ਲੁਧਿਆਣਾ ਵਿੱਚ 46 ਮਰੀਜ਼ਾਂ ਨੇ ਜਿੱਤੀ ਕੋਵਿਡ 19 ਖ਼ਿਲਾਫ਼ ਜੰਗ -ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਨਵੀਂ ਨੀਤੀ ਤਿਆਰ-ਰੇਲ ਤੋਂ ਇਲਾਵਾ ਹੁਣ ਬੱਸਾਂ ਰਾਹੀਂ ਵੀ ਭੇਜੇ ਜਾਣਗੇ ਪਰਵਾਸੀ ਮਜ਼ਦੂਰ -ਲੁਧਿਆਣਾ ਲਈ ਸੁਣੋ ਤੇ ਪੜ੍ਹੋ ਵੇਰਵਾ

ਲੁਧਿਆਣਾ ਲਈ  ਸੁਣੋ ਤੇ ਪੜ੍ਹੋ ਵੇਰਵਾ  – ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ

ਜ਼ਿਲ•ਾ ਲੁਧਿਆਣਾ ਵਿੱਚ 46 ਮਰੀਜ਼ਾਂ ਨੇ ਜਿੱਤੀ ਕੋਵਿਡ 19 ਖ਼ਿਲਾਫ਼ ਜੰਗ
-ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਨਵੀਂ ਨੀਤੀ ਤਿਆਰ
-ਉੱਤਰ ਪ੍ਰਦੇਸ਼ ਦੇ 10 ਜ਼ਿਲਿ•ਆਂ ਦੇ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਭੇਜਣ ਲਈ ਹਰੀ ਝੰਡੀ
-ਸ਼ਹਿਰ ਲੁਧਿਆਣਾ ਤੋਂ ਜਾਣ ਵਾਲੀਆਂ ਰੇਲਾਂ ਦੀ ਗਿਣਤੀ ਵਿੱਚ ਹੋਵੇਗਾ ਵਾਧਾ
-ਕਰਫਿਊ/ਲੌਕਡਾਊਨ ਬਾਰੇ ਨਵੀਂਆਂ ਹਦਾਇਤਾਂ 18 ਮਈ ਤੋਂ ਲਾਗੂ ਮੰਨੀਆਂ ਜਾਣਗੀਆਂ-ਡਿਪਟੀ ਕਮਿਸ਼ਨਰ

ਨਿਊਜ਼ ਪੰਜਾਬ

ਲੁਧਿਆਣਾ, 16 ਮਈ -ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਇਲਾਜ਼ ਅਧੀਨ ਮਰੀਜਾਂ ਦਾ ਠੀਕ ਹੋਣਾ ਲਗਾਤਾਰ ਜਾਰੀ ਹੈ।  ਹੁਣ ਤੱਕ ਜ਼ਿਲ•ਾ ਲੁਧਿਆਣਾ ਵਿੱਚ 46 ਮਰੀਜ਼ ਠੀਕ ਹੋ ਚੁੱਕੇ ਹਨ, ਜੋ ਕਿ ਇੱਕ ਬਹੁਤ ਹੀ ਵੱਡੀ ਖੁਸ਼ਖ਼ਬਰੀ ਹੈ। ਉਨ•ਾਂ ਦੱਸਿਆ ਕਿ ਅੱਜ ਠੀਕ ਹੋਣ ਵਾਲਿਆਂ ਵਿੱਚ 4 ਕੋਟਾ ਤੋਂ ਵਾਪਸ ਲਿਆਂਦੇ ਵਿਦਿਆਰਥੀ ਹਨ ਅਤੇ 25 ਨੰਦੇੜ ਤੋਂ ਵਾਪਸ ਲਿਆਂਦੇ ਸ਼ਰਧਾਲੂ ਹਨ, ਜਦਕਿ ਹੋਰ ਚਾਰ ਜ਼ਿਲ•ਾ ਲੁਧਿਆਣਾ ਦੇ ਵੱਖ-ਵੱਖ ਥਾਵਾਂ ਨਾਲ ਸੰਬੰਧਤ ਹਨ।
ਉਨ•ਾਂ ਦੱਸਿਆ ਕਿ ਅੱਜ 2 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ ਤੱਕ ਜ਼ਿਲ•ਾ ਲੁਧਿਆਣਾ ਵਿੱਚ 4718 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 4328 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ 148 ਨਮੂਨੇ ਪਾਜ਼ੀਟਿਵ ਆਏ ਹਨ, ਜਦਕਿ ਬਾਕੀ ਜ਼ਿਲਿ•ਆਂ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ 59 ਹੈ। ਹੁਣ ਤੱਕ 46 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 6 ਮੌਤਾਂ ਹੋ ਚੁੱਕੀਆਂ ਹਨ। ਜ਼ਿਲ•ਾ ਲੁਧਿਆਣਾ ਦੇ 96 ਮਰੀਜ਼ਾਂ ਦਾ ਇਲਾਜ਼ ਸਿਵਲ ਹਸਪਤਾਲ ਲੁਧਿਆਣਾ ਅਤੇ ਜੱਚਾ ਬੱਚਾ ਹਸਪਤਾਲ (ਵਰਧਮਾਨ ਮਿੱਲ ਪਿੱਛੇ) ਵਿਖੇ ਚੱਲ ਰਿਹਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਨਵੀਂ ਨੀਤੀ ਬਣਾਈ ਗਈ ਹੈ, ਜਿਸ ਅਨੁਸਾਰ ਜਿਸ ਸ਼ੱਕੀ ਮਰੀਜ਼ ਵਿੱਚ ਕੋਵਿਡ 19 ਬਿਮਾਰੀ ਦੇ ਲੱਛਣ ਨਹੀਂ ਹਨ ਅਤੇ 72 ਘੰਟਿਆਂ ਦੌਰਾਨ ਵੀ ਉਸ ਵਿੱਚ ਕੋਈ ਲੱਛਣ ਪਤਾ ਨਹੀਂ ਲੱਗਦੇ ਅਤੇ ਉਹ ਸਿਹਤ ਪੱਖੋਂ ਸਿਹਤਮੰਦ ਹਨ ਤਾਂ ਉਨ•ਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਇਹ ਨੀਤੀ ਪ੍ਰਾਪਤ ਹੋ ਗਈ ਹੈ, ਜਿਸ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਾਗੂ ਕੀਤਾ ਜਾਵੇਗਾ।
ਉਨ•ਾਂ ਦੱਸਿਆ ਕਿ ਪੰਜਾਬ ਦੇ ਨੇੜੇ ਪੈਂਦੇ ਉੱਤਰ ਪ੍ਰਦੇਸ਼ ਦੇ 10 ਜ਼ਿਲ•ੇ ਮਥੁਰਾ, ਸਹਾਰਨਪੁਰ, ਮੇਰਠ, ਗੌਤਮਬੁੱਧ ਨਗਰ, ਗਾਜ਼ੀਆਬਾਦ, ਅਲੀਗੜ•, ਬੁਲੰਦ ਸ਼ਹਿਰ, ਮੁਜ਼ੱਫਰਨਗਰ, ਬਾਘਪਤ ਅਤੇ ਹਾਪੁੜ ਤੋਂ ਇਥੇ ਫਸੇ ਲੋਕਾਂ ਨੂੰ ਬੱਸਾਂ ਰਾਹੀਂ ਉਨ•ਾਂ ਦੇ ਘਰਾਂ ਤੱਕ ਭੇਜਣ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਇਨ•ਾਂ ਲੋਕਾਂ ਨੂੰ ਵੀ ਰੇਲ ਦੀ ਤਰ•ਾਂ ਪ੍ਰਸਾਸ਼ਨ ਵੱਲੋਂ ਮੋਬਾਈਲ ਮੈਸੇਜ਼ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਉਹ ਆਪਣੇ ਘਰ ਜਾ ਸਕਣਗੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਬਿਹਾਰ ਸਰਕਾਰ ਵੱਲੋਂ ਆਪਣੇ ਲੋਕਾਂ ਨੂੰ ਬੱਸਾਂ ਰਾਹੀਂ ਮੰਗਵਾਉਣ ਬਾਰੇ ਹਾਮੀ ਭਰੀ ਗਈ ਹੈ। ਇਸ ਬਾਬਤ ਜ਼ਿਲ•ਾ ਪ੍ਰਸਾਸ਼ਨ ਤੋਂ ਸੂਚੀਆਂ ਦੀ ਮੰਗ ਕੀਤੀ ਗਈ ਹੈ, ਜੋ ਕਿ ਜਲਦ ਹੀ ਭੇਜੀ ਜਾ ਰਹੀ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਤੋਂ ਹੁਣ ਰੇਲਾਂ ਦੀ ਗਿਣਤੀ ਵੀ ਲਗਾਤਾਰ ਵਧਾਈ ਜਾਣੀ ਹੈ। ਮਿਤੀ 17 ਮਈ ਨੂੰ 10 ਰੇਲਾਂ ਅਤੇ ਮਿਤੀ 18 ਮਈ ਨੂੰ ਵੱਖ-ਵੱਖ ਸ਼ਹਿਰਾਂ ਲਈ 11 ਰੇਲਾਂ ਰਵਾਨਾ ਹੋਣਗੀਆਂ। ਅਗਲੇ ਦਿਨਾਂ ਦੌਰਾਨ ਵੀ ਇਹ ਗਿਣਤੀ ਵਧਾਈ ਜਾ ਸਕਦੀ ਹੈ। ਉਨ•ਾਂ ਦੱਸਿਆ ਕਿ ਪ੍ਰਵਾਸੀ ਲੋਕਾਂ ਨੂੰ ਉਨ•ਾਂ ਦੇ ਸੂਬਿਆਂ ਵਿੱਚ ਛੱਡਣ ਲਈ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ 8 ਰੇਲਾਂ ਰਵਾਨਾ ਹੋਈਆਂ। ਹੁਣ ਤੱਕ ਜ਼ਿਲ•ਾ ਲੁਧਿਆਣਾ ਤੋਂ 69 ਹਜ਼ਾਰ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ•ਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਪ੍ਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ, 2020 ਨੂੰ ਲੁਧਿਆਣਾ ਤੋਂ ਰਵਾਨਾ ਹੋਈ ਸੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ•ਾਂ ਪ੍ਰਵਾਸੀਆਂ ਦਾ ਰੇਲ ਕਿਰਾਇਆ, ਭੋਜਨ, ਪਾਣੀ, ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦਾ ਸਾਰਾ ਖਰਚਾ ਉਠਾਇਆ ਜਾ ਰਿਹਾ ਹੈ। ਹਰੇਕ ਯਾਤਰੀ ਦੀ ਸਕਰੀਨਿੰਗ ਕਰਨ ਉਪਰੰਤ ਉਨ•ਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਜ਼ਿਲ•ਾ ਲੁਧਿਆਣਾ ਤੋਂ 7.30 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਰਾਹੀਂ ਕਰਫਿਊ/ਲੌਕਡਾਊਨ ਬਾਰੇ ਨਵੀਂਆਂ ਹਦਾਇਤਾਂ ਜਲਦ ਹੀ ਪ੍ਰਾਪਤ ਹੋ ਜਾਣਗੀਆਂ, ਜੋ ਕਿ 18 ਮਈ ਤੋਂ ਲਾਗੂ ਮੰਨੀਆਂ ਜਾਣਗੀਆਂ। ਇਸ ਸੰਬੰਧੀ ਉਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਜ਼ਿਲ•ਾ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਗਲਤ ਪ੍ਰਚਾਰ ‘ਤੇ ਵਿਸ਼ਵਾਸ਼ ਨਾ ਕਰਨ। ਅੱਜ ਕੱਲ ਕੁਝ ਸ਼ਰਾਰਤੀ ਲੋਕ ਸ਼ੋਸ਼ਲ ਮੀਡੀਆ ‘ਤੇ ਹੋਰ ਜ਼ਿਲਿ•ਆਂ ਵਿੱਚ ਜਾਰੀ ਸਰਕਾਰੀ ਹੁਕਮਾਂ ਨੂੰ ਇਧਰ ਓਧਰ ਭੇਜਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦੇ ਮਨ•ਾਂ ਵਿੱਚ ਨਵੇਂ-ਨਵੇਂ ਸਵਾਲ ਪੈਦਾ ਹੁੰਦੇ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਖ਼ਤਾ ਜਾਣਕਾਰੀ ਹਾਸਿਲ ਕਰਨ ਲਈ ਜ਼ਿਲ•ਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.nic.in ‘ਤੇ ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਦੇ ਟਵਿੱਟਰ ਹੈਂਡਲ @LudhianaDpro Áå¶ ë¶Ãì¹¾Õ ê¶÷ https://www.facebook.com/dproludhianapage/ Óå¶ ÔÆ ÜÅäÍ
ਅਤੇ ਫੇਸਬੁੱਕ ਪੇਜ਼ https://www.facebook.com/dproludhianapage/ ‘ਤੇ ਹੀ ਜਾਣ।
ਇਸ ਤੋਂ ਪਹਿਲਾਂ ਅੱਜ ਸਥਾਨਕ ਜੱਚਾ ਬੱਚਾ ਹਸਪਤਾਲ (ਵਰਧਮਾਨ ਮਿੱਲ ਦੇ ਪਿੱਛੇ) ਤੋਂ ਠੀਕ ਹੋਏ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਨ•ਾਂ ਵਿਅਕਤੀਆਂ ਨੂੰ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਫੁੱਲ ਦੇ ਕੇ ਵਿਦਾ ਕੀਤਾ। ਦੋਵਾਂ ਨੇ ਠੀਕ ਹੋਏ ਲੋਕਾਂ ਨੂੰ ਸਿਹਤਮੰਦ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰ. ਨਵਰਾਜ ਸਿੰਘ ਬਰਾੜ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ
ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਛੁੱਟੀ ਵਾਲੇ ਲੋਕਾਂ ਨੂੰ ਵਿਦਾ ਕਰਦੇ ਹੋਏ।  (ਸੰਬੰਧਤ ਵੀਡੀਓ ਕਲਿੱਪਜ਼ ਅਤੇ ਹੋਰ ਤਸਵੀਰਾਂ ਵੀ ਵਟਸਐਪ ਰਾਹੀਂ ਭੇਜੀਆਂ ਜਾ ਚੁੱਕੀਆਂ ਹਨ)