ਖੰਨਾਮੁੱਖ ਖ਼ਬਰਾਂਪੰਜਾਬ

ਖੰਨਾ ਵਿੱਚ ਵੱਡਾ ਹਾਦਸਾ ਹੋਣੋਂ ਬਚਿਆ – ਸਰੀਏ ਨਾਲ ਲੱਦੇ ਟਰਾਲੇ ਅਤੇ ਬੱਸ ਵਿੱਚ ਟੱਕਰ : ਟਰਾਲਾ ਪੁੱਲ ਤੇ ਲੱਟਕਿਆ, ਹੇਠਾਂ ਡਿਗਣੋਂ…

ਹਰਜੀਤ ਸਿੰਘ ਖਾਲਸਾ

ਖੰਨਾ, 31ਮਈ – ਅੱਜ ਖੰਨਾ ਵਿਖੇ ਅਮਲੋਹ ਰੋਡ ਚੋਂਕ ਦੇ ਨੇੜੇ ਪੁੱਲ ਦੇ ਉੱਪਰ ਇੱਕ ਬੱਸ ਲੋਹੇ ਦੇ ਸਰੀਏ ਨਾਲ ਭਰੇ ਹੋਏ ਟਰਾਲੇ ਨਾਲ ਟਕਰਾਈ, ਟੱਕਰ ਇੰਨੀ ਭਿਆਨਕ ਸੀ ਕਿ ਟਰਾਲਾ ਪੁਲ ਤੋਂ ਹੇਠਾਂ ਡਿੱਗਣ ਤੋਂ ਬਹੁਤ ਮੁਸ਼ਕਿਲ ਨਾਲ ਬਚਿਆ, ਟਰਾਲੇ ਦਾ ਅੱਧਾ ਹਿੱਸਾ ਪੁਲ ਦੇ ਨਾਲ ਲਟਕ ਗਿਆ।

ਜਿਸ ਕਾਰਨ ਬਸ ਵਿੱਚ ਹਫੜਾ ਦਫੜੀ ਮਚ ਗਈ, ਵੋਲਵੋ ਬੱਸ  ਹੋਣ ਕਾਰਨ ਸਵਾਰੀਆਂ ਦਾ ਬਚਾਅ ਹੋ ਗਿਆ, ਮੌਕੇ ਦੀ ਸਥਿਤੀ ਅਨੁਸਾਰ ਜੇ ਟਰਾਲਾ ਜੋ ਸਰੀਏ ਦਾ ਭਰਿਆ ਹੋਇਆ ਸੀ ਜੇ ਪੁੱਲ ਤੋਂ ਹੇਠਾਂ ਡਿੱਗ ਪੈਂਦਾ ਤਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ, ਪੁੱਲ ਦੇ ਹੇਠਾਂ ਖੰਨਾ ਸ਼ਹਿਰ ਦਾ ਭੀੜ ਭੱੜਕੇ ਵਾਲਾ ਇਲਾਕਾ ਹੋਣ ਕਾਰਨ ਭਾਰੀ ਆਵਾਜਾਈ ਵਾਲੀ ਸੜਕ ਹੈ

ਇਲਾਕੇ ਦੀ ਪੁਲਿਸ  ਨੇ ਤੁਰੰਤ ਮੌਕੇ ਤੇ ਪਹੁੰਚ ਕੇ ਟਰੈਫਿਕ ਚਾਲੂ ਕਰਵਾਇਆ