ਲੁਧਿਆਣਾਪੰਜਾਬ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੇਅਰ ਦੇ ਮਾਤਾ ਦੇ ਦੇਹਾਂਤ ‘ਤੇ ਘਰ ਪਹੁੰਚ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ

ਦੋਰਾਹਾ, ਲੁਧਿਆਣਾ, 30 ਅਪ੍ਰੈਲ:ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਬੁੱਧਵਾਰ ਨੂੰ ਦੋਰਾਹਾ ਵਿਖੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਘਰ ਪਹੁੰਚੇ ਅਤੇ ਮੇਅਰ ਦੇ ਮਾਤਾ ਸਰਬਜੀਤ ਕੌਰ (61) ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਭਰਾ ਅਮਨਦੀਪ ਸਿੰਘ, ਅਨੀਤ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਮਾਤਾ ਸਰਬਜੀਤ ਕੌਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਦੁਖੀ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਦੀ ਤਾਕਤ ਦੇਣ ਅਤੇ ਗੁਰੂ ਮਹਾਰਾਜ ਮਾਤਾ ਸਰਬਜੀਤ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸੰਖੇਪ ਬਿਮਾਰੀ ਤੋਂ ਬਾਅਦ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਮਾਤਾ ਸਰਬਜੀਤ ਕੌਰ ਦਾ ਐਤਵਾਰ ਸਵੇਰੇ ਡੀ.ਐਮ.ਸੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿੱਚ ਮਾਤਾ ਸਰਬਜੀਤ ਕੌਰ ਦਾ ਇਲਾਜ ਕਰਨ ਲਈ ਬਹੁਤ ਵਧੀਆ ਡਾਕਟਰ ਸਨ। ਪਰ ਅਕਾਲ ਪੁਰਖ ਦੇ ਭਾਣੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਮਾਵਾਂ ਦਾ ਵਿਛੋੜਾ ਬਹੁਤ ਹੀ ਦੁਖਦਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਦਾ ਤਾਂ ਮਾਵਾਂ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ ਹੈ। ਅਸੀਂ ਇਸ ਦੁੱਖ ਨੂੰ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਲੋਂ, ਆਪਣੇ ਪਰਿਵਾਰ ਵੱਲੋਂ, ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਇਥੇ ਪਹੁੰਚੇ ਹਾਂ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਤਾ ਸਰਬਜੀਤ ਕੌਰ ਦਾ ਭੋਗ ਅਤੇ ਅੰਤਿਮ ਅਰਦਾਸ 4 ਮਈ 2025 ਦਿਨ ਐਤਵਾਰ ਨੂੰ ਦੁਪਹਿਰ 12:30 ਤੋਂ 2:00 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਿੰਡ ਦੋਰਾਹਾ, ਨੇੜੇ ਦੋਰਾਹਾ ਕਿਲ੍ਹਾ ਵਿਖੇ ਹੋਵੇਗੀ।

ਇਸ ਮੌਕੇ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਪ੍ਰਧਾਨ ਆਲ ਟਰੇਡ ਯੂਨੀਅਨ ਬੌਬੀ ਤਿਵਾੜੀ, ਕੌਸਲਰ ਗੁਰਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ, ਲੱਕੀ ਆਨੰਦ, ਰਾਹੁਲ ਬਿਕਟਰ ਅਤੇ ਹੋਰ ਵੀ ਸ਼ਾਮਲ ਸਨ।

 

——-

 

*Cabinet Minister Dr. Ravjot Singh expresses condolences over demise of Mayor’s mother*

 

*Doraha, (Ludhiana), April 30*

Punjab Local Bodies Minister Dr. Ravjot Singh visited the residence of Ludhiana Municipal Corporation Mayor, Principal Inderjit Kaur, in Doraha on Wednesday to offer condolences on the passing of her mother, Sarbjit Kaur (61), who died on Sunday at DMC Hospital, Ludhiana, after a brief illness.

Accompanied by Payal MLA Manwinder Singh Gyaspura, Dr. Singh expressed deep sorrow, stating, “The loss of a mother is profoundly painful, especially for daughters who share a unique bond with their mothers.” He prayed for strength for the bereaved family and eternal peace for Sarbjit Kaur’s soul.

Doraha Nagar Council President Sudarshan Sharma, Bobby Tiwari, Councillors Gurinder Singh Bajwa, Narinder Singh, Lucky Anand, Rahul Bector, and others were present.

The Bhog ceremony and final Ardas will be held on May 4, 2025, from 12:30 PM to 2:00 PM at Gurdwara Sri Damdama Sahib, Doraha village, near Doraha Fort.