NIA ਵੱਲੋ ਬੱਬਰ ਖਾਲਸਾ ਨਾਲ ਸਬੰਧਤ 15 ਥਾਵਾਂ’ਤੇ ਰੇਡ:ਕਈ ਤਰ੍ਹਾਂ ਦੀਆਂ ਸਮੱਗਰੀਆਂ ਜ਼ਬਤ
ਨਿਊਜ਼ ਪੰਜਾਬ
17 ਮਈ 2025
ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ‘ਤੇ ਪਿਛਲੇ ਸਾਲ ਦਸੰਬਰ ਵਿੱਚ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ 15 ਥਾਵਾਂ ‘ਤੇ ਛਾਪੇਮਾਰੀ ਕੀਤੀ।
NIA ਨੇ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਸਮੂਹ ਦੀਆਂ ਗਤੀਵਿਧੀਆਂ ‘ਤੇ ਹੋਰ ਸਖ਼ਤੀ ਕਰਦੇ ਹੋਏ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਜਾਂਚ ਏਜੰਸੀ ਨੇ ਮੋਬਾਈਲ/ਡਿਜੀਟਲ ਡਿਵਾਈਸਾਂ ਅਤੇ ਦਸਤਾਵੇਜ਼ਾਂ ਸਮੇਤ ਕਈ ਤਰ੍ਹਾਂ ਦੀਆਂ ਅਪਰਾਧਕ ਸਮੱਗਰੀਆਂ ਜ਼ਬਤ ਵੀ ਕੀਤੀਆਂ
ਦੱਸ ਦਈਏ ਕਿ ਜਾਂਚ ਏਜੰਸੀ ਨੇ 11 ਮਈ ਨੂੰ ਬੱਬਰ ਖਾਲਸਾ ਮੈਂਬਰ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨਾਲ ਜੁੜੇ ਵਿਦੇਸ਼-ਅਧਾਰਤ ਇੱਕ ਮੁੱਖ ਖਾਲਿਸਤਾਨੀ ਸਮਰਥਕ ਕਸ਼ਮੀਰ ਸਿੰਘ ਗਲਵੱਡੀ ਅਤੇ 2016 ਵਿੱਚ ਨਾਭਾ ਜੇਲ੍ਹ ਬ੍ਰੇਕ ਕਰਕੇ ਭੱਜਣ ਵਾਲੇ ਇੱਕ ਖਤਰਨਾਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਸਫਲਤਾ ਉਦੋਂ ਮਿਲੀ, ਜਦੋਂ ਐਨਆਈਏ ਨੇ ਅੱਤਵਾਦੀ ਸਾਜ਼ਿਸ਼ ਮਾਮਲੇ ਦੇ ਸਬੰਧ ਵਿੱਚ ਪੁਲਿਸ ਨਾਲ ਤਾਲਮੇਲ ਕਰਕੇ ਬਿਹਾਰ ਦੇ ਮੋਤੀਹਾਰੀ ਤੋਂ ਪੰਜਾਬ ਦੇ ਲੁਧਿਆਣਾ ਦੇ ਗਲਵੱਡੀ ਨੂੰ ਗ੍ਰਿਫ਼ਤਾਰ ਕੀਤਾ।NIA ਦੇ ਅਨੁਸਾਰ, ਗਲਵੱਡੀ ਨਾਭਾ ਜੇਲ੍ਹ ਤੋੜਨ ਤੋਂ ਬਾਅਦ ਰਿੰਦਾ ਸਮੇਤ ਨਾਮਜ਼ਦ ਖਾਲਿਸਤਾਨੀ ਸਮਰਥਕਾਂ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਸੀ।