਊੱਦਮੀ ਮਹਿਲਾਵਾਂ ਲਈ ਇੱਕ ਪਲੇਟਫਾਰਮ ਦੀ ਭੂਮਿਕਾ ਨਿਭਾਏਗਾ।ਇਸ ਮੌਕੇਸ਼੍ਰੀਮਤੀ ਸ਼ਵੇਤਾ ਜ਼ਿੰਦਲ ਚੇਅਰਪ੍ਰਸਨ ਫਿੱਕੀ ਨੇ ਫਿੱਕੀ ਫਲੋ ਦੀ ਸਮੁੱਚੀ ਟੀਮ ਵੱਲੋ ਲਹੌਰੀ ਜ਼ੀਰਾ ਦੇ ਫਾਊਂਡਰ ਸੌਰਾਭ ਮੁੰਜਾਲ” ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟ ਕੀਤਾ, ਉੱਥੇ ਦੇਸੀ ਡ੍ਰਿੰਕ ਲਹੌਰੀ ਜ਼ੀਰਾ ਤੋ ਵੱਖ ਵੱਖ ਰੈਸਪੀਆਂ ਤਿਆਰ ਕਰਨ ਵਾਲੀਆਂ ਫਿੱਕੀ ਫਲੋ ਦੀਆਂ ਮੈਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਸ਼੍ਰੀਮਤੀ ਮੋਨਿਕਾ ਆਰਿਆਂ ਵਾਇਸ ਚੇਅਰਪਰਸਨ,ਸ਼੍ਰੀਮਤੀ ਸਨਮ ਮਹਿਰਾ ਸੀਨੀਅਰ ਵਾਇਸ ਚੇਅਰਪ੍ਰਸਨ,ਸ਼੍ਰੀਮਤੀ ਆਸ਼ੂ ਖੁਰਾਨਾ ਜੁਆਇੰਟ ਟ੍ਰੀਜ਼ਰ, ਸ਼੍ਰੀਮਤੀ ਸਿਮਰਨ ਕੌਰ,ਸ਼੍ਰੀਮਤੀ ਪਲਵੀ ਢੀਗਰਾ ਅਤੇ ਸ਼੍ਰੀਮਤੀ,ਆਰੋਹੀ ਬਜਾਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਫਿਕੋ ਫਲੋ ਲੁਧਿਆਣਾ ਚੈਪਟਰ ਵੱਲੋ ਸਮੇ – ਸਮੇ ਤੇ ਇਸਤਰੀ ਜਾਤੀ ਨੂੰ ਸਮੇ ਦੇ ਹਾਣੀ ਬਣਾਉਣ ਲਈ ਆਯੋਜਿਤ ਕੀਤੇ ਜਾ਼ਦੇ ਸਿੱਖਿਆ ਵਰਧਕ ਜਾਗਰੂਕ ਪ੍ਰੋਗਰਾਮ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਬਣ।ਰਹੇ ਹਨ।