ਮੁੱਖ ਖ਼ਬਰਾਂਭਾਰਤ

ਯੂਪੀ ਦੇ ਸ਼ਾਹਜਹਾਂਪੁਰ’ ਚ ਪਿਤਾ ਨੇ 4 ਬੱਚਿਆਂ ਦਾ ਗਲਾ ਵੱਢ ਕੇ ਕੀਤੀ ਖੁਦਕੁਸ਼ੀ

ਨਿਊਜ਼ ਪੰਜਾਬ

27 ਮਾਰਚ 2025

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਚਾਰ ਬੱਚਿਆਂ ਨੂੰ ਮਾਰਨ ਤੋਂ ਬਾਅਦ ਪਿਤਾ ਨੇ ਖੁਦਕੁਸ਼ੀ ਕਰ ਲਈ। ਇਹ ਘਟਨਾ ਪਰਿਵਾਰਕ ਝਗੜੇ ਕਾਰਨ ਵਾਪਰੀ। ਫੋਰੈਂਸਿਕ ਟੀਮ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ। ਮਰਨ ਵਾਲੇ ਬੱਚਿਆਂ ਵਿੱਚ 10 ਅਤੇ 8 ਸਾਲ ਦੀ ਇੱਕ ਕੁੜੀ ਅਤੇ 7 ਅਤੇ 5 ਸਾਲ ਦਾ ਇੱਕ ਮੁੰਡਾ ਸ਼ਾਮਲ ਸੀ। ਜਾਣਕਾਰੀ ਅਨੁਸਾਰ ਪਿਤਾ ਨੇ ਆਪਣੇ ਚਾਰੇ ਮਾਸੂਮ ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ  ਦਰਅਸਲ, ਇਹ ਘਟਨਾ ਰੋਜ਼ਾ ਥਾਣਾ ਖੇਤਰ ਦੇ ਪਿੰਡ ਮਾਨਪੁਰ ਚਾਚੜੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਰਾਜੀਵ ਆਪਣੇ ਘਰ ਵਿੱਚ ਸੀ ਅਤੇ ਉਸਦੇ ਚਾਰ ਬੱਚੇ ਵੀ ਸਨ। ਦੇਰ ਰਾਤ ਕਿਸੇ ਸਮੇਂ, ਰਾਜੀਵ ਨੇ ਆਪਣੀ 13 ਸਾਲਾ ਧੀ ਸਮ੍ਰਿਤੀ, 9 ਸਾਲਾ ਧੀ ਕੀਰਤੀ, 7 ਸਾਲਾ ਧੀ ਪ੍ਰਗਤੀ ਅਤੇ 5 ਸਾਲਾ ਪੁੱਤਰ ਰਿਸ਼ਭ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।