ਜਵੱਦੀ ਟਕਸਾਲ – ਤਿੰਨ ਰੋਜਾ ਵਿਸ਼ਵ ਕਾਨਫਰੰਸ ਦੀ ਰਿਪੋਰਟ : ਬਾਬਾ ਅਮੀਰ ਸਿੰਘ,ਪ੍ਰੋਫੈਸਰ ਕਰਮਜੀਤ ਸਿੰਘ,ਡਾ: ਅਨੁਰਾਗ ਸਿੰਘ,ਰਣਜੋਧ ਸਿੰਘ,ਡਾ: ਮਹਿੰਦਰ ਸਿੰਘ,ਡਾ: ਹਰਜੋਧ ਸਿੰਘ,ਡਾ: ਮਦਨਜੀਤ ਕੌਰ ਸਮੇਤ ਕਈ ਵਿਦਵਾਨਾਂ ਨੇ ਇਤਿਹਾਸ ਨੂੰ ਯਾਦ ਕੀਤਾ
ਜਵੱਦੀ ਟਕਸਾਲ ਵਿਖ਼ੇ ਹੋਈ – ਤਿੰਨ ਰੋਜਾ ਵਿਸ਼ਵ ਕਾਨਫਰੰਸ ਦੀ ਵਿਸ਼ੇਸ਼ ਰਿਪੋਰਟ :
ਲੁਧਿਆਣਾ – (ਬਲਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ “ਵਿਸਮਾਦ ਨਾਦ” ਸੰਸਥਾ ਵਲੋਂ ਤਿੰਨ ਰੋਜਾ ਵਿਸ਼ਵ ਕਾਨਫਰੰਸ ਦੀ ਆਰੰਭਤਾ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀ ਭਾਈ ਭਰਤ ਸਿੰਘ ਦੇ ਕੀਰਤਨੀ ਜੱਥੇ ਵਲੋਂ ਤੰਤੀ ਸਾਜ਼ਾਂ ਦੇ ਸੁਮੇਲ ਕੀਤੇ ਕੀਰਤਨ ਨਾਲ ਹੋਈ।
ਕਾਨਫਰੰਸ ਦੇ ਆਰੰਭ ‘ਚ ਸੰਤ ਬਾਬਾ ਅਮੀਰ ਸਿੰਘ ਜੀ ਵੱਲੋ ਦਿੱਤੇ ਸੰਦੇਸ਼ ਚ ਉਨ੍ਹਾਂ ਆਪਣੇ ਵੱਡੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਕਰਵਾਈਆਂ ਵੀਚਾਰ ਗੋਸ਼ਟੀਆਂ ਅਤੇ ਗੁਰਮਤਿ ਸੰਗੀਤ ਦੇ ਖੇਤਰ ਤੋਂ ਇਲਾਵਾ ਗੁਰਬਾਣੀ ਸਿੱਖ ਇਤਿਹਾਸ ਆਦਿ ਪੱਖਾਂ ਦੇ ਪ੍ਰਚਾਰ ਪਸਾਰ ਆਦਿ ਦੇ ਨਿਰੰਤਰ ਕਾਰਜਸ਼ੀਲ ਰਹਿਣ ਦੇ ਸੰਕਲਪ ਨੂੰ ਦ੍ਰਿੜਾਇਆ। ਉਨ੍ਹਾਂ ਅੱਜ ਦੀ ਕਾਨਫਰੰਸ ਸਬੰਧੀ ਬੋਲਦਿਆ ਕਿਹਾ ਕਿ ਸੰਗਤ ਨੂੰ ਯੂਨੀਵਰਸਿਟੀਆਂ ਦੇ ਵਿਦਵਾਨਾਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਘਾਲਣਾਵਾਂ ਨੂੰ ਕਿਸ ਪੱਖ ਨਾਲ ਲਿਆ ਜਾਂਦਾ ਹੈ ਕਿਵੇਂ ਖੋਜ ਕੀਤੀ ਜਾਂਦੀ ਹੈ ਆਦਿ ਪੱਖਾਂ ਨੂੰ ਨੇੜਿਓ ਹੋ ਕੇ ਜਾਨਣ ਦਾ ਸਬੱਬ ਬਣੇਗਾ। ਕਾਨਫਰੰਸ ਦੇ ਕੋਆਡੀਨੇਟਰ ਡਾ: ਹਰਜੋਧ ਸਿੰਘ ਦੀ ਕਾਨਫਰੰਸ ਪ੍ਰਤੀ ਸਖ਼ਤ ਘਾਲਣਾ ਦੇ ਪਿਆਰ ਅਤੇ ਸ਼ਿੱਦਤ ਸਦਕਾ ਕਾਨਫਰੰਸ ਵਿਚ ਪੁੱਜੇ
ਮੁੱਖ ਮਹਿਮਾਨ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ “ਸ਼ਹਾਦਤ” ਦੇ ਮੂਲ ਸ਼ਬਦ, ਸਿੱਖ ਸੁਰਤਿ ਵਲੋਂ ਯਾਦ ਅਤੇ ਸੰਭਾਲ, ਸਮਭਾਵੀ ਸ਼ਬਦ ਆਦਿ ਪੱਖਾਂ ਦੇ ਹਵਾਲਿਆਂ ਨਾਲ ਸਿੱਖ ਪ੍ਰੰਪਰਾ ‘ਚ ਸ਼ਹਾਦਤ ਦੇ ਨਿਵੇਕਲੇ ਅਰਥ ਉਜਾਗਰ ਕਰਨ ਵਾਲੇ ਵਰਤਾਰਿਆਂ ਨੂੰ ਆਪੋ ਆਪਣੇ ਪਰਚਿਆਂ ਚ ਪੜ੍ਹਦਿਆਂ ਸਿੱਖ ਸਭਿਆਚਾਰ ਵਲੋਂ ਇਕ ਫਲਸਫੇ ਦੇ ਤੌਰ ਤੇ ਅਪਣਾਉਣ, ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਦੇ ਅੰਤਰੀਵ ਭੇਦ ਖੋਲ੍ਹੇ। ਕਾਨਫਰੰਸ ਪ੍ਰਧਾਨਗੀ ਡਾ: ਸੁਲੱਖਣ ਸਿੰਘ ਅਤੇ ਡਾ: ਚੇਤਨ ਸਿੰਘ ਨੇ ਕੀਤੀ।
ਡਾ: ਮਹਿੰਦਰ ਸਿੰਘ ਡਾਇਰੈਕਟਰ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਨੇ ਅਤਿ ਸੂਖਮ ਨੀਝ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਕੰਮ ਕਰਦੇ ਅਧਿਆਤਮਿਕ ਪਸਾਰੇ ਅਤੇ ਮੁਗਲ ਬਾਦਸ਼ਾਹ ਦੇ ਰੂਹਾਨੀ ਸੰਕਟਾਂ ਚ ਵਿਸ਼ਲੇਸ਼ਣ ਕੀਤਾ।
ਵਿਦਵਾਨ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਨੇ ਕੁੰਜੀਵਤ ਭਾਸ਼ਣ ਦੌਰਾਨ ਵਿਦਵਾਨਾਂ ਦੀਆਂ ਪੁਸਤਕਾਂ ਦੇ ਹਵਾਲਿਆਂ ਅਤੇ ਉਨ੍ਹਾਂ ਦੇ ਮੱਤ-ਭੇਦ ਸਪੱਸ਼ਟ ਕਰਦਿਆਂ ਵਿਸ਼ਲੇਸ਼ਣ ਸਾਹਮਣੇ ਲਿਆਉਂਦਿਆਂ ਸ਼ਹਾਦਤ ਦੀਆਂ ਬੇਅੰਤ ਸੂਖਮ ਰਮਜ਼ਾਂ ਨੂੰ ਖੋਲਿਆ।
ਸਰਦਾਰ ਰਣਜੋਧ ਸਿੰਘ ਪ੍ਰਧਾਨ ਰਾਮਗੜੀਆ ਐਜੂਕੇਸ਼ਨ ਕੌਂਸਲ ਲੁਧਿਆਣਾ ਨੇ ਧੰਨਵਾਦੀ ਸ਼ਬਦ ‘ਚ ਪੰਥਕ ਦ੍ਰਿਸ਼ਟੀਕੋਣ ਅਤੇ ਪੰਥਕ ਚੇਤਨਾ ਦੀ ਸਾਂਝੀ ਦ੍ਰਿਸ਼ਟੀ ਤੋਂ “ਸ਼ਹਾਦਤ” ਨੂੰ ਵੇਖਦਿਆਂ ਬਹੁਪਸਾਰੀ ਵਰਤਾਰਿਆਂ ‘ਚ ਪ੍ਰਚਲਤ ਅਰਥਾਂ ਘੇਰਿਆਂ ਨੂੰ ਤੋੜਦਿਆਂ ਸੁਰਤਿ ਦੇ ਨਵੀਂ ਪਸਾਰ ਦ੍ਰਿਸ਼ਟੀਕੋਣ ਆਦਿ ਪੱਖਾਂ ਨੂੰ ਫਰੋਲਿਆ ਅਤੇ ਜਵੱਦੀ ਟਕਸਾਲ ਵਲੋਂ ਸੀਮਤ ਸਾਧਨਾ ਦੇ ਬਾਵਜ਼ੂਦ ਵੱਡੇ ਕਾਰਜ ਨਿਭਾਉਣ ਆਦਿ ਬਦਲੇ ਧੰਨਵਾਦ ਕਰਦਿਆ ਪਹਿਲੇ ਦਿਨ ਪੁੱਜੀਆਂ ਵਿਦਵਾਨ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਚਿੰਤਨ ਅਤੇ ਸਾਧਨਾ ਦਾ ਸੁਮੇਲ ਡਾ: ਮਦਨਜੀਤ ਕੌਰ ਸਾਬਕਾ ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵੱਖ-ਵੱਖ ਕਾਲਜਾਂ ਦੇ ਪ੍ਰਿਸਿਪਲਾਂ ਨੂੰ ਸਨਮਾਨਿਤ ਕੀਤਾ। ਡਾਕਟਰ ਚੇਤਨ ਸਿੰਘ ਸਾਬਕਾ ਡਾ: ਜਗਮੋਹਣ ਸਿੰਘ ਗਿੱਲ, ਡਾਇਰੈਕਟਰ ਭਾਸ਼ਾ ਵਿਭਾਗ, ਡਾ: ਰਾਜਵਿੰਦਰ ਸਿੰਘ ਜੋਗਾ, ਪ੍ਰਿ: ਡਾ: ਬਲਜੀਤ ਸਿੰਘ ਗਿੱਲ, ਡਾ: ਨਿਰਮਲ ਜੌੜਾ, ਡਾ: ਅਮਰਜੀਤ ਸਿੰਘ, ਸ੍ਰ: ਚਰਨਜੀਤ ਸਿੰਘ, ਸ੍ਰ: ਸਤਨਾਮ ਸਿੰਘ ਕੋਮਲ, ਡਾ: ਅੰਮ੍ਰਿਤ ਕੌਰ, ਡਾ: ਸੁਰਜੀਤ ਕੌਰ, ਰੁਪਿੰਦਰਪਾਲ ਸਿੰਘ, ਪੋ: ਅਗਰੀਸ਼ ਮੁਹੰਮਦ ਆਦਿ ਵਿਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਸ਼ਹਾਦਤ ਸਬੰਧੀ ਵਿਚਾਰ ਸਾਂਝੇ ਕਰਦਿਆਂ ਜੀਵਨ ਰਹਿਨੁਮਾਈ ਕਿਵੇਂ ਕਰੀਏ ਆਦਿ ਪੱਖਾਂ ਨੂੰ ਵਿਚਾਰਿਆ। ਡਾ: ਸੁਖਪਾਲ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਨੇ ਸਟੇਜ ਸੰਚਾਲਨ ਦੀ ਅਹਿਮ ਭੂਮਿਕਾ ਨਿਭਾਈ।
ਗੁਰੂ ਸਾਹਿਬ ਨੇ “ਧਰਮ ਦੀ ਆਜ਼ਾਦੀ” ਨੂੰ ਬਚਾਉਣ ਲਈ ਆਪਣਾ ਸੀਸ ਭੇਟ ਕੀਤਾ, ਪੜਚੋਲ ਕਰੀਏ ਕਿ “ਧਰਮ” “ਰਾਜਨੀਤੀ” ਦੇ ਕੁੰਡੇ ਹੇਠ ਤਾਂ ਨਹੀਂ ਫਸ ਗਿਆ?- ਸੰਤ ਅਮੀਰ ਸਿੰਘ
ਲੁਧਿਆਣਾ – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਜਵੱਦੀ ਟਕਸਾਲ ਵਲੋਂ ਕਰਵਾਈ ਕਾਨਫਰੰਸ ਦੇ ਅੰਤਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿਚੋਂ ਬਾਬਾ ਸਰਬਜੋਤ ਸਿੰਘ ਬੇਦੀ, ਵਾਤਾਵਰਨ ਪ੍ਰੇਮੀ ਅਤੇ ਵਕਤ ਦੀਆਂ ਚਣੌਤੀਆਂ ਨੂੰ ਸਮਝ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਵਕਤ ਨੂੰ ਘੇਰਨ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ, ਵਿਦਵਾਨ ਸੰਤ ਪ੍ਰਵਚਰਕ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਪੰਥਕ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਆਦਿ ਨੇ ਜਵੱਦੀ ਟਕਸਾਲ ਵਲੋਂ ਉਲੀਕੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜੋਕੇ ਹਾਲਾਤਾਂ ਦੀ ਫ਼ਿਕਰਮੰਦੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਨਵੀਂ ਪੀੜੀ ਵਿੱਚ ਮੂਲ ਗ੍ਰੰਥਾਂ ਨੂੰ ਪੜਨ ਦੀ ਘਟਦੀ ਜਾ ਰਹੀ ਰੁਚੀ ਚਿੰਤਾ ਦਾ ਵਿਸ਼ਾ ਹੈ। ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਇੰਟਰਨੈਟ ਤੇ ਬਹੁਤਾ ਸਮਾਂ ਕੰਮ ਕਰਨ ਵਾਲੇ ਆਪਣੇ ਧਰਮ ਅਤੇ ਵਿਰਾਸਤ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਇਲੈਕਟਰੋਨਿਕਸ ਮੀਡੀਆ ਰਾਹੀਂ ਲੱਭਣ ਲਈ ਯਤਨਸ਼ੀਲ ਰਹਿੰਦੇ ਹਨ। ਜਦਕਿ ਸ਼ੋਸ਼ਲ ਮੀਡੀਏ ਰਾਹੀਂ ਉਹੀ ਜਾਣਕਾਰੀ ਸਾਹਮਣੇ ਆਉਂਦੀ ਹੈ, ਜਿਹੜੀ ਕਿਸੇ ਨੇ ਇਸ ਵਿੱਚ ਦਰਜ ਕੀਤੀ ਹੋਵੇ। ਜੇਕਰ ਕੋਈ ਜਾਣਕਾਰੀ ਧਰਮ ਦੇ ਮਾਪ ਦੰਡਾਂ ਜਾਂ ਗੁਰਮਤ ਸਿਧਾਂਤਾਂ ਦੇ ਅਨੁਸਾਰ ਨਹੀਂ ਤਾਂ ਉਹ ਗਲਤ ਰੂਪ ਵਿੱਚ ਲੋਕ ਮਨਾਂ ਵਿੱਚ ਪੱਕੀ ਹੋ ਜਾਂਦੀ ਹੈ ਅਤੇ ਮਨ ਵਿੱਚ ਪੱਕ ਗਏ ਵਿਚਾਰਾਂ ਨੂੰ ਦਰੁਸਤ ਕਰਨ ਲਈ ਕਈ ਵਾਰੀ ਅਸੰਭਵ ਵੀ ਹੋ ਜਾਂਦਾ ਹੈ। ਇਸ ਲਈ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਜਵੱਦੀ ਟਕਸਾਲ ਵਾਂਗੂੰ ਵਕਤ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕਾਰਜ਼ਸ਼ੀਲ ਰਹਿਣ ਅਤੇ ਮੀਡੀਏ ਅਤੇ ਸੋਸ਼ਲ ਮੀਡੀਏ ਤੇ ਅਜਿਹੀ ਜਾਣਕਾਰੀ ਪਾਉਣ ਲਈ ਵਧੇਰੇ ਲੋੜ ਹੈ। ਜਿਹੜੀ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਅਨੁਕੂਲ ਹੋਵੇ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਗੁਰਬਾਣੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿਚਲੇ ਪ੍ਰਮਾਣਕ ਤੱਥਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਣ ਦੀ ਹੋਣਾ ਚਾਹੀਦਾ ਹੈ।
ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਪ੍ਰਵਾਰ ਵਿਚੋਂ ਭਾਈ ਚਰਨਜੀਤ ਸਿੰਘ ਬਿਲਾਸਪੁਰ ਅਤੇ ਡਾ: ਜਗਮੋਹਣ ਸਿੰਘ ਗਿੱਲ ਕੋਲਕਾਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 1975 ‘ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਤਾਬਦੀ ਪੂਰਬੀ ਭਾਰਤ ‘ਚ ਬਹੁਤ ਵੱਡੇ ਪੱਧਰ ਤੇ ਮਨਾਈ ਗਈ। ਹਰ ਸੂਬੇ ‘ਚ ਪੈਂਦੇ ਗੁਰਧਾਮਾਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਰਾਗੀ, ਢਾਡੀ ਤੇ ਪ੍ਰਚਾਰਕ ਪੁੱਜੇ। ਉਥੇ ਵੀ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਹੋਇਆ, ਜਿੱਥੇ ਬਹੁਤੀ ਸਿੱਖ ਸੰਗਤ ਮੌਜੂਦ ਨਹੀਂ। ਪਰ, ਸਥਾਨਕ ਲੋਕਾਂ ਦੇ ਮਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਪ੍ਰਤੀ ਚੇਤਨਾ ਪੈਦਾ ਕੀਤੀ ਗਈ। ਮੌਜੂਦਾ ਸਮੇਂ ਬਹੁਤ ਸਾਰੇ ਬੱਚੇ ਪੜ-ਲਿਖ ਗਏ ਹਨ, ਪਰ ਉਹ ਗੁਰਮੁਖੀ ਨਹੀਂ ਜਾਣਦੇ। ਉਹਨਾਂ ਲਈ ਸਥਾਨਕ ਭਾਸ਼ਾਵਾਂ ਵਿੱਚ ਅਜਿਹਾ ਸਾਹਿਤ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚੋਂ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਸਬੰਧੀ ਜਾਣਕਾਰੀ ਪੈਦਾ ਹੋ ਸਕੇ।
ਉੱਘੇ ਸਿੱਖ ਚਿੰਤਕ ਸ੍ਰ: ਰਣਜੋਧ ਸਿੰਘ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਪਸਾਰ ਲਈ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜਵੱਦੀ ਟਕਸਾਲ ਦੀ ਸਿਰਜਣਾ ਕਰਕੇ ਸੰਪਰਦਾਇ ਅਤੇ ਵਿਦਵਾਨਾਂ ਵਿਚਲੇ ਪੁੱਲ ਦਾ ਸਬੱਬ ਬਣਾਇਆ। ਡਾ:ਸ਼੍ਰੀ ਕੁਲਦੀਪ ਅਗਨੀਹੋਤਰੀ ਸੈਂਟਰ ਯੂਨੀਵਰਸਿਟੀ ਧਰਮਸ਼ਾਲਾ, ਡਾ: ਅਨੁਰਾਗ ਸਿੰਘ, ਡਾ: ਸਹਿਜਪਾਲ ਸਿੰਘ, ਡਾ: ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ, ਡਾ: ਸ਼ਤੀਸ਼ ਕੁਮਾਰ ਸ਼ਰਮਾ ਡੀ ਏ ਵੀ ਕਾਲਜ, ਡਾ: ਅੰਜੂ ਸੂਰੀ ਪੰਜਾਬ ਯੂਨਵਰਸਿਟੀ, ਪ੍ਰਿ:ਡਾ: ਬਲਜੀਤ ਸਿੰਘ ਗਿੱਲ, ਡਾ: ਰਾਜਿੰਦਰ ਕੌਰ, ਡਾ: ਭਗਵਾਨ ਸਿੰਘ, ਡਾ: ਜਗਦੀਪ ਕੌਰ, ਡਾ: ਗੁਰਤੇਜ ਸਿੰਘ ਠੀਕਰੀਵਾਲਾ, ਡਾ: ਰਵੇਲ ਸਿੰਘ ਦਿੱਲੀ ਯੂਨੀਵਰਸਿਟੀ, ਡਾ: ਬਹਾਦਰ ਸਿੰਘ ਪੰਜਾਬ ਯੂਨੀਵਰਸਿਟੀ, ਸਕਾਲਰ ਡਾ: ਅਮਰਜੀਤ ਕੌਰ, ਡਾ: ਗੁਰਦੀਪ ਕੌਰ, ਪ੍ਰੋ: ਆਸਾ ਸਿੰਘ, ਘੁੰਮਣ, ਖੋਜੀ ਭਗਵਾਨ ਸਿੰਘ ਢਿੱਲੋਂ, ਡਾ: ਮਨਦੀਪ, ਡਾ: ਬਾਲ ਬਹਾਦਰ ਸਿੰਘ, ਡਾ: ਇੰਦਰਜੀਤ ਕੌਰ, ਡਾ: ਵਰਿੰਦਰ ਸਿੰਘ, ਪ੍ਰੋ: ਸਰਬਜੀਤ ਕੌਰ ਸੰਧਾਵਾਲੀਆ, ਆਦਿ ਵਿਦਵਾਨਾਂ ਨੇ ਅਜੋਕੇ ਦੌਰ ‘ਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਦਰਸ਼ਾਂ ਦਾ ਧਿਆਨ ਰੱਖਣ ਦੀ ਲੋੜ ਜੋਰ ਦਿੱਤਾ, ਜਿੰਨ੍ਹਾ ਦੀ ਸਥਾਪਤੀ ਲਈ ਉਨ੍ਹਾਂ ਲੰਮੀਆਂ ਯਾਤਰਾਵਾਂ ਕਿਤੀਆਂ ਅਤੇ ਅਖੀਰ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਹਰ ਹੀਲਾ ਵਰਤਣ ਤੇ ਜੋਰ ਦਿੱਤਾ ਜਿਹੜਾ ਸਮਾਜ ਵਿਚ ਸ਼ਾਂਤੀ ਦੀ ਸਥਾਪਨਾ ਕਰਨ ਲਈ ਲਾਹੇਵੰਦ ਹੋਵੇ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸੰਕੋਚਵੇਂ ਸ਼ਬਦਾਂ ‘ਚ ਹਲੂਣਾ ਦਿੰਦੇ ਬੋਲਾਂ ਨਾਲ ਸਪੱਸ਼ਟਤਾ ਨਾਲ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ “ਹਿੰਦ ਦੀ ਚਾਦਰ”, “ਸ੍ਰਿਸ਼ਟੀ ਦੀ ਚਾਦਰ” ਅਤੇ “ਧਰਮ ਦੀ ਚਾਦਰ” ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਦਰ-ਅਸਲ ਗੁਰੂ ਸਾਹਿਬ ਜੀ ਨੇ “ਧਰਮ ਦੀ ਆਜ਼ਾਦੀ” ਨੂੰ ਬਚਾਉਣ ਲਈ ਆਪਣਾ ਸੀਸ ਭੇਟ ਕੀਤਾ। ਜਿਸ ਦਾ ਸਪੱਸ਼ਟ ਭਾਵ ਹੈ ਕਿ ਹਰ ਮਨੁੱਖ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਆਪਣਾ ਜੀਵਨ ਬਸਰ ਕਰੇ। ਹੁਣ, ਅਸੀਂ ਵੀ ਦ੍ਰਿੜਤਾ ਨਾਲ ਆਪਣੇ ਧਰਮ ਵੱਲ ਨਿਗਹਾ ਮਾਰੀਏ, ਪੜਚੋਲ ਕਰੀਏ ਕਿ ਸਾਡੇ ਚੋਂ ਕੋਈ ਸਿੱਖੀ ਤੋਂ ਦੂਰ ਤਾਂ ਨਹੀਂ ਜਾ ਰਿਹਾ? ਨਸ਼ਿਆਂ ਦੀ ਦਲਦਲ ‘ਚ ਤਾਂ ਨਹੀਂ ਫਸ ਰਹੇ? ਮਾਦਾ ਭਰੂਣ ਹੱਤਿਆ ਦੀ ਭਾਵਨਾ ਤਾਂ ਪੈਦਾ ਨਹੀਂ ਹੋ ਰਹੀ? “ਧਰਮ” “ਰਾਜਨੀਤੀ” ਦੇ ਕੁੰਡੇ ਹੇਠ ਤਾਂ ਨਹੀਂ ਫਸ ਗਿਆ? ਅਸੀਂ ਸਿੱਖੀ ਨੂੰ ਕਿਸੇ ਰਾਜਸੀ ਧੜ੍ਹੇ ਦੇ ਅਹੁਦਿਆਂ/ਰੁਤਬਿਆਂ ਤੱਕ ਹੀ ਤਾਂ ਨਹੀਂ ਸਿਮਟਦੇ ਜਾ ਰਹੇ? ਸਿੱਖੀ ਦੀ ਜੜ੍ਹ “ਨਿਮਰਤਾ ਅਤੇ ਸੇਵਾ” ਦੇ ਆਧਾਰ ਤੇ ਕਾਰਜ ਕਰਨ ਵਿੱਚ ਅਸੀਂ ਕਿੰਨੇ ‘ਕੁ ਸਫਲ ਹੋਏ ਹਾਂ? ਆਪਣੇ ਆਪ ‘ਚ ਕੀਤਾ ਗਿਆ ਵਿਸ਼ਲੇਸ਼ਣ ਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਸਫਲ ਯਤਨ ਹੋਣਗੇ। ਡਾ: ਸੁਖਪਾਲ ਕੌਰ ਨੇ ਸਮੁੱਚੀ ਕਾਨਫਰੰਸ ਦੀ ਰਿਪੋਰਟ ਪੜ੍ਹੀ।
ਇਸ ਮੌਕੇ ਪ੍ਰਸਿੱਧ ਗੁਰਬਾਣੀ ਅਤੇ ਟਕਸਾਲੀ ਸਿੱਖ ਕੀਰਤਨੀਏ ਭਾਈ ਬਲਦੀਪ ਸਿੰਘ ਦਿੱਲੀ ਵਾਲਿਆਂ ਨੂੰ ‘ਸ਼ਾਨ-ਏ-ਖਾਲਸਾ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਜੀ ਗੁਰੂ ਕਾਲ ਵੇਲੇ ਦੀ ਕੀਰਤਨ ਟਕਸਾਲ ਦੇ ਵੰਸ਼ਜ ਹਨ ਅਤੇ ਗੁਰਬਾਣੀ ਕੀਰਤਨ ਅਤੇ ਰਾਗ ਪਰੰਪਰਾ ਨੂੰ ਸੰਭਾਲਣ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨ।