ਲੁਧਿਆਣਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੁੱਗਰੀ ਵਿਖ਼ੇ ਵੀਰਵਾਰ ਨੂੰ  ਹਫਤਾਵਾਰੀ ਕੀਰਤਨ ਸਮਾਗਮ ਵਿੱਚ ਭਾਈ ਰਮਨਦੀਪ ਸਿੰਘ ਜੀ ਉੱਲਾਸ (ਧਰਮਕੋਟ ਵਾਲੇ) ਹਾਜ਼ਰੀ ਭਰਨਗੇ 

ਨਿਊਜ਼ ਪੰਜਾਬ

ਲੁਧਿਆਣਾ, 10 ਅਪ੍ਰੈਲ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਨੇੜੇ C.R.P.F. ਕਲੋਨੀ, ਦੁੱਗਰੀ, ਲੁਧਿਆਣਾ ਵਿਖੇ ਵੀਰਵਾਰ  10 ਅਪ੍ਰੈਲ 2025 ਨੂੰ ਹਫਤਾਵਾਰੀ ਕੀਰਤਨ ਸਮਾਗਮ ਵਿੱਚ ਭਾਈ ਰਮਨਦੀਪ ਸਿੰਘ ਜੀ ਉੱਲਾਸ (ਧਰਮਕੋਟ ਵਾਲੇ) ਸ਼ਾਮ  7:15 ਵਜੇ ਤੋਂ 8:30 ਵਜੇ ਤੱਕ ਹਾਜ਼ਰੀ ਭਰਨਗੇ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਹੁਮ ਹਮਾ ਕੇ ਪੁੱਜਣ ਅਤੇ ਗੁਰਬਾਣੀ ਦਾ ਅਨੰਦ ਮਾਨਣ, ਉਨ੍ਹਾਂ ਕਿਹਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ।