ਸਿਹਤ ਸੇਵਾਵਾਂ : ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ – ਮਰੀਜ਼ਾਂ ਦੀ ਸਹੂਲਤ ਨਵੀਂ ਐਕਸਰੇ ਮਸ਼ੀਨ ਸਥਾਪਤ ਕੀਤੀ ਜਾਵੇਗੀ- ਸਲੂਜਾ

ਲੁਧਿਆਣਾ,2 ਜੂਨ ( ਆਰ ਐਸ ਖ਼ਾਲਸਾ )ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਮਨੁੱਖੀ ਸੇਵਾ ਕਾਰਜਾਂ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਲੁਧਿਆਣੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ ਅਸਥਾਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਦੀ ਪ੍ਰਬੰਧਕੀ ਕਮੇਟੀ ਦੀ ਸੁਹਿਰਦ ਸੋਚ ਵਾਲੀ

ਅਗਵਾਈ ਹੇਠ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਚੱਲ ਰਿਹਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਇਲਾਕੇ ਦੇ ਲੋੜਵੰਦ ਮਰੀਜਾਂ ਲਈ ਵਰਦਾਨ ਬਣ ਚੁੱਕਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ.ਗੁਰਮੀਤ ਸਿੰਘ ਸਲੂਜਾ ਮੁੱਖ ਸੇਵਾਦਾਰ

ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਬੀਤੇ ਦਿਨੀਂ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੀ ਵਰਕਿੰਗ ਕਮੇਟੀ ਦੇ ਮੈਬਰਾਂ ਦੀ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਸਪਤਾਲ ਅੰਦਰ ਇਲਾਜ ਕਰਵਾਉਈ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਹਸਪਤਾਲ ਦੇ ਆਰਥੋ ਡਿਪਾਰਟਮੇਂਟ ਲਈ ਨਵੀਂ ਐਕਸਰੇ ਮਸ਼ੀਨ ਸਥਾਪਤ ਕੀਤੀ ਜਾਵੇਗੀ।ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਗੁਰਮੀਤ ਸਿੰਘ ਸਲੂਜਾ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਾਰਜਾਂ ਵਿੱਚ ਵਿਆਪਕ ਸੁਧਾਰ ਲਿਆਉਣ ਅਤੇ ਸੰਗਤਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਲੰਗਰ ਹਾਲ ਦਾ ਸਮੁੱਚੇ ਰੂਪ ਵਿੱਚ ਸੁੰਦਰੀਕਰਨ ਕਰਕੇ ਏ.ਸੀ ਹਾਲ ਬਣਾਉਣ ਦਾ ਪ੍ਰੋਜੈਕਟ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਹ ਵੱਡਾ ਕਾਰਜ ਸੰਪੂਰਨ ਹੋ ਜਾਵੇਗਾ।ਉਨ੍ਹਾਂ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਮਨੁੱਖੀ ਸੇਵਾ ਕਾਰਜਾਂ ਦੀ ਲੜੀ ਤਹਿਤ ਚਲਾਏ ਜਾ ਰਹੇ ਸ਼੍ਰੀ

ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਹੋਰ ਆਧੁਨਿਕ ਬਣਾਉਣ ਦੇ ਪ੍ਰੋਜੈਕਟ ਤੇ ਮਰੀਜਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਉਹ ਆਪਣਾ ਵੱਧ ਤੋ ਵੱਧ ਯੋਗਦਾਨ ਪਾਉਣ ਤਾਂ ਕਿ ਸੇਵਾ ਕਾਰਜਾਂ ਦੀ ਲੜੀ ਨਿਰੰਤਰ ਚੱਲਦੀ ਰਹੇ।ਇਸ ਦੌਰਾਨ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਦੇਵ ਸਿੰਘ, ਗੁਰਚਰਨ ਸਿੰਘ ਚੰਨ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਟੋਨੀ ਮੱਕੜ,ਕੁਲਵਿੰਦਰ ਸਿੰਘ ਲਾਡੀ ਦਿਲਜੰਗ ਸਿੰਘ, ਅਮਰਜੀਤ ਸਿੰਘ ਪਰੂਥੀ, ਜਗਤਾਰ ਸਿੰਘ ਸੋਨੀ, ਮਹਿੰਦਰਪਾਲ ਸਿੰਘ ਗਲਹੋਤਰਾ,ਕੁਲਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਲੂਜਾ, ਰਜਿੰਦਰ ਸਿੰਘ ਸਲੂਜਾ, ਸੁਰਿੰਦਰਪਾਲ ਸਿੰਘ ਜਸਬੀਰ ਸਿੰਘ ਜੇ ਸਨਜ਼, ਹਰਕ੍ਰਿਸ਼ਨ ਸਿੰਘ ਮਕੱੜ,ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਛਾਬੜਾ, ਕਵੰਲਜੀਤ ਸਿੰਘ ਬਾਂਗਾ ਵਿਸ਼ੇਸ਼ ਤੌਰ ਤੇ ਹਾਜਰ ਸਨ।