ਮੁੱਖ ਖ਼ਬਰਾਂਭਾਰਤ

ਨਾਗਪੁਰ’ਚ ਔਰੰਗਜ਼ੇਬ ਦੀ ਕਬਰ ਦੇ ਵਿਵਾਦ ਨੂੰ ਲੈ ਕੇ ਹੋਈ ਹਿੰਸਾ, ਕਈ ਪੁਲਿਸ ਕਰਮਚਾਰੀ ਜਖਮੀ

ਨਿਊਜ਼ ਪੰਜਾਬ

18 ਮਾਰਚ 2025

ਸੋਮਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਦੇ ਮਾਹਲ ਇਲਾਕੇ ਵਿੱਚ ਦੋ ਸਮੂਹਾਂ ਵਿਚਕਾਰ ਹਿੰਸਕ ਝੜਪ ਹੋ ਗਈ। ਜਿਸ ਤੋਂ ਬਾਅਦ ਬਦਮਾਸ਼ਾਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਉਨਾ ਨੇ ਪੱਥਰ ਮਾਰ ਕੇ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਪੱਥਰਬਾਜ਼ੀ ਵਿੱਚ ਕਈ ਪੁਲਿਸ ਵਾਲੇ ਜ਼ਖਮੀ ਹੋ ਗਏ। ਇਸ ਤੋਂ ਬਾਅਦ, ਦੂਜੀ ਝੜਪ ਰਾਤ 10:30 ਤੋਂ 11:30 ਵਜੇ ਦੇ ਵਿਚਕਾਰ ਹੰਸਪੁਰੀ ਇਲਾਕੇ ਦੇ ਪੁਰਾਣਾ ਭੰਡਾਰਾ ਰੋਡ ‘ਤੇ ਹੋਈ। ਜਿੱਥੇ ਭੀੜ ਨੇ ਕਈ ਵਾਹਨਾਂ ਨੂੰ ਸਾੜ ਦਿੱਤਾ ਅਤੇ ਘਰਾਂ ਦੀ ਭੰਨਤੋੜ ਕੀਤੀ। ਇਸ ਵੇਲੇ ਸ਼ਾਂਤੀ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਸੰਭਾਜੀਨਗਰ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।