ਮੁੱਖ ਖ਼ਬਰਾਂਭਾਰਤ

ਭਾਰਤ ਨੇ ਸਪਸ਼ਟ ਕੀਤਾ ਫੌਜੀ ਕਾਰਵਾਈ ਰੋਕਣ ‘ਤੇ ਬਣੀ ਸਹਿਮਤੀ ਦੀ ਕੋਈ ਸਮਾਂ-ਸੀਮਾ ਤੈਅ ਨਹੀਂ ਹੈ

ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ (ਡੀਜੀਐੱਮਓ) ਵਿਚਾਲੇ ਪਿਛਲੇ ਹਫ਼ਤੇ ਫੌਜੀ ਕਾਰਵਾਈ ਰੋਕਣ ‘ਤੇ ਬਣੀ ਸਹਿਮਤੀ ਦੀ ਕੋਈ ਸਮਾਂ-ਸੀਮਾ ਤੈਅ ਨਹੀਂ ਹੈ।

ਭਾਰਤੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਕਾਰਵਾਈ ਬੰਦ ਰੱਖਣ ਦੀ ਸਹਿਮਤੀ ਖੁੱਲ੍ਹੀ ਹੈ ਅਤੇ ਇਸਦੀ “ਮਿਆਦ ਪੁੱਗਣ ਦੀ ਤਾਰੀਖ” ਨਹੀਂ ਹੈ,

ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਫੌਜ ਵੱਲੋਂ ਇਹ ਸਪੱਸ਼ਟੀਕਰਨ ਉਨ੍ਹਾਂ ਰਿਪੋਰਟਾਂ ਮਗਰੋਂ ਆਇਆ ਹੈ ਜਦੋਂ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਗੋਲੀਬੰਦੀ ‘ਤੇ ਬਣੀ ਸਹਿਮਤੀ ਦੀ ਮਿਆਦ ਅੱਜ ਸ਼ਾਮ ( 18 ਮਈ ਨੂੰ ) ਖ਼ਤਮ ਹੋ ਗਈ। ਭਾਰਤ ਅਤੇ ਪਾਕਿਸਤਾਨ ਦੇ ਡੀਜੀਐੱਮਓਜ਼ ਨੇ 12 ਮਈ ਨੂੰ ਹਰ ਤਰ੍ਹਾਂ ਦੀਆਂ ਫੌਜੀ ਕਾਰਵਾਈਆਂ ਰੋਕਣ ‘ਤੇ ਸਹਿਮਤੀ ਜਤਾਈ ਸੀ। ਇਹ ਸਹਿਮਤੀ ਮੁੱਖ ਤੌਰ ‘ਤੇ ਦੋ ਦਿਨਾਂ ਲਈ ਉਦੋਂ ਬਣੀ ਸੀ ਜਦੋਂ ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਨੇ 10 ਮਈ ਨੂੰ ਹੌਟਲਾਈਨ ‘ਤੇ ਗੱਲਬਾਤ ਕੀਤੀ ਸੀ। ਭਾਰਤੀ ਫੌਜ ਨੇ ਇਕ ਸੰਖੇਪ ਬਿਆਨ ‘ਚ ਕਿਹਾ, “ਜਿਥੋਂ ਤੱਕ 12 ਮਈ ਨੂੰ ਡੀਜੀਐੱਮਓਜ਼ ਦੀ ਗੱਲਬਾਤ ‘ਚ ਲਏ ਗਏ ਫ਼ੈਸਲੇ ਮੁਤਾਬਕ ਟਕਰਾਅ ਰੋਕਣ ‘ਤੇ ਬਣੀ ਸਹਿਮਤੀ ਦਾ ਸਵਾਲ ਹੈ ਤਾਂ ਇਸ ਦੇ ਖ਼ਤਮ ਹੋਣ ਦੀ ਕੋਈ ਤਰੀਕ ਤੈਅ ਨਹੀਂ ਹੈ।”

 

ਸੰਕੇਤਕ ਤਸਵੀਰ