ਉਦਯੋਗ ਨੂੰ ਬਿਨਾ ਗਰੰਟੀ ਤੋਂ ਮਿਲੇਗਾ 3 ਲੱਖ ਕਰੋੜ ਰੁਪਏ ਦਾ ਕਰਜ਼ਾ – ਉਦਯੋਗ ਦਾ ਵਰਗੀਕਰਨ ਬਦਲਿਆ – ਪੜ੍ਹੋ ਨਿਵੇਸ਼ ਹੱਦ
ਨਿਊਜ਼ ਪੰਜਾਬ
ਨਵੀ ਦਿੱਲੀ ,13 ਮਈ – ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਵਲੋਂ ਕਲ ਐਲਾ ਨੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ਼ ਵਿੱਚੋ ਉਦਯੋਗ ਨੂੰ ਰਾਹਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ MSME ਉਦਯੋਗ ਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਬਿਨਾ ਗਰੰਟੀ ਤੋਂ ਦਿੱਤਾ ਜਾਵੇਗਾ |ਜਿਸ ਦੀ ਵਾਪਸੀ 4 ਸਾਲ ਵਿਚ ਹੋਵੇਗੀ ਅਤੇ ਜੋ ਦੂਜੇ ਸਾਲ ਤੋਂ ਸ਼ੁਰੂ ਹੋਵੇਗੀ |
ਕੇਂਦਰ ਸਰਕਾਰ ਨੇ ਉਦਯੋਗਾਂ ਦਾ ਵਰਗੀਕਰਨ ਬਦਲਦਿਆਂ ਸਾਰੇ ਵਰਗ ਦੇ ਉਦਯੋਗਾਂ ਦੀ ਹੱਦ ਨੇ ਸਿਰਿਓਂ ਨਿਸਚਿਤ ਕੀਤੀ ਹੈ | ਵਿਤ ਮੰਤਰੀ ਅਨੁਸਾਰ 1 ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਤਕ ਕਾਰੋਬਾਰ ਕਾਰਨ ਵਾਲੇ ਉਦਯੋਗ ਨੂੰ ਸੂਕ੍ਸ਼੍ਮ ( ਮੈਕ੍ਰੋ ), 10 ਕਰੋੜ ਰੁਪਏ ਦੇ ਨਿਵੇਸ਼ ਅਤੇ 50 ਕਰੋੜ ਰੁਪਏ ਤੱਕ ਕਾਰੋਬਾਰ ਕਰਨ ਵਾਲੇ ਯੂਨਿਟ ਨੂੰ ਲਘੁ ਉਦਯੋਗ ( ਸਮਾਲ ) ਅਤੇ 20 ਕਰੋੜ ਰੁਪਏ ਦੇ ਨਿਵੇਸ਼ ਕਰਨ ਵਾਲੇ ਅਤੇ 100 ਕਰੋੜ ਰੁਪਏ ਤੱਕ ਕਾਰੋਬਾਰ ਕਰਨ ਵਾਲੇ ਉਦਯੋਗ ਨੂੰ ਹੁਣ ਮੀਡੀਅਮ ਵਰਗ ਵਿਚ ਰਖਿਆ ਜਾਵੇਗਾ |