ਰਵਨੀਤ ਬਿੱਟੂ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਅਧਿਕਾਰੀਆਂ ਨਾਲ ਪੇਚਾ ਪਾਉਣ ਵਾਲੇ ਮੰਤਰੀਆਂ ਨੂੰ ਕਿਹਾ ਦਿਓ ਅਸਤੀਫੇ :-ਪੜ੍ਹੋ ਕੀ ਕਿਹਾ ?
ਨਿਊਜ਼ ਪੰਜਾਬ
ਚੰਡੀਗੜ੍ਹ 9 ਮਈ :- ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅੱਜ ਕੈਬਨਿਟ ਮੀਟਿੰਗ ਤੋਂ ਪਹਿਲਾਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਅਫ਼ਸਰਸ਼ਾਹੀ ਤੇ ਮੰਤਰੀਆਂ ਵਿੱਚ ਹੋਈ ਮੀਟਿੰਗ ਦੌਰਾਨ ਅਫ਼ਸਰਸ਼ਾਹੀ ਨਾਲ ਆਢਾ ਲਾਉਣ ਵਾਲੇ ਮੰਤਰੀਆਂ ਵਿਰੁੱਧ ਟਿੱਪਣੀ ਕੀਤੀ ।
ਐਮ ਪੀ ਰਵਨੀਤ ਬਿੱਟੂ ਨੇ ਟਵੀਟ ਰਾਹੀਂ ਥੋੜ੍ਹੇ ਸ਼ਬਦਾਂ ਚ ਵੱਡੀ ਗੱਲ ਕਹਿ ਦਿੱਤੀ । ਉਸ ਨੇ ਕਿਹਾ ਕਿ ਅਜਿਹੇ ਸਮੇਂ ਚ ਜਦੋਂ ਮੰਤਰੀਆਂ ਦਾ ਉੱਚ ਅਧਿਕਾਰੀਆਂ ਨਾਲ ਮਨ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੇ ਹੋਰ ਮੰਤਰੀ ਬਣਨ ਦੇ ਲਾਇਕ ਹਨ, ਜੋ ਕਿ ਇਨ੍ਹਾਂ ਤੋਂ ਵਧੀਆ ਕੰਮ ਕਰ ਸਕਦੇ ਹਨ । ਹੁਣ ਇਹ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਚ ਇੱਕ ਵਾਰ ਫਿਰ ਉੱਠੀ ਧੜੇਬੰਦੀ ਕੀ ਰੰਗ ਲਿਆਵੇਗੀ ?