ਲੁਧਿਆਣਾਪੰਜਾਬ

 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰ ਪਾੜਨਾ ਵਿਰੋਧੀਆਂ ਦੀ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ- ਡਾ.ਦਲਜੀਤ ਸਿੰਘ ਚੀਮਾਂ

ਰਣਜੀਤ ਸਿੰਘ ਖਾਲਸਾ / ਨਿਊਜ਼ ਪੰਜਾਬ

ਲੁਧਿਆਣਾ 16 ਮਈ, ਪੰਜਾਬ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਆਗਾਮੀ ਹੋਣ ਵਾਲੀ ਉਪ ਚੋਣ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋ ਚੌਣ ਮੈਦਾਨ ਵਿੱਚ ਨਿੱਤਰੇ ਸੀਨੀਅਰ ਐਡਵੋਕੇਟ ਸ.ਪ੍ਰਉਪਕਾਰ ਸਿੰਘ ਘੁੰਮਣ ਨੂੰ ਹਲਕੇ ਦੇ ਲੋਕਾਂ ਵੱਲੋ ਮਿਲ ਰਹੇ ਵੱਡੇ ਸਮਰਥਨ ਤੋ ਬੁਖਲਾ ਕੇ ਜਿਸ ਕੋਝੇ ਢੰਗ ਨਾਲ ਵਿਰੋਧੀਆਂ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰ ਪਾੜੇ ਜਾ ਰਹੇ ਹਨ। ਉਹ ਸਿੱਧੇ ਰੂਪ ਵਿੱਚ ਵਿਰੋਧੀਆਂ ਦੀ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾਂ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਚੌਣ ਕਮਿਸ਼ਨ ਦੇ ਹੁਕਮਾ ਦੀ ਪਾਲਣਾ ਕਰਦਿਆਂ ਜਾਬਤੇ ਵਿੱਚ ਰਹਿਕੇ ਚੌਣਾਂ ਵਿੱਚ ਹਿੱਸਾ ਲਿਆ ਹੈ ਅਤੇ ਪੂਰੀ ਸੁਹਿਰਦਤਾ ਨਾਲ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲੋਕਤੰਤਰਿਕ ਢੰਗ ਨਾਲ ਚੌਣ ਪ੍ਰਚਾਰ ਚਲਾਇਆ ਹੈ।ਪਰ ਵਿਰੋਧੀ ਉਮੀਦਵਾਰਾਂ ਨਾਲ ਆਪਣੀਆਂ ਨਿੱਜੀ ਖੁੰਦਕਾਂ ਜਾਂ ਬੁਖਲਾਹਟ ਵਾਲੀਆਂ ਕੋਝੀਆਂ ਹਰਕਤਾਂ ਕਦਾਚਿੱਤ ਵੀ ਨਹੀ ਕੀਤੀਆਂ।ਇਸੇ ਕਰਕੇ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਪੰਜਾਬੀਆਂ ਦੀ ਹਰਮਨ ਪਿਆਰੀ ਪਾਰਟੀ ਹੈ।ਸ.ਚੀਮਾ ਨੇ ਕਿਹਾ ਕੀ ਪਿਛਲੇ ਤਿੰਨ ਸਾਲਾਂ ਤੋਂ ਵੱਧ ਦੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਰੇਤ ਮਾਫੀਆ, ਸਾਰਾਬ ਮਾਫੀਆ ਅਤੇ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ।ਅਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬੜੀ ਨਾਜੁਕ ਬਣੀ ਹੋਈ ਹੈ।ਖਾਸ ਕਰਕੇ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਭਗਵੰਤ ਮਾਨ ਸਰਕਾਰ ਪਿਛਲੇ ਸਮੇਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋ ਆਰੰਭੇ ਵਿਕਾਸ ਕਾਰਜਾਂ ਨੂੰ ਆਪਣਾ ਅਧਾਰ ਬਣਾਕੇ ਉਨ੍ਹਾਂ ਦੇ ਉਦਘਾਟਨ ਕਰਕੇ ਝੂਠੀ ਵਾਹ ਵਾਹ ਖੱਟਣ ਵਿੱਚ ਲੱਗੀ ਹੋਈ ਹੈ।ਉਨ੍ਹਾਂ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਹਲਕੇ ਦੇ ਵੋਟਰਾਂ ਵੱਲੋ ਦਿੱਤੇ ਜਾ ਰਹੇ ਭਾਰੀ ਸਮਰਥਨ ਨੇ ਵਿਰੋਧੀਆਂ ਦੀ ਨੀਦ ਹਰਾਮ ਕਰ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਹਲਕੇ ਅੰਦਰ ਵੱਖ ਵੱਖ ਸਥਾਨਾਂ ਤੇ

ਸਾਡੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੇ ਫਲੈਕਸ ਬੋਰਡਾਂ ਤੇ ਪੋਸਟਰਾਂ ਨੂੰ ਵਿਰੋਧੀਆਂ ਵੱਲੋ ਪਾੜਿਆ ਜਾ ਰਿਹਾ ਹੈ ਅਤੇ ਆਪਣੇ ਬੋਰਡ ਲਗਾਏ ਜਾ ਰਹੇ ਹਨ।ਊਹ ਸਿੱਧੇ ਰੂਪ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਸ਼ਰੇਆਮ ਘਾਣ ਹੈ। ਜਿਸ ਨੂੰ ਹੁਣ ਅਸੀਂ ਕਦਾਚਿੱਤ ਬਰਦਾਸ਼ਤ ਨਹੀਂ ਕਰਾਂਗੇ ਅਤੇ ਚੌਣ ਕਮਿਸ਼ਨ ਨੂੰ ਇਸਦੀ ਲਿਖਤੀ ਸ਼ਿਕਾਇਤ ਦਰਜ ਕਰਵਾਕੇ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ।ਸ.ਦਲਜੀਤ ਸਿੰਘ ਚੀਮਾ ਨੇ ਕਿਹਾ ਚੋਣ ਬੋਰਡ ਜਾਂ ਪੋਸਟਰ ਪਾੜਕੇ ਨਹੀ ਜਿੱਤੀ ਜ਼ਾਦੀ ਬਲਕਿ ਆਪਣੇ ਕਾਰਜਾਂ, ਲੋਕਾਂ ਦੇ ਪਿਆਰ ਨਾਲ ਜਿੱਤੀ ਜਾਂਦੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ,ਜੱਥੇਦਾਰ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਬੁਖਲਾਹਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।