ਭਾਰਤ ਸਰਕਾਰ ਮੁੱਖ ਭਾਈਵਾਲ ਦੇਸ਼ਾਂ ਨੂੰ ਸੱਤ ਮੈਂਬਰੀ ਸਰਬ-ਪਾਰਟੀ ਦੇ 7 ਵਫ਼ਦ ਭੇਜੇਗੀ – ਪੜ੍ਹੋ ਕਿਹੜੇ ਦੇਸ਼ ਕੌਣ ਕੌਣ ਜਾਵੇਗਾ
ਨਿਊਜ਼ ਪੰਜਾਬ
ਨਵੀਂ ਦਿੱਲੀ, 19 ਮਈ – ਪਹਿਲਗਾਮ ਅੱਤਵਾਦੀ ਹਮਲੇ ਅਤੇ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ, ਭਾਰਤ ਸਰਕਾਰ ਇਸ ਮਹੀਨੇ ਦੇ ਅੰਤ ਵਿੱਚ ਮੁੱਖ ਭਾਈਵਾਲ ਦੇਸ਼ਾਂ ਨੂੰ ਸੱਤ ਮੈਂਬਰੀ ਸਰਬ-ਪਾਰਟੀ ਦੇ 7 ਵਫ਼ਦ ਭੇਜੇਗੀ ਤਾਂ ਜੋ ਅੱਤਵਾਦ ਵਿਰੁੱਧ ਆਪਣੇ ‘ਜ਼ੀਰੋ ਟੌਲਰੈਂਸ’ ਦੇ ਸੰਦੇਸ਼ ਨੂੰ ਵਿਸ਼ਵ ਪੱਧਰ ‘ਤੇ ਜ਼ੋਰਦਾਰ ਢੰਗ ਨਾਲ ਪਹੁੰਚਾਇਆ ਜਾ ਸਕੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਹੁਣ ਸੱਤ ਸਰਬ-ਪਾਰਟੀ ਵਫ਼ਦਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ਅਤੇ ਹੋਰਾਂ ਦੀ ਸੂਚੀ ਜਾਰੀ ਕੀਤੀ ਹੈ। ਕਿਰੇਨ ਰਿਜੀਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ।
ਸਰਕਾਰ ਵੱਲੋਂ ਜਾਰੀ ਮੈਂਬਰਾਂ ਅਤੇ ਦੇਸ਼ਾਂ ਦੀ ਲਿਸਟ