ਰਜਿੰਦਰ ਸਿੰਘ ਸਰਹਾਲੀ ਸਮਾਲ ਸਕੇਲ ਇੰਡਸਟਰੀ ਐਂਡ ਟਰੈਡਰ ਐਸੌਸੀਏਸਨ ਦੇ ਪ੍ਰਧਾਨ ਨਿਯੁਕਤ, mla ਸਿੱਧੂ ਵਲੋ ਵਧਾਈ
ਨਿਊਜ਼ ਪੰਜਾਬ
ਲੁਧਿਆਣਾ , 15 ਮਈ
ਸਮਾਲ ਸਕੇਲ ਇੰਡਸਟਰੀ ਐਂਡ ਟਰੈਡਰ ਐਸੌਸੀਏਸਨ ਦੀ ਜਰਨਲ ਮੀਟਿੰਗ ਹਲਕਾ ਆਤਮ ਨਗਰ ਵਿਧਾਇਕ ਸ ਕੁਲਵੰਤ ਸਿੰਘ ਸਿੱਧੂ ਜੀ ਤੇ ਉਘੇ ਉਦਯੋਗਪਤੀ ਸ ਚਰਨਜੀਤ ਸਿੰਘ ਵਿਸ਼ਵਕਰਮਾ ,ਸ ਅਵਤਾਰ ਸਿੰਘ ਭੋਗਲ,ਸ ਅਮਰੀਕ ਸਿੰਘ ਜੈਮਲ,ਸ ਗੁਰਚਰਨ ਸਿੰਘ ਜੈਮਕੋ, ਸ ਉਦਮਜੀਤ ਸਿੰਘ ਚਾਨੇ ਅਤੇ ਇੰਦਰਜੀਤ ਸਿੰਘ ਨਵਯੁੱਗ ਜੀ ਦੀ ਸਰਪ੍ਰਸਤੀ ਹੇਠ ਵਿਸ਼ਵਕਰਮਾ ਪਾਰਕ ਵਿਖੇ ਹੌਈ ਜਿਸ ਵਿਚ ਸਾਰੇ ਆਗੁਆ ਨੇ ਸ ਰਜਿੰਦਰ ਸਿੰਘ ਸਰਹਾਲੀ ਜੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਤਾਂ ਕਾਰੋਬਾਰ ਦੀਆਂ ਸਮੱਸਿਆਂਵਾਂ ਦਾ ਹੱਲ ਕਰਕੇ ਉਦਯੋਗ ਨੂੰ ਨਵੀਆਂ ਲੀਹਾਂ ਤੇ ਲਿਆ ਜਾ ਸਕਦਾ ਵਿਧਾਇਕ ਸਿੱਧੂ ਤੇ ਵਿਸ਼ਵਕਰਮਾ ਨੇ ਕਿਹਾ ਕਿ ਹਰ ਇਲਾਕੇ ਵਿੱਚੋਂ ਛੋਟੇ ਸਮਾਲ ਇੰਡਸਟਰੀ ਦੇ ਮੈਂਬਰ ਬਣਾਉਣ ਲਈ ਅਹੁਦੇਦਾਰਾਂ ਦੀ ਡਿਊਟੀ ਲਗਾਕੇ ਮੈਂਬਰਸ਼ਿਪ ਫਾਰਮ ਭਰਨ ਦੀ ਅਪੀਲ ਕੀਤੀ ਤਾ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ ਇਸ ਲਈ ਸਮਾਲ ਸਕੇਲ ਇੰਡਸਟਰੀ ਐਡ ਟਰੇਡ ਐਸੋਸੀਏਸ਼ਨ ਰਜਿ: ਦੇ ਮੈਂਬਰ ਬਣੇ ਇਸ ਮੌਕੇ ਸਤਿੰਦਰਜੀਤ ਸਿੰਘ ਅੋਟਮ ,ਹਰਦੀਪ ਸਿੰਘ ਸੋਹਲ, ਸੁਖਵਿੰਦਰ ਸਿੰਘ ਜਗਦੇਵ,ਰਾਜ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਹੁੰਝਣ, ਅਮਰੀਕ ਸਿੰਘ ਘੜਿਆਲ, ਪਰਧਾਨ ਜਗਦੇਵ ਸਿੰਘ,ਅਮਰਪਾਲ ਸਿੰਘ, ਗੁਰਮਤਿ ਸਿੰਘ ਸੁੱਖਾ, ਸੁਮੇਸ਼ ਕੋਸ਼ਰ, ਅਵਤਾਰ ਸਿੰਘ ਚਾਨੇ,ਇਕੳਕਾਰ ਸਿੰਘ ਪਰਮਜੀਤ ਸਿੰਘ,ਬਿਰਦੀ, ਸੁਰਿੰਦਰਪਾਲ ਸਿੰਘ ਮੱਕੜ, ਮਨਪ੍ਰੀਤ ਸਿੰਘ ਬਾਦਲ,ਮਨੋਜ ਦੁਆ, ਨਿਰਦੋਸ਼ ਘਈ ,ਦਿਨੈਸ਼ ਗੋਗੀਆ,ਗੂਰਮੀਤ ਸਿੰਘ,ਜਸਵਿੰਦਰ ਸਿੰਘ ਕੰਡਾ,ਜੀ ਐਮ ਇੰਡਸਟਰੀ, ਆਦਿ ਹਾਜ਼ਰ ਹੋਏ ਮੈਂਬਰਾਂ ਦਾ ਰੇਸ਼ਮ ਸੱਗੂ ਨੇ ਧੰਨਵਾਦ ਕੀਤਾ ਤੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਨੂੰ ਵਧਾਈ ਦਿੱਤੀ ,।