ਪੜ੍ਹੋ – ਕੇਂਦਰ ਸਰਕਾਰ ਦਾ ਦੂਜੇ ਦਿਨ ਦਾ ਰਾਹਤ ਪੈਕੇਜ਼ — ਮਜ਼ਦੂਰਾਂ , ਕਿਸਾਨਾਂ , ਛੋਟੇ ਦੁਕਾਨਦਾਰਾਂ , ਰੇਹੜੀ – ਫੜੀ, ਘਰ ਦੇ ਕਰਜ਼ਿਆਂ ਵਾਸਤੇ ਐਲਾਨ
ਨਿਊਜ਼ ਪੰਜਾਬ
ਨਵੀ ਦਿੱਲੀ , 14 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੇ 20 ਲੱਖ ਕਰੋਰੀ ਪੈਕੇਜ਼ ਵਿੱਚੋ ਦੂਜੇ ਦਿਨ ਰਾਹਤ ਦਾ ਐਲਾਨ ਕਰਦਿਆਂ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਰਾਜ ਵਿੱਤਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਸਾਨਾਂ ਨੂੰਰਾਹਤ ਦੇਂਦਿਆਂ ਕਿਹਾ ਕਿ ਮਾਰਚ 2020 ਤੋਂ ਅਪ੍ਰੈਲ 2020 ਦੇ ਇੱਕ ਮਹੀਨੇ ਵਿਚ ਖੇਤੀ ਖੇਤਰ ਦੇ 63 ਲੱਖ ਕਰਜ਼ੇ ਮਨਜ਼ੂਰ ਕਰਦੇ ਹੋਏ ਵੱਖ ਵੱਖ ਸਕੀਮਾਂ ਵਿਚ 86600 ਕਰੋੜ ਰੁਪਏ ਦੇ ਕਰਜ਼ੇ ਦਿਤੇ ਗਏ |
ਪਰਵਾਸੀ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਨੂੰ ਰਾਜ ਸਰਕਾਰਾਂ ਰਾਹੀਂ 11000 ਕਰੋੜ ਰੁਪਏ ਤੋਂ ਵੱਧ ਦੀ ਮਦਦ ਕੀਤੀ ਗਈ |
ਮਨਰੇਂਗਾ ਰਾਹੀਂ 187000 ਗ੍ਰਾਮ ਪੰਚਾਇਤਾਂ ਰਾਹੀਂ 10000 ਕਰੋੜ ਰੁਪਏ ਖਰਚ ਕੀਤੇ ਗਏ |
ਮਜ਼ਦੂਰਾਂ ਦੀ ਘਟੋ -ਘਟ ਤਨਖਾਹ ਸਾਰੇ ਦੇਸ਼ ਵਿਚ ਇੱਕੋ ਜਹੀ ਲਾਗੂ ਹੋਵੇਗੀ | ਜਰੂਰੀ ਸਹੂਲਤਾਂ ਸਾਰੇ ਦੇਸ਼ ਵਿਚ ਇੱਕੋ ਜਹੇ ਰੂਪ ਵਿਚ ਲਾਗੂ ਹੋਣਗੀਆਂ |
8 ਕਰੋੜਪਰਵਾਸੀ ਮਜ਼ਦੂਰਾਂ ਨੂੰ 3500 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 2 ਮਹੀਨੇ ਲਈ ਰਾਸ਼ਨ 5 – 5 ਕਿਲੋ ਕਣਕ , ਚਾਵਲ ਰਾਜ ਸਰਕਾਰ ਰਾਹੀਂ ਮਿਲੇਗਾ | ਦੇਸ਼ ਭਰ ਵਿਚ ਮਾਰਚ 2021 ਤੱਕ ਇੱਕ ਦੇਸ਼ – ਇੱਕ ਰਾਸ਼ਨ ਕਾਰਡ ਸਕੀਮ ਲਾਗੂ ਕਰ ਦਿਤੀ ਜਾਵੇਗੀ |
ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਲਈ ਘੱਟ ਕੀਮਤ ਵਾਲੇ ਅਤੇ ਘੱਟ ਕਿਰਾਏ ਵਾਲੇ ਮਕਾਨ ਤਿਆਰ ਕੀਤੇ ਜਾਣਗੇ | ਫੈਕਟਰੀ ਮਾਲਕ ਜੇ ਘਰ ਬਣਾਉਣਗੇ ਉਨ੍ਹਾਂ ਸਬ -ਸਿਡੀ ਦਿਤੀ ਜਾਵੇਗੀ |
ਮਦੁਰਾ ਸ਼ਿਸ਼ੂ ਕਰਜ਼ਾ ਸਕੀਮ ਵਿਚ 3 ਕਰੋੜ ਲੋਕਾਂ ਨੂੰ2 ਪ੍ਰਤੀਸ਼ਤ ਵਿਆਜ਼ ਵਿਚ ਛੋਟ ਮਿਲੇਗੀ , ਇਸ ਤੇ ਸਰਕਾਰ 1500 ਕਰੋੜ ਰੁਪਏ ਖਰਚ ਕਰੇਗੀ | ਰੇਹੜੀ , ਫੜੀ ਅਤੇ ਘਰਾਂ ਵਿਚ ਕੰਮ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਦਦ ਕੀਤੀ ਜਾਵੇਗੀ , ਸਰਕਾਰ 5000 ਕਰੋੜ ਰੁਪਏ ਇਨ੍ਹਾਂ ਲਈ ਖਰਚ ਕਰੇਗੀ | ਡਿਜ਼ੀਟਲ ਤਰੀਕੇ ਨਾਲ ਪੈਸੇ ਮੋੜਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ |
6 – 18 ਲੱਖ ਰੁਪਏ ਸਲਾਨਾ ਆਮਦਨ ਵਾਲਿਆਂ ਨੂੰ 70000 ਰੁਪਏ ਦੇ ਕਰਜ਼ੇ ਦਿਤੇ ਜਾਣਗੇ | 30 ਹਜ਼ਾਰ ਕਰੋੜ ਰੁਪਏ ਨਾਲ 30 ਕਰੋੜ ਕਿਸਾਨਾਂ ਨੂੰ ਰਾਜ ਦੇ ਕੋਪਰੇਟਿਵ ਬੈੰਕਾਂ ਰਾਹੀਂ ਕਰਜ਼ੇ ਦਿਤੇ ਜਾਣਗੇ |