ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਕੀਰਤਨ ਲੜੀ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ – ਕੁਲਵਿੰਦਰ ਸਿੰਘ ਬੈਨੀਪਾਲ
ਲੁਧਿਆਣਾ, 16 ਮਈ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਕੀਰਤਨ ਲੜੀ ਜੋ ਕੀ 1 ਮਈ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਹੈ।
ਉਸ ਵਿੱਚ 1 ਮਈ ਤੋਂ ਕੀਰਤਨ ਲੜੀ ਦੀ ਪ੍ਰਥਾ ਜੋ ਗੁਰੂ ਘਰ ਵੱਲੋ ਸੁਰੂ ਕੀਤੀ ਗਈ ਹੈ ਉਸ ਵਿੱਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਕੇ ਹਾਜਰੀਆ ਭਰ ਰਹੀਆ ਹਨ। ਸੰਗਤਾਂ ਵੱਲੋਂ ਇਸ ਕਾਰਜ ਲਈ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਇਸ ਲੜੀ ਦੇ ਚਲਦਿਆਂ ਅੱਜ 16ਵੇ ਦਿਨ ਮਿਤੀ 16 ਮਈ ਦਿਨ ਵੀਰਵਾਰ ਨੂੰ
ਗੁਰੂ ਘਰ ਵਿਖੇ ਕੀਰਤਨ ਦੀ ਲੜੀ ਦੇ ਤਹਿਤ ਕੀਰਤਨ ਸਮਾਗਮ ਕੀਤੇ ਗਏ ਜਿਨ੍ਹਾਂ ਵਿੱਚ ਬੀਬੀ ਦਵਿੰਦਰ ਕੌਰ ਬੀਬੀ ਜਸਲੀਨ ਕੌਰ ਬੀਬੀ ਸਿਮਰਨ ਕੌਰ ਬੀਬੀ ਰਵਿੰਦਰ ਕੌਰ ਅਤੇ ਬੀਬੀ ਹਰਮਿੰਦਰ ਕੌਰ ਨੇ ਸਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਅਦ ਵਿੱਚ ਬੀਬੀ ਜਸਲੀਨ ਕੌਰ ਲੁਧਿਆਣੇ ਵਾਲਿਆ ਨੇ ਆਨੰਦ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ । ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਦੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ।
ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸਾਰੀਆ ਇਸਤ੍ਰੀ ਸਤਿਸੰਗ ਦੀਆ ਬੀਬੀਆਂ ਦਾ ਧੰਨਵਾਦ ਕੀਤਾ ਲੜੀ ਵਿੱਚ ਇਸੇ ਤਰਾਂ ਉਤਸ਼ਾਹ ਬਣਾਏ ਰੱਖਣ ਵਾਸਤੇ ਕਿਹਾ। ਅਤੇ ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਰਵਿੰਦਰ ਸਿੰਘ ਪਾਇਲ ਅਮਰਿੰਦਰ ਸਿੰਘ ਪਾਇਲ ਗੁਰਚਰਨ ਸਿੰਘ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਬੀਬੀ ਦਵਿੰਦਰ ਕੌਰ ਅਮ੍ਰਿਤਪਾਲ ਕੌਰ ਬੀਬੀ ਸਿਮਰਨ ਕੌਰ ਕੁਲਜੀਤ ਕੌਰ ਕਰਮਜੀਤ ਕੌਰ ਮਨਜੀਤ ਕੌਰ ਚੱਗਰ ਰਵਿੰਦਰ ਕੌਰ ਰਹੈਜਾ ਬੀਬੀ ਨਿਰਮਲ ਕੌਰ ਪਾਇਲ ਜਸਵਿੰਦਰ ਕੌਰ ਪਾਇਲ ਰਵਿੰਦਰ ਕੌਰ ਬਲਵਿੰਦਰ ਕੌਰ ਬੱਤਰਾ ਕਮਲਪ੍ਰੀਤ ਕੌਰ ਤਮਨਦੀਪ ਕੋਰ ਸਿਮਰਦੀਪ ਕੋਰ ਪਾਇਲ