ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਦੇ ਸੰਬੰਧ ਵਿੱਚ ਕਥਾ ਅਤੇ ਕੀਰਤਨ ਸਮਾਗਮ 29 ਅਤੇ 30 ਮਈ ਨੂੰ ਹੋਣਗੇ – ਕੁਲਵਿੰਦਰ ਸਿੰਘ ਬੈਨੀਪਾਲ
ਨਿਊਜ਼ ਪੰਜਾਬ
ਲੁਧਿਆਣਾ, 28 ਮਈ – ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਦੇ ਸੰਬੰਧ ਵਿੱਚ ਕਥਾ ਅਤੇ ਕੀਰਤਨ ਸਮਾਗਮ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਮਿਤੀ 29 ਅਤੇ 30 ਮਈ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਕਰਵਾਏ ਜਾ ਰਹੇ ਹਨ।
ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ 1 ਲੁਧਿਆਣਾ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਇਸ ਸਬੰਧੀ ਨਿਊਜ਼ ਪੰਜਾਬ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਦੋ ਰੋਜ਼ਾ ਸਮਾਗਮ ਵਿੱਚ ਪੰਥ ਪ੍ਰਸਿੱਧ ਪ੍ਰਚਾਰਕ ਅਤੇ ਕੀਰਤਨੀ ਜੱਥੇ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ। ਵੀਰਵਾਰ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਵੇਗਾ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਸ੍ਰਵਨ ਕਰਵਾਉਣਗੇ ਬਾਅਦ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣਗੇ।
ਗਿਆਨੀ ਹਰਪ੍ਰੀਤ ਸਿੰਘ ਜੀ ਲੁੱਧਿਆਣੇ ਵਾਲੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ ਅਤੇ ਜੀਵਨੀ ਵਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ । ਸ਼ਾਮ ਦੇ ਸਮਾਗਮਾ ਵਿੱਚ ਗਿਆਨੀ ਸੰਦੀਪ ਸਿੰਘ ਜੀ ਜਵੱਦੀ ਸਾਹਿਬ ਵਾਲੇ ਸੰਗਤਾਂ ਨੂੰ ਸੂਰਜ ਪ੍ਰਕਾਸ ਦੀ ਕਥਾ ਸ੍ਰਵਨ ਕਰਵਾਓਣਗੇ ਅਤੇ ਰਹਿਰਾਸ ਤੋਂ ਬਾਅਦ ਗੁਰੂ ਘਰ ਦੇ ਹਜ਼ੂਰੀ ਰਾਗੀ ਕੀਰਤਨ ਸ੍ਰਵਨ ਕਰਵਾਉਣਗੇ ਅਤੇ ਏਨਾ ਤੋਂ ਬਾਅਦ ਰਾਤ 7/15 ਵੱਜੇ ਤੋਂ 8/30 ਵੱਜੇ ਤੱਕ ਭਾਈ ਨਵਦੀਪ ਸਿੰਘ ਜੀ ਪਟਿਆਲੇ ਵਾਲੇ ਕੀਰਤਨ ਦੀਆਂ ਛਹਿਬਰਾਂ ਲਾਉਣਗੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ ।
ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਹੁਮ ਹੁਮਾਕੇ ਪੈਂਚੋ ਅਤੇ ਆਪਣਾ ਜੀਵਨ ਸਫਲਾਂ ਕਰੋ। ਅਤੇ ਸ਼ੁਕਰਵਾਰ ਅੰਮ੍ਰਿਤ ਵੇਲੇ ਤੋਂ ਹੀ ਗੁਰਵਾਣੀ ਦਾ ਪ੍ਰਵਾਹ ਸ਼ੁਰੂ ਹੋ ਜਾਵੇਗਾ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਗੁਰਦੁਵਾਰਾ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣਗੇ ਅਤੇ ਗੁਰਦਵਾਰਾ ਸਾਹਿਬ ਦੀ ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਸਵੇਰ 8/20 ਤੋਂ 9/45 ਤੱਕ ਕੀਰਤਨ ਕਰਨਗੀਆਂ ਅਤੇ ਊਨਾ ਤੋਂ ਬਾਅਦ 9 /45 ਤੋਂ ਲੈਕੇ 10/15 ਤੱਕ ਗੁਰੂ ਘਰ ਦਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਜੀ ਦਾ ਕੀਰਤਨੀ ਜੱਥਾ ਕੀਰਤਨ ਸ੍ਰਵਨ ਕਰਵਾਉਣਗੇ ਅਤੇ 10/15 ਤੋਂ 11/30 ਵੱਜੇ ਤੱਕ ਗਿਆਨੀ ਪਰਮਜੀਤ ਸਿੰਘ ਜੀ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਊਨਾ ਦੇ ਜੀਵਨ ਵਾਰੇ ਸੰਗਤਾਂ ਨਾਲ ਵਿਚਾਰ ਸਾਝੈ ਕਰਨਗੇ ਅਤੇ 11/30 ਵੱਜੇ ਤੋਂ 12/45 ਤੱਕ ਭਾਈ ਅਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਉਣਗੇ ਅਰਦਾਸ ਹੁਕਮਨਾਮੇ ਤੋਂ ਬਾਅਦ ਠੰਡੇ ਮਿੱਠੇ ਜੱਲ ਦੀ ਛਬੀਲ ਅਤੇ ਲੰਗਰ ਅਤੁੱਟ ਵਰਤਾਏ ਜਾਣਗੇ। ਅਤੇ ਸਾਮ ਦੇ ਸਮਾਗਮ ਦੇ ਵਿੱਚ ਰਹਿਰਾਸ ਸੋਧਰ ਦੀ ਚੋਕੀ ਤੋ ਬਾਅਦ ਭਾਈ ਬਖਸੀਸ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ 7/15 ਵੱਜੇ ਤੋਂ 8/15 ਵੱਜੇ ਤੱਕ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਉਣਗੇ ਅਤੇ 8/15 ਤੋਂ 9/15 ਵੱਜੇ ਤੱਕ ਭਾਈ ਗੁਰਦਿੱਤ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਜਾਣਗੇ।
ਮੀਟਿੰਗ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪ੍ਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਡਾਕਟਰ ਪ੍ਰੇਮ ਸਿੰਘ ਚਾਵਲਾ ਬਲਬੀਰ ਸਿੰਘ ਸਰਬਜੀਤ ਸਿੰਘ ਚਗਰ ਜਗਮੋਹਨ ਸਿੰਘ ਕਿਰਪਾਲ ਸਿੰਘ ਕਾਲੜਾ