ਲੁਧਿਆਣਾਪੰਜਾਬਸਿਹਤ ਸੰਭਾਲ

ਚੌਗਿਰਦੇ ਦੀ ਸੰਭਾਲ : ਖੇਤੀ ਵਿੱਚ ਰਸਾਣਿਕ ਖਾਦਾਂ ਤੇ ਜ਼ਹਿਰੀਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਮਾਰੂ ਅਸਰ – ਡਾ ਬ੍ਰਿਜ ਮੋਹਨ ਭਾਰਦਵਾਜ- ਗੁ. ਸਰਾਭਾ ਨਗਰ ਵਿਖੇ ਹੋਈ ਵਿਚਾਰ ਚਰਚਾ 

*ਮਨੁੱਖੀ ਜੀਵਨ ‘ਚ ਲਾਭਕਾਰੀ ਔਸ਼ਧੀਆਂ ਵਾਲੇ ਪੌਦਿਆਂ ਦੀ ਅਹਿਮੀਅਤ ਨੂੰ ਪਹਿਚਾਨਣ ਦੀ ਲੋੜ-ਜਸਪਾਲ ਸਿੰਘ ਠੁਕਰਾਲ* 

 *ਗੁ. ਸਰਾਭਾ ਨਗਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਡਾ ਲਖਵਿੰਦਰ ਸਿੰਘ ਲੱਖੇਵਾਲੀ ‘ਤੇ ਡਾ ਬ੍ਰਿਜ ਮੋਹਨ ਭਾਰਦਵਾਜ ਨੂੰ ਕੀਤਾ ਸਨਮਾਨਿਤ* 

ਲੁਧਿਆਣਾ,18 ਮਈ (ਆਰ.ਐਸ.ਖਾਲਸਾ) ਜੇਕਰ ਕਾਦਰ ਵੱਲੋਂ ਬਣਾਈ ਕੁਦਰਤ ਦੇ ਸਮਤੋਲ ਨੂੰ ਮਨੁੱਖ ਨੇ ਕਾਇਮ ਨਾ ਰੱਖਿਆ ਖਾਸ ਕਰਕੇ ਆਪਣੇ ਚੌਗਿਰਦੇ ਦੀ ਸੰਭਾਲ ਅਤੇ ਮਨੁੱਖੀ ਜੀਵਨ ‘ਚ ਲਾਭਕਾਰੀ ਦਵਾਈਆਂ ਵਾਲੇ ਪੌਦਿਆਂ ਦੀ ਅਹਿਮੀਅਤ ਵੱਲ ਧਿਆਨ ਨਾਂਹ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਮਨੁੱਖੀ ਸਿਹਤ ਲਈ ਲਾਹੇਵੰਦ ਇਹ ਗੁਣਕਾਰੀ ਪੌਦੇ ਲੁਪਤ ਹੋ ਜਾਣਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਣ ਮਾਹਿਰ ਡਾ.ਬਲਵਿੰਦਰ ਸਿੰਘ ਲੱਖੇਵਾਲੀ(ਪ੍ਰਧਾਨ ਸੋਚ) ਤੇ ਸ਼੍ਰੀ ਡਾ.ਬ੍ਰਿਜ ਮੋਹਨ ਭਾਰਦਵਾਜ

ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਫਾਰ ਕੰਜਰਵੇਸ਼ਨ ਐਂਡ ਹੀਲਿੰਗ ਆਫ਼ ਇਨਵਾਇਰਮੈਟ (ਸੋਚ) ਲੁਧਿਆਣਾ ਦੇ ਸਾਂਝੇ ਉੱਦਮਾਂ ਸਦਕਾ ਗੁਰਦੁਆਰਾ ਸਾਹਿਬ ਦੇ ਮਾਤਾ ਖੀਵੀ ਜੀ ਹਾਲ ਵਿਖੇ ਕੁਦਰਤੀ ਪ੍ਰੇਮੀਆਂ ਲਈ ਆਯੋਜਿਤ ਕੀਤੀ ਗਈ ਇੱਕ ਰੋਜ਼ਾ ਵਰਕਸ਼ਾਪ ਅੰਦਰ ਵਾਤਾਵਰਨ ਤੇ ਕੁਦਰਤ ਨਾਲ ਪਿਆਰ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਤੇ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਵਿਸ਼ਵ ਭਰ ਅੰਦਰ ਵਾਤਾਵਰਣ ਦਾ ਵਿਗੜਦਾ ਹੋਇਆ ਸਵਰੂਪ ਤੇ ਪ੍ਰਦੂਸ਼ਣ ਸਮੁੱਚੀ ਮਨੁੱਖਤਾ ਲਈ ਜਿੱਥੇ ਇਕ ਗੰਭੀਰ ਚਣੌਤੀ ਹੈ

ਉੱਥੇ ਮਨੁੱਖੀ ਸਿਹਤ ਲਈ ਔਸ਼ਧੀਆਂ ਦਾ ਕਾਰਜ ਕਰਨ ਵਾਲੀਆਂ ਕੁਦਰਤੀਂ ਜੜ੍ਹੀ ਬੂਟੀਆਂ ਦੇ ਉਤਪਾਦ ਦਾ ਲਗਾਤਾਰ ਘਟਣਾ ਅਤੇ ਉਨ੍ਹਾਂ ਉਪਰ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਦਾ ਮਾਰੂ ਪ੍ਰਭਾਵ ਸਿੱਧੇ ਰੂਪ ਵਿੱਚ ਵਾਤਾਵਰਣ, ਮਨੁੱਖੀ ਸਿਹਤ ਤੇ ਪੰਛੀਆਂ ਦੀ ਜਿੰਦਗੀਆਂ ਤੇ ਪੈ ਰਿਹਾ ਰਿਹਾ ਹੈ। ਜਿਸ ਦੇ ਪ੍ਰਤੀ ਸਾਨੂੰ ਵੱਡੇ ਪੱਧਰ ਤੇ ਸੁਚੇਤ ਹੋਣ ਦੀ ਲੋੜ ਹੈ।ਉਨ੍ਹਾਂ ਨੇ ਸੰਗਤਾਂ ਨੂੰ ਸਿਹਤਮੰਦ ਭੋਜਨ ਦੀ ਵਰਤੋਂ ਕਰਨ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਗੁਣਕਾਰੀ ਤੇ ਲਾਭਕਾਰੀ ਪੌਦਿਆਂ ਦੀ ਸਹੀ ਸੰਭਾਲ ਤੇ ਵਰਤੋਂ ਕਰਨ ਤੇ ਜ਼ੋਰ ਦਿੰਦਿਆਂ ਹੋਇਆ ਕਿਹਾ ਕਿ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਵਾਤਾਵਰਨ ਦੀ ਸੰਭਾਲ ਲਈ ਉਹ ਆਰਗੈਨਿਕ ਖੇਤੀ ਨਾਲ ਤਿਆਰ ਵਸਤਾਂ ਦੀ ਵਰਤੋਂ ਕਰਨ।ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਵਿਸ਼ਵ ਭਰ ਅੰਦਰ ਵਾਤਾਵਰਣ ਦਾ ਵਿਗੜਦਾ ਹੋਇਆ ਸਵਰੂਪ ਤੇ ਪ੍ਰਦੂਸ਼ਣ ਸਮੁੱਚੀ ਮਨੁੱਖਤਾ ਲਈ ਜਿੱਥੇ ਇਕ ਗੰਭੀਰ ਚਣੌਤੀ ਹੈ ਉੱਥੇ ਅਨਾਜ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਵੱਧ ਰਹੀ ਰਸਾਣਿਕ ਖਾਦਾਂ ਤੇ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਦਾ ਮਾਰੂ ਪ੍ਰਭਾਵ ਸਿੱਧੇ ਰੂਪ ਵਿੱਚ ਵਾਤਾਵਰਣ, ਮਨੁੱਖੀ ਸਿਹਤ ਤੇ ਪੰਛੀਆਂ ਦੀ ਜਿੰਦਗੀਆਂ ਤੇ ਪੈ ਰਿਹਾ ਰਿਹਾ ਹੈ।

ਜਿਸ ਦੇ ਪ੍ਰਤੀ ਸਾਨੂੰ ਵੱਡੇ ਪੱਧਰ ਤੇ ਸੁਚੇਤ ਹੋਣ ਦੀ ਲੋੜ ਹੈ ।ਸੈਮੀਨਾਰ ਅੰਦਰ ਆਪਣੇ ਖੋਜ ਭਰਪੂਰ ਸ਼ਬਦਾਂ ਦਾ ਪ੍ਰਗਟਾਵਾ ਕਰਨ ਉਪਰੰਤ ਡਾ. ਬ੍ਰਿਜ ਮੋਹਨ ਭਾਰਦਵਾਜ ਤੇ ਡਾ.ਲਖਵਿੰਦਰ ਸਿੰਘ ਲੱਖੇਵਾਲੀ ਨੇ ਸੈਮੀਨਾਰ ਅੰਦਰ ਇੱਕਤਰ ਹੋਈਆਂ ਸੰਗਤਾਂ ਤੇ ਸ਼ਖਸ਼ੀਅਤਾਂ ਵੱਲੋਂ ਮਨੁੱਖੀ ਜੀਵਨ ‘ਚ ਲਾਭਕਾਰੀ ਦਵਾਈਆਂ ਵਾਲੇ ਪੌਦਿਆਂ ਦੀ ਅਹਿਮੀਅਤ ਤੇ ਸੰਭਾਲ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਬਹੁਤ ਹੀ ਸੁਹਿਰਦਤਾ ਤੇ ਖੋਜ ਭਰਪੂਰ ਵੇਰਵਿਆਂ ਨਾਲ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਪ੍ਰੈਕਟੀਕਲ ਰੂਪ ਵਿੱਚ ਕੀਤੇ ਆਪਣੇ ਤਜ਼ਰਬਿਆਂ ਦੀ ਸਾਂਝ ਵੀ ਕੀਤੀ ਅਤੇ ਸੰਗਤਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਉਪਰ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਉਣ ਤੇ ਸੰਭਾਲ ਕਰਨ ਸਬੰਧੀ ਵਿਧੀ ਦੀ ਜਾਣਕਾਰੀ ਵੀ ਦਿੱਤੀ।

ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਜਸਪਾਲ ਸਿੰਘ ਠੁਕਰਾਲ ਅਤੇ ਉਕਤ ਵਰਕਸ਼ਾਪ ਦੇ ਕਨਵੀਨਰ ਸ.ਚਰਨਦੀਪ ਸਿੰਘ ਦੇ ਵੱਲੋਂ ਵਿਸ਼ੇਸ਼ ਤੌਰ ਤੇ ਆਯੋਜਿਤ ਕੀਤੀ ਗਈ ਵਰਕਸ਼ਾਪ ਲਈ ਆਪਣੀ ਦਿਲੀ ਮੁਬਾਰਕਬਾਦ ਵੀ ਦਿੱਤੀ ਤੇ ਕੁਦਰਤੀ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਵਾਤਾਵਰਣ ਤੇ ਚੌਗਿਰਦੇ ਦੀ ਸੰਭਾਲ ਦੇ ਨਾਲ ਨਾਲ ਮਨੁੱਖੀ ਜੀਵਨ ‘ਚ ਗੁਣਕਾਰੀ ਦਵਾਈਆਂ ਵਾਲੇ ਪੌਦਿਆਂ ਦੀ ਅਹਿਮੀਅਤ ਵੱਲ ਵੀ ਵੱਧ ਤੋ ਵੱਧ ਧਿਆਨ ਦੇਣ ਤਾਂ ਕਿ ਇਨ੍ਹਾਂ ਦਾ ਲਾਹਾ ਲਿਆ ਜਾ ਸਕੇ।

ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਾਭਾ ਨਗਰ ਦੇ ਪ੍ਰਧਾਨ ਸ.ਜਸਪਾਲ ਸਿੰਘ ਠੁਕਰਾਲ ਨੇ ਦੱਸਿਆ ਕਿ ਵਾਤਾਵਰਨ ਤੇ ਚੌਗਿਰਦੇ ਦੀ ਸੰਭਾਲ ਲਈ ਪਿਛਲੇ ਲੰਮੇ ਅਰਸੇ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਕਈ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਜਿੱਥੇ ਗੁਰਦੁਆਰਾ ਸਾਹਿਬ ਤੋ ਜਾਗਰੂਕ ਸਾਈਕਲ ਰੈਲੀ ਆਯੋਜਿਤ ਕੀਤੀ ਗਈ ਤੇ ਵੱਡੇ ਪੱਧਰ ਤੇ ਵਾਤਾਵਰਨ ਦਿਵਸ ਮਨਾਂ ਕੇ ਇਲਾਕੇ ਅੰਦਰ ਬੂਟੇ ਲਗਾਏ ਗਏ ਉੱਥੇ ਨਾਲ ਹੀ ਸੰਗਤਾਂ ਨੂੰ ਨਿਸ਼ਕਾਮ ਰੂਪ ਵਿੱਚ ਪ੍ਰਸਾਦਿ ਰੂਪੀ ਬੂਟੇ ਵੰਡੇ ਗਏ।ਉਨ੍ਹਾਂ ਨੇ ਸ਼ਪੱਸ਼ਟ ਤੌਰ ਤੇ ਕਿਹਾ ਕਿ ਸਾਡਾ ਨਿਸ਼ਾਨਾ ਕੇਵਲ ਬੂਟੇ ਲਗਾਉਣਾ ਨਹੀਂ ਬਲਕਿ ਉਨ੍ਹਾਂ ਦੀ ਸੰਭਾਲ ਕਰਨਾ ਵੀ ਹੈ।

ਸ.ਠੁਕਰਾਲ ਨੇ ਵਰਕਸ਼ਾਪ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਵਾਤਾਵਰਣ ਮਾਹਿਰ ਡਾ.ਲਖਵਿੰਦਰ ਸਿੰਘ ਲੱਖੇਵਾਲੀ ਤੇ ਡਾ.ਬ੍ਰਿਜ ਮੋਹਨ ਭਾਰਦਵਾਜ ਦਾ ਧੰਨਵਾਦ ਪ੍ਰਗਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਿਹਤਮੰਦ ਜਿੰਦਗੀ ਨੂੰ ਜਿਉਣ ਲਈ ਉਹ ਵਾਤਾਵਰਨ ਦੀ ਵੱਧ ਤੋ ਵੱਧ ਸੰਭਾਲ ਕਰਨ।

ਵਰਕਸ਼ਾਪ ਦੌਰਾਨ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ, ਜਨਰਲ ਸਕੱਤਰ ਡਾ.ਗੁਰਪ੍ਰੀਤ ਸਿੰਘ ਬਜ਼ਾਜ,ਜਗਦੀਪ ਸਿੰਘ ਨੀਲੂ,ਸਰਬਜੀਤ ਸਿੰਘ ਮੌਂਟੂ, ਸ. ਮਹਿੰਦਰ ਸਿੰਘ ਗਰੇਵਾਲ,ਕਮਿੱਕਰ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ,ਤੇਜਿੰਦਰ ਸਿੰਘ ਨੀਟੂ, ਜਸਪਾਲ ਸਿੰਘ ਪਿੰਕੀ, ਉੱਘੇ ਪ੍ਰਚਾਰਕ ਤੇ ਲੇਖਕ ਸ.ਦਲੇਰ ਸਿੰਘ ਜੋਸ਼ ਸ਼੍ਰੀਮਤੀ ਚਰਨਜੀਤ ਕੌਰ ਠੁਕਰਾਲ,ਸ਼੍ਰੀ ਮਤੀ ਸ਼ਵੇਤਾ ਜਿੰਦਲ ਚੇਅਰਪ੍ਰਸਨ ਫਿੱਕੀ ਵਲੋ ,ਸ਼੍ਰੀਮਤੀ ਮੋਨਿਕਾ ਆਰਿਆਂ ਵਾਇਸ ਚੇਅਰਪਰਸਨ,ਸ਼੍ਰੀਮਤੀ ਸਨਮ ਮਹਿਰਾ ਸੀਨੀਅਰ ਵਾਇਸ ਚੇਅਰਪ੍ਰਸਨ,ਸ਼੍ਰੀ ਮਤੀ ਆਸ਼ੂ ਖੁਰਾਨਾ ਜੁਆਇੰਟ ਟ੍ਰੀਜ਼ਰ, ਸ਼੍ਰੀਮਤੀ ਸਿਮਰਨ ਕੌਰ,ਸ਼੍ਰੀਮਤੀ ਪਲਵੀ ਢੀਗਰਾ ਅਤੇ ਸ਼੍ਰੀਮਤੀ,ਆਰੋਹੀ ਬਜਾਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।