ਲੁਧਿਆਣਾਮੁੱਖ ਖ਼ਬਰਾਂਪੰਜਾਬ

ਅਰਬਨ ਵਿਹਾਰ ਦਾ ਹੋਵੇਗਾ ਵਿਕਾਸ : ਵਿਧਾਇਕ ਸਿੱਧੂ ਅਤੇ ਕੌਂਸਲਰ ਯੁਵਰਾਜ਼ ਵੱਲੋਂ ਇਲਾਕੇ ਵਿੱਚ ਮੀਟਿੰਗ, ਕੀਤੇ ਕਈ ਐਲਾਨ – ਪ੍ਰਧਾਨ ਭੋਲੂ ਤੇ ਹੋਰ ਆਗੂਆਂ ਨੇ ਦੱਸੇ ਮਸਲੇ

ਨਿਊਜ਼ ਪੰਜਾਬ

ਲੁਧਿਆਣਾ, 7 ਜੂਨ – ਇੱਥੇ, ਵਿਹਾਰ ਵੈਲਫੇਅਰ ਐਸੋਸੀਏਸ਼ਨ (ਰਜਿਸਟਰਡ) ਵਾਰਡ ਨੰ: 50 ਵੱਲੋਂ ਇਲਾਕੇ ਦੇ ਵਿਕਾਸ ਲਈ ਆ ਰਹੀਆਂ ਮੁਸ਼ਕਲਾਂ ਦੇ ਹੱਲ ਵਾਸਤੇ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਇਲਾਕਾ ਕੌਂਸਲਰ ਯੁਵਰਾਜ ਸਿੰਘ ਸਿੱਧੂ ਨਾਲ ਅਰਬਨ ਵਿਹਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਭੋਲੂ ਦੇ ਗ੍ਰਹਿ ਵਿਖ਼ੇ ਮੀਟਿੰਗ ਕੀਤੀ,

ਮੀਟਿੰਗ ਵਿੱਚ ਐਸੋਸੀਏਸ਼ਨ ਦੇ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ

ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਇਲਾਕਾ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੂੰ ਪ੍ਰਧਾਨ ਹਰਿੰਦਰ ਸਿੰਘ ਭੋਲੂ, ਚੇਅਰਪਰਸਨ ਰਣਜੀਤ ਕੌਰ ਭੋਲੀ, ਉੱਪ ਪ੍ਰਧਾਨ ਦੀਪਕ ਅਰੋੜਾ ਨੇ ਇਲਾਕੇ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ

ਇਲਾਕੇ ਦੀਆਂ ਸ਼ਕਾਇਤਾਂ ਸੁਣਨ ਤੋਂ ਬਾਅਦ ਮੀਟਿੰਗ ਵਿੱਚ ਤਰੁੰਤ ਕਾਰਵਾਈ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਲਾਕੇ ਵਿੱਚ ਨਵਾਂ ਟ੍ਰਾਂਸਫਾਰਮਰ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਨਵਾਂ ਟਿਊਬਵੈੱਲ ਲਾਉਣ ਦਾ ਐਲਾਨ ਕੀਤਾ, ਇਲਾਕੇ ਵਿੱਚ ਸੀਵਰੇਜ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੂੰ ਇਲਾਕੇ ਲਈ ਨਵੀਆਂ ਸੀਵਰੇਜ ਪਾਈਪਾ ਪਾਉਣ ਲਈ ਨਗਰ ਨਿਗਮ ਤੋਂ ਅਸਟੀਮੇਟ ਪਾਸ ਕਰਵਾ ਕੇ ਕੰਮ ਚਾਲੂ ਕਰਵਾਉਣ ਦੀ ਹਦਾਇਤ ਕੀਤੀ

ਇਸ ਸਮੇਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੇ ਇਲਾਕੇ ਦੀਆਂ ਸੜਕਾਂ ਦੀ ਸਮੱਸਿਆ ਸਬੰਧੀ ਸਕਾਇਤ ਦਾ ਜਵਾਬ ਦੇਂਦਿਆਂ ਕਿਹਾ ਕਿ ਜਲਦੀ ਹੀ ਨਵੀਆਂ ਸੜਕਾਂ ਦਾ ਕੰਮ ਆਰੰਭ ਹੋ ਜਾਵੇਗਾ ਅਤੇ  ਬਲਾਕ ਟਾਈਲਾਂ ਵੀ ਲਾਈਆਂ ਜਾਣਗੀਆਂ

ਇਸ ਸਮੇਂ ਇਲਾਕਾ ਨਿਵਾਸੀਆਂ ਨੇ ਜਦੋਂ ਪਾਰਕ ਦੇ ਸਾਂਭ – ਸੰਭਾਲ ਦੀ ਗੱਲ ਕੀਤੀ ਤਾਂ ਤਰੁੰਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਪਣੀ ਤਨਖ਼ਾਹ ਵਿੱਚੋਂ 11000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਨਗਰ ਨਿਗਮ ਵੱਲੋਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਉਨ੍ਹਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਕਿ ਉਹ ਹਰਿਆਵਲ ਪ੍ਰਤੀ ਸੁਚੇਤ ਹਨ

ਅਰਬਨ ਵਿਹਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਿੰਦਰ ਸਿੰਘ ਭੋਲੂ ਨੇ ਇਲਾਕੇ ਵਲੋ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਇਲਾਕਾ ਕੌਂਸਲਰ ਯੁਵਰਾਜ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਇਲਾਕੇ ਵਿੱਚ ਆ ਕੇ ਸਮੱਸਿਆਵਾਂ ਦਾ ਹੱਲ ਕਰਨ ਦਾ ਐਲਾਨ ਕੀਤਾ ਹੈ

ਮੀਟਿੰਗ ਵਿੱਚ ਪ੍ਰਧਾਨ ਹਰਿੰਦਰ ਸਿੰਘ ਭੋਲੂ, ਚੇਅਰਪਰਸਨ ਰਣਜੀਤ ਕੌਰ ਭੋਲੀ, ਉੱਪ ਪ੍ਰਧਾਨ ਦੀਪਕ ਅਰੋੜਾ ਤੋਂ ਇਲਾਵਾ ਸ਼ਿਲਪਾ ਅਰੋੜਾ ਜਸਵਿੰਦਰ ਸਿੰਘ ਰਾਮਪਾਲ ਜੀ ਵਿੰਮੀ ਖੁਟਾਲ, ਅਮਰੀਕ ਸਿੰਘ, ਦਵਿੰਦਰ ਸਿੰਘ, ਧੰਜਲ ਸਿੰਘ, ਆਤਮ ਜੀਤ ਸਿੰਘ, ਬਲਜੀਤ ਕੌਰ,ਪਵਨ ਕੁਮਾਰ ਪ੍ਰੇਮ ਸਾਗਰ ਆਦਿ ਨੇ ਆਪਣੇ ਵਿਚਾਰ ਰੱਖੇ , ਇਸ ਸਮੇਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜ਼ੂਦ ਸਨ