ਮੁੱਖ ਖ਼ਬਰਾਂਭਾਰਤ

ਵਕਫ ਕਾਨੂੰਨ ਨੂੰ ਲੈ ਕੇ ਬੰਗਾਲ ਵਿੱਚ ਫਿਰ ਭੜਕੀ ਹਿੰਸਾ, ਦੱਖਣੀ 24 ਪਰਗਨਾ ਵਿੱਚ ਪੁਲਿਸ ਅਤੇ ਆਈਐਸਐਫ ਦੇ ਸਮਰਥਕਾਂ ਵਿੱਚ ਝੜਪ

ਨਿਊਜ਼ ਪੰਜਾਬ

14 ਅਪ੍ਰੈਲ 2025

ਪੱਛਮੀ ਬੰਗਾਲ’ ਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ISF (ਇੰਡੀਅਨ ਸੈਕੂਲਰ ਫਰੰਟ) ਦੇ ਸਮਰਥਕਾਂ ਨੂੰ ਕੋਲਕਾਤਾ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਗਿਆ। ਪੁਲਿਸ ਵੱਲੋਂ ਸੜਕ ਰੋਕਣ ‘ਤੇ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ, ਜਿਸ ਤੋਂ ਬਾਅਦ ਪੁਲਿਸ ਅਤੇ ਸਮਰਥਕਾਂ ਵਿਚਕਾਰ ਝੜਪ ਹੋ ਗਈ। ਸਥਿਤੀ ਨੂੰ ਕਾਬੂ ਕਰਨ ਲਈ, ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕਰਨੀ ਪਈ। ਪ੍ਰਦਰਸ਼ਨਕਾਰੀਆਂ ਵੱਲੋਂ  ਇੱਕ ਪੁਲਿਸ ਵਾਹਨ ਨੂੰ  ਨੁਕਸਾਨ ਪਹੁੰਚਾਇਆ ਗਿਆ ਅਤੇ ਕਈ ਦੋਪਹੀਆ ਵਾਹਨ  ਅੱਗ ਦੇ ਹਵਾਲੇ ਕੀਤੇ ਗਏ।

ਵਕਫ਼ ਐਕਟ ਵਿਰੁੱਧ ਮਾਲਦਾ, ਮੁਰਸ਼ੀਦਾਬਾਦ ਸਮੇਤ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਵਿਆਪਕ ਹਿੰਸਾ ਦੇਖੀ ਗਈ ਹੈ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਇੱਕ ਦੂਜੇ ‘ਤੇ ਹਿੰਸਾ ਭੜਕਾਉਣ ਦੋਸ਼ ਲਗਾ ਰਹੀਆਂ ਹਨ।