ਮੁੱਖ ਖ਼ਬਰਾਂਭਾਰਤ

ਰਾਜਸਥਾਨ ਦੇ ਬੀਕਾਨੇਰ’ਚ ਭਿਆਨਕ ਸੜਕ ਹਾਦਸਾ: ਕਾਰ ਦੇ ਉੱਪਰ ਰਾਖ ਨਾਲ ਭਰੀ ਟਰਾਲੀ ਪਲਟੀ, ਇੱਕੋ ਹੀ ਪਰਿਵਾਰ ਦੇ ਛੇ ਲੋਕਾਂ ਦੀ ਮੌਤ

ਨਿਊਜ਼ ਪੰਜਾਬ

ਰਾਜਸਥਾਨ ,20 ਮਾਰਚ 2025

ਰਾਜਸਥਾਨ ਦੇ ਬੀਕਾਨੇਰ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਖ ਨਾਲ ਭਰੀ ਇੱਕ ਟਰਾਲੀ ਓਵਰਬ੍ਰਿਜ ਤੋਂ ਲੰਘ ਰਹੀ ਇੱਕ ਕਾਰ ‘ਤੇ ਪਲਟ ਗਈ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ, ਜੋ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਨੋਖਾ ਵਾਪਸ ਆ ਰਹੇ ਸਨ

ਹੈੱਡ ਕਾਂਸਟੇਬਲ ਸੁਨੀਲ ਯਾਦਵ ਨੇ ਦੱਸਿਆ ਕਿ ਕਾਰ ਬੀਕਾਨੇਰ ਤੋਂ ਨੋਖਾ ਜਾ ਰਹੀ ਸੀ, ਜਦੋਂ ਕਿ ਟਰਾਲੀ ਨੋਖਾ ਤੋਂ ਬੀਕਾਨੇਰ ਵੱਲ ਆ ਰਹੀ ਸੀ। ਓਵਰਟੇਕਿੰਗ ਦੌਰਾਨ, ਟਰਾਲੀ ਸੰਤੁਲਨ ਗੁਆ ਬੈਠੀ ਅਤੇ ਕਾਰ ‘ਤੇ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਦੇਸਨੋਕ ਥਾਣੇ ਦੇ ਏਐਸਆਈ ਹਨੂਮੰਤ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਗਏ।