ਸੁਪਰਹਿਟ ਗਾਇਕ ਏਆਰ ਰਹਿਮਾਨ ਦੀ ਅਚਾਨਕ ਤਬੀਅਤ ਹੋਈ ਖਰਾਬ,ਚੇਨਈ ਦੇ ਹਸਪਤਾਲ ‘ਚ ਕਰਵਾਇਆ ਭਰਤੀ
ਨਿਊਜ਼ ਪੰਜਾਬ
16 ਮਾਰਚ 2025
ਬਾਲੀਵੁੱਡ ਦੇ ਸੁਪਰਹਿਟ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਏਆਰ ਰਹਿਮਾਨ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਉਹਨਾਂ ਨੂੰ ਛਾਤੀ ‘ਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਚੇਨਈ ‘ਚ ਆਪਣੇ ਘਰ ‘ਚ ਰਹਿ ਰਹੇ ਰਹਿਮਾਨ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇੱਥੇ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਲਦੀ ਹੀ ਹਸਪਤਾਲ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਹੋਰ ਅਪਡੇਟ ਜਾਰੀ ਕੀਤਾ ਜਾ ਸਕਦਾ ਹੈ।