ਸਰਕਾਰ ਦੀ ਸੋਚ ? — ਯਾਤਰੂ ਟ੍ਰੇਨਾਂ ਦੀ ਬੁਕਿੰਗ 30 ਜੂਨ ਤੱਕ ਰੱਦ – ਵਿਸ਼ੇਸ਼ ਟ੍ਰੇਨਾਂ ਚਲਦੀਆਂ ਰਹਿਣਗੀਆਂ – 10 ਲੱਖ ਮਜ਼ਦੂਰ ਪਹੁੰਚੇ ਘਰੋਂ – ਘਰੀ – ਪੜ੍ਹੋ ਵੇਰਵਾ

ਨਿਊਜ਼ ਪੰਜਾਬ

ਨਵੀ ਦਿੱਲ੍ਹੀ , 14 ਮਈ – ਭਾਰਤੀ ਰੇਲਵੇ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ 30 ਜੂਨ ਤੱਕ ਦੀਆਂ ਸਾਰੀਆਂ ਬੂਕਿੰਗਾ ਰੱਦ ਕਰਦਿਆਂ ਸਾਰੀਆਂ ਨੂੰ ਰਿਫੰਡ ਦੇ ਦਿੱਤੋ ਹੈ | ਬੁਲਾਰੇ ਨੇ ਕਿਹਾ ਕਿ ਵਿਸ਼ੇਸ਼ ਯਾਤਰੂ ਅਤੇ ਕਿਰਤੀ ਟ੍ਰੇਨਾਂ ਚਲਦਿਆਂ ਰਹਿਣਗੀਆਂ |

# ਰੇਲਵੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ( ਘਰ ) ਛੱਡਣ ਵਾਸਤੇ 1 ਮਈ ਤੋਂ 800  ਟ੍ਰੇਨਾਂ ਸ਼ੁਰੂ ਕਰ ਕੇ ਹੁਣ ਤੱਕ 10 ਲੱਖ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਵਿੱਚ ਛਡਿਆ ਜਾ ਚੁਕਾ ਹੈ | ਸਭ ਤੋਂ ਵੱਧ 301 ਟ੍ਰੇਨਾਂ ਉਤਰਪਰਦੇਸ਼ ਅਤੇ 169 ਟ੍ਰੇਨਾਂ ਬਿਹਾਰ ਸੂਬਿਆਂ ਵਿੱਚ ਗਈਆਂ ਹਨ 

# ਕਿਰਤੀ ਵਿਸ਼ੇਸ਼ ਰੇਲ ਗਦੀਆਂ ਵਿੱਚ ਯਾਤਰਾ ਕਰਨ ਵਾਲੇ ਯਾਤਰੂਆਂ ਵਿੱਚੋ ਹੁਣ ਤੱਕ 12 ਯਾਤਰੂ ਡਾਕਟਰੀ ਜਾਂਚ ਦੌਰਾਨ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ 13 ਮਈ ਤੋਂ ਹਰ ਯਾਤਰੂ ਦਾ ਐਡਰੈਸ ਨੋਟ ਕੀਤਾ ਜਾਣ ਲਗਾ ਹੈ | ਹਰ ਯਾਤਰੂ ਨੂੰ ਯਾਤਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਵਿੱਚ ਭਾਰਤ ਸਰਕਾਰ ਦੀ ਅਰੋਗਿਆ ਐਪ ਡਾਊਨ ਲੋਡ਼ ਕਰਨੀ ਪਵੇਗੀ |

 ਸਮਝਿਆ ਜਾਂਦਾ ਕਿ ਸਰਕਾਰ ਤਾਲਾਬੰਦੀ ਦੇ ਚੋਥੇ ਪੜਾਅ ਵਿੱਚ ਵੀ ਜਿਆਦਾ ਖੁੱਲ੍ਹ ਨਹੀਂ ਰੱਖਣਾ ਚਾਹੁੰਦੀ | ਤਾਲਾਬੰਦੀ ਨੂੰ ਕੁਝ ਨਰਮਾਈ ਦੇ ਨਾਲ 2  ਹਫਤੇ  ਲਈ ਹੋਰ ਵਧਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ |