ਮੁੱਖ ਖ਼ਬਰਾਂਪੰਜਾਬਭਾਰਤ

ਪਾਕਿ ਵੱਲੋਂ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ 300-400 ਡਰੋਨ ਦਾਗ਼ੇ – ਪੰਜਾਬ ਦੇ ਕਈ ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ – ਪ੍ਰਧਾਨ ਮੰਤਰੀ ਨੇ ਫੌਜ਼ ਮੁੱਖੀਆਂ ਨਾਲ ਕੀਤੀ ਮੀਟਿੰਗ 

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਕਾਰਨ ਪੰਜਾਬ ਵਿੱਚ ਹਾਈ ਅਲਰਟ ਹੈ। ਪੰਜਾਬ ਦਾ ਜ਼ਿਆਦਾਤਰ ਇਲਾਕਾ ਸਰਹੱਦੀ ਇਲਾਕਾ ਹੋਣ ਕਾਰਨ ਪਾਕਿ ਦੇ ਨਿਸ਼ਾਨੇ ਤੇ ਹੈ, ਪਾਕਿਸਤਾਨ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲਾਲਾਬਾਦ, ਹੁਸ਼ਿਆਰਪੁਰ, ਫਿਰੋਜ਼ਪੁਰ, ਬਠਿੰਡਾ, ਬਟਾਲਾ,  ਸਮੇਤ ਕਈ ਇਲਾਕਿਆਂ ਤੇ ਡਰੋਨ ਹਮਲੇ ਕੀਤੇ ਪ੍ਰੰਤੂ ਸੁਚੇਤ ਭਾਰਤੀ ਫੌਜ਼ ਨੇ ਬਹੁਤਿਆਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ, ਡਰੋਨ ਹਮਲਿਆਂ ਦੇ ਖ਼ਤਰੇ ਦੇ ਮੱਦੇਨਜ਼ਰ ਸਾਰੇ ਇਲਾਕਿਆਂ ਵਿੱਚ ਲੋਕਾਂ ਬਲੈਕਆਊਟ ਵਿੱਚ ਰਾਤ ਕੱਟੀ ।

ਪਾਕਿਸਤਾਨ ਨੇ ਵੀਰਵਾਰ ਰਾਤ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਹਿਤ ਲੇਹ ਤੋਂ ਸਰ ਕਰੀਕ ਤੱਕ 36 ਥਾਵਾਂ ‘ਤੇ ਤੁਰਕੀ ਦੇ ਬਣੇ 300-400 ਡਰੋਨ ਦਾਗ਼ੇ ਸਨ।ਪਾਕਿਸਤਾਨ ਨੇ ਅੱਜ ਰਾਤ ਜੰਮੂ ਕਸ਼ਮੀਰ, ਸ੍ਰੀਨਗਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਮੁੜ ਡਰੋਨਾਂ ਨਾਲ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਚਾਰ ਰਾਜਾਂ ਵਿੱਚ 26 ਥਾਵਾਂ ‘ਤੇ ਪਾਕਿਸਤਾਨੀ ਡਰੋਨ ਦੇਖੇ ਗਏ। ਭਾਰਤੀ ਫੌਜ ਨੇ ਜੰਮੂ ਵਿੱਚ ਵੱਡੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ, ਚੀਫ਼ ਆਫ਼ ਡਿਫੈਂਸ ਸਟਾਫ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਘੜੀ। ਉਨ੍ਹਾਂ ਸਾਬਕਾ ਫੌਜੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰ ਨੇ ਟੈਰੀਟੋਰੀਅਲ ਆਰਮੀ ਨੂੰ ਲੋੜ ਪੈਣ ‘ਤੇ ਸੇਵਾਵਾਂ ਲਈ ਸੱਦੇ ਜਾਣ ਵਾਸਤੇ ਥਲ ਸੈਨਾ ਦੇ ਮੁਖੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ। 

ਸ੍ਰੀਨਗਰ ਵਿੱਚ ਵੀ ਹਵਾਈ ਅੱਡੇ ਕੋਲ 10 ਧਮਾਕੇ ਹੋਏ। ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਏਅਰ ਬੇਸ ‘ਤੇ ਡਰੋਨ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਗਿਣੇ-ਮਿੱਥੇ ਅਤੇ ਢੁੱਕਵੇਂ ਢੰਗ ਨਾਲ ਜਵਾਬ ਦਿੱਤਾ ਅਤੇ ਡਰੋਨ ਹਵਾ ‘ਚ ਹੀ ਫੁੰਡ ਦਿੱਤੇ। ਭਾਰਤ ਨੇ ਪਾਕਿਸਤਾਨ ਵਿੱਚ ਚਾਰ ਹਵਾਈ ਰੱਖਿਆ ਥਾਵਾਂ ‘ਤੇ ਹਮਲੇ ਕੀਤੇ ਅਤੇ ਇੱਕ ਹਵਾਈ ਰੱਖਿਆ ਰਾਡਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੌਰਾਨ ਆਪਣੇ ਜਹਾਜ਼ਾਂ ਨੂੰ ਖ਼ਤਰੇ ‘ਚ ਪਾਉਂਦਿਆਂ ‘ਢਾਲ’ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਜਵਾਬੀ ਕਾਰਵਾਈ ‘ਚ ਪਾਕਿਸਤਾਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਖਾਸ ਮਕਸਦ ਤਹਿਤ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ।

ਸ਼ੁੱਕਰਵਾਰ ਨੂੰ  ਦਿਨ ਖਤਮ ਹੁੰਦੇ ਹੀ, ਪਾਕਿਸਤਾਨ ਨੇ ਡਰੋਨ ਹਮਲੇ ਕਰਨ ਦੀ ਹਿੰਮਤ ਕੀਤੀ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਡਰੋਨ ਹਮਲੇ ਕੀਤੇ ਗਏ ਹਨ। ਪਰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਡਰੋਨ ਹਮਲਿਆਂ ਨੂੰ ਅਸਮਾਨ ਵਿੱਚ ਹੀ ਢੇਰ ਕਰ ਦਿੱਤਾ ਹੈ। ਫਿਰੋਜ਼ਪੁਰ ਵਿੱਚ ਹੁਣ ਤੱਕ ਕੁੱਲ 50 ਧਮਾਕੇ ਹੋ ਚੁੱਕੇ ਹਨ। ਹਵਾਈ ਰੱਖਿਆ ਪ੍ਰਣਾਲੀ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਡਰੋਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਰਹੀ ਹੈ, ਜਿਸ ਕਾਰਨ ਧਮਾਕੇ ਦੀ ਆਵਾਜ਼ ਗੂੰਜ ਰਹੀ ਹੈ। 

ਇਸ ਤੋਂ ਇਲਾਵਾ ਸਰਹੱਦੀ ਖੇਤਰ ਪਠਾਨਕੋਟ ਵਿੱਚ ਵੀ ਸਾਇਰਨ ਵੱਜ ਰਹੇ ਹਨ। ਪਠਾਨਕੋਟ ਵਿੱਚ ਵੀ ਧਮਾਕਿਆਂ ਦੀਆਂ ਉੱਚੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਪੂਰੇ ਜ਼ਿਲ੍ਹੇ ਵਿੱਚ ਬਲੈਕਆਊਟ ਹੈ। ਰਾਤ 9 ਵਜੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੀ ਡਰੋਨ ਹਮਲਾ ਹੋਇਆ। ਹਵਾਈ ਅੱਡੇ ਦੇ ਨੇੜੇ ਡਰੋਨ ਹਮਲਾ ਹੋਇਆ ਹੈ। ਹਾਲਾਂਕਿ, ਹਵਾਈ ਰੱਖਿਆ ਪ੍ਰਣਾਲੀ ਨੇ ਡਰੋਨ ਹਮਲਿਆਂ ਨੂੰ ਹਵਾ ਵਿੱਚ ਹੀ ਢੇਰ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਬਾਅਦ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਵੀ ਡਰੋਨ ਹਮਲੇ ਹੋਏ ਹਨ।

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਕੋਲ ਵੀ ਇੱਕ ਡਰੋਨ ਹਮਲਾ ਨਾਕਾਮ ਕਰ ਦਿੱਤਾ ਗਿਆ।

ਪਾਕਿਸਤਾਨੀ ਫ਼ੌਜ ਵੱਲੋਂ ਬੀਤੀ ਰਾਤ ਬਠਿੰਡਾ ਛਾਉਣੀ ਨੂੰ ਨਿਸ਼ਾਨਾ ਬਣਾ ਕੇ ਚਾਰ ਮਿਜ਼ਾਈਲਾਂ ਦਾਗੀਆਂ ਗਈਆਂ ਪਰ ਭਾਰਤੀ ਡਿਫੈਂਸ ਨੇ ਇਨ੍ਹਾਂ ਮਿਜ਼ਾਈਲਾਂ ਨੂੰ ਅਸਮਾਨ ਵਿੱਚ ਹੀ ਫੁੰਡ ਦਿੱਤਾ, ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।

ਉਧਰ ਜੰਮੂ ਦੇ ਸਾਂਬਾ ‘ਚ ਕੌਮਾਂਤਰੀ ਸਰਹੱਦ ‘ਤੇ ਬੀਐੱਸਐੱਫ਼ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾਉਂਦਿਆਂ ਸੱਤ ਅਤਿਵਾਦੀਆਂ ਨੂੰ ਮਾਰ ਮੁਕਾਇਆ ਅਤੇ ਪਾਕਿਸਤਾਨੀ ਰੇਂਜਰਜ਼ ਦੀ ਢਾਂਡਰ ਚੌਕੀ ਤਬਾਹ ਕਰ ਦਿੱਤੀ।

ਵਿਦੇਸ਼ ਸਕੱਤਰ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਹਮਲਿਆਂ ਲਈ ਤੁਰਕੀ ਦੇ ਅਸਿਸਗਾਰਡ ਸੋਨਗਾਰ ਡਰੋਨਾਂ ਦੀ ਵਰਤੋਂ ਕੀਤੀ ਅਤੇ ਮਲਬਿਆਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ‘ਤੇ ਹਮਲਿਆਂ ਦੇ ਦੋਸ਼ ਭਾਰਤੀ ਫੌਜ ‘ਤੇ ਲਗਾਉਣ ਦੀ ਕੋਸ਼ਿਸ਼ ਤੋਂ ਇਸਲਾਮਾਬਾਦ ਦੇ ਨਾਪਾਕ ਇਰਾਦਿਆਂ ਅਤੇ ਦੁਨੀਆ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ।

Prime Minister chairs a meeting attended by Defence Minister, National Security Advisor, Chief of Defence Staff and Chiefs of the armed forces and senior officials

Posted On: 09 MAY 2025 10:19PM by PIB Delhi

The Prime Minister, Shri Narendra Modi chaired a meeting attended by Defence Minister Shri Rajnath Singh, National Security Advisor Shri Ajit Doval, Chief of Defence Staff General Anil Chauhan, and Chiefs of the armed forces and senior officials

The Prime Minister’s Office posted on X;

“PM @narendramodi chaired a meeting, which was attended by Defence Minister @rajnathsingh, NSA Ajit Doval, CDS General Anil Chauhan, Chiefs of the armed forces and senior officials.”

———

ਤਸਵੀਰਾਂ ਅਤੇ ਵੇਰਵਾ : PIB ਅਤੇ ਮੀਡੀਆ ਰਿਪੋਰਟਾਂ ਦੇ ਅਧਾਰਿਤ