ਲੁਧਿਆਣਾਮੁੱਖ ਖ਼ਬਰਾਂ

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਪਾਠਾਂ ਦੀ ਲੜੀ ਦੀ ਆਰੰਭਤਾ – ਕੁਲਵਿੰਦਰ ਸਿੰਘ ਬੈਨੀਪਾਲ

ਨਿਊਜ਼ ਪੰਜਾਬ

ਲੁਧਿਆਣਾ, 31 ਮਈ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਕੀਰਤਨ ਅਤੇ ਪਾਠਾਂ ਦੀ ਲੜੀ ਜੋ ਕੀ 1 ਮਈ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਸੀ। ਉਸ ਵਿੱਚ 1 ਮਈ ਤੋਂ ਕੀਰਤਨ ਲੜੀ ਦੀ ਪ੍ਰਥਾ ਜੋ ਗੁਰੂ ਘਰ ਵੱਲੋ ਸੁਰੂ ਕੀਤੀ ਗਈ ਹੈ ਉਸ ਵਿੱਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਹਾਜਰੀਆ ਭਰਕੇ ਆਪਣਾ ਜੀਵਨ ਸਫਲਾਂ ਕੀਤਾ ਗਿਆ। ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸ਼ਲਾਘਾ ਵੀ ਕੀਤੀ ਗਈ ਇਸ ਲੜੀ ਦੇ ਚਲਦਿਆਂ ਅੱਜ 30 ਵੇਦਿਨ ਮਿਤੀ 30ਮਈ ਦਿਨ ਸ਼ੁੱਕਰਵਾਰ ਨੂੰ ਗੁਰੂ ਘਰ ਵਿਖੇ ਕੀਰਤਨ ਦੀ ਲੜੀ ਦੇ ਤਹਿਤ ਕੀਰਤਨ ਸਮਾਗਮ ਕੀਤੇ ਗਏ ਜਿਨ੍ਹਾਂ ਵਿੱਚ ਬੀਬੀ ਦਵਿੰਦਰ ਕੌਰ ਬੀਬੀ ਜਸਲੀਨ ਕੌਰ ਬੀਬੀ ਸਿਮਰਨ ਕੌਰ ਬੀਬੀ ਰਵਿੰਦਰ ਕੌਰ ਅਤੇ ਬੀਬੀ ਹਰਮਿੰਦਰ ਕੌਰ ਅਤੇ ਬੀਬੀ ਮਨਜੀਤ ਕੌਰ ਨੇ ਸਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਅਦ ਵਿੱਚ ਬੀਬੀ ਜਸਲੀਨ ਕੌਰ ਲੁਧਿਆਣੇ ਵਾਲੀਆ ਨੇ ਆਨੰਦ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ । ਅਤੇ ਗੁਰੂ ਅਰਜਨ ਪਾਤਸਾਹ ਜੀ ਦੀ ਸ਼ਹੀਦੀ ਲੜੀ ਦੀ ਸਮਾਪਤੀ ਦੀ ਅਰਦਾਸ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਰਤਨ ਅਤੇ ਪਾਠਾਂ ਦੀ ਲੜੀ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਜੋ ਕੀ 31 ਮਈ ਦਿਨ ਸ਼ਨੀਵਾਰ ਤੋਂ ਆਰੰਭ ਕੀਤੀ ਗਈ ਹੈ ਜਿਸ ਦੀ ਸਮਾਪਤੀ 11 ਜੂਨ ਦਿਨ ਬੁੱਧਵਾਰ ਨੂੰ ਹੋਵੇਗੀ।ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਦੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ।

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸਾਰੀਆ ਇਸਤ੍ਰੀ ਸਤਿਸੰਗ ਦੀਆ ਬੀਬੀਆਂ ਦਾ ਧੰਨਵਾਦ ਕੀਤਾ ਲੜੀ ਵਿੱਚ ਇਸੇ ਤਰਾਂ ਉਤਸ਼ਾਹ ਬਣਾਏ ਰੱਖਣ ਵਾਸਤੇ ਕਿਹਾ। ਅਤੇ ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਰਵਿੰਦਰ ਸਿੰਘ ਪਾਇਲ ਅਮਰਿੰਦਰ ਸਿੰਘ ਪਾਇਲ ਗੁਰਚਰਨ ਸਿੰਘ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਬੀਬੀ ਦਵਿੰਦਰ ਕੌਰ ਅਮ੍ਰਿਤਪਾਲ ਕੌਰ ਬੀਬੀ ਸਿਮਰਨ ਕੌਰ ਕੁਲਜੀਤ ਕੌਰ ਕਰਮਜੀਤ ਕੌਰ ਮਨਜੀਤ ਕੌਰ ਚੱਗਰ ਰਵਿੰਦਰ ਕੌਰ ਰਹੈਜਾ ਬੀਬੀ ਨਿਰਮਲ ਕੌਰ ਪਾਇਲ ਜਸਵਿੰਦਰ ਕੌਰ ਪਾਇਲ ਰਵਿੰਦਰ ਕੌਰ ਬਲਵਿੰਦਰ ਕੌਰ ਬੱਤਰਾ ਕਮਲਪ੍ਰੀਤ ਕੌਰ ਤਮਨਦੀਪ ਕੋਰ ਸਿਮਰਦੀਪ ਕੋਰ ਪਾਇਲ