ਮੁੱਖ ਖ਼ਬਰਾਂਭਾਰਤ

Nominations for Padma Awards-2026 ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਪਦਮ ਵਿਭੂਸ਼ਨ, ਪਦਮ ਭੂਸ਼ਣ ਅਤੇ ਪਦਮਸ਼੍ਰੀ ਲਈ ਸਰਕਾਰ ਨੇ ਮੰਗੀਆਂ ਅਰਜ਼ੀਆਂ – ਕੌਣ ਕਰ ਸਕਦਾ ਅਪਲਾਈ 

ਨਿਊਜ਼ ਪੰਜਾਬ / ਪੀ ਆਈ ਬੀ

ਨਵੀਂ ਦਿੱਲੀ, 17 ਮਾਰਚ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ, 2026 ਦੇ ਮੌਕੇ ‘ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ-2026 ਦੇ ਲਈ ਔਨਲਾਈਨ ਨਾਮਾਂਕਨ/ਸਿਫਾਰਸ਼ਾਂ ਦੇਸ਼ ਵਾਸੀਆਂ ਕੋਲੋਂ ਮੰਗੀਆਂ ਹਨ,  ਪਦਮ ਪੁਰਸਕਾਰ, ਭਾਵ ਪਦਮ ਵਿਭੂਸ਼ਨ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ।

ਪਦਮ ਪੁਰਸਕਾਰਾਂ ਦੇ ਨਾਮਾਂਕਨ 15 ਮਾਰਚ ਤੋਂ ਖੁਲ੍ਹੇ ਪੋਰਟਲ ਤੇ  31 ਜੁਲਾਈ 2025 ਤੱਕ ਕੀਤੇ ਜਾ ਸਕਦੇ ਹਨ । ਪਦਮ ਪੁਰਸਕਾਰਾਂ ਲਈ ਨਾਮਾਂਕਨ/ਸਿਫਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲhttps://awards.gov.in   ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

ਵਰ੍ਹੇ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਵਰ੍ਹੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਦੇ ਤਹਿਤ, ‘ਸ਼ਾਨਦਾਰ ਕੰਮ‘ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ।

ਪੁਰਸਕਾਰਾਂ ਦੇ ਯੋਗ

ਪਦਮ ਪੁਰਸਕਾਰ, ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਸਨ, ਸਮਾਜ ਸੇਵਾ, ਸਾਇੰਸ ਐਂਡ ਇੰਜੀਨੀਅਰਿੰਗ, ਜਨਤਕ ਕਾਰਜ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ।

ਜਾਤੀ, ਕਿੱਤੇ (ਪੇਸ਼ੇ), ਅਹੁਦਾ ਜਾਂ ਲਿੰਗ ਸਬੰਧੀ ਭੇਦਭਾਵ ਦੇ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ।

ਯੋਗ ਨਹੀਂ ਹਨ

ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਹੋਰ ਸਰਕਾਰੀ ਸੇਵਕ, ਜਿਨ੍ਹਾਂ ਵਿੱਚ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਸੇਵਕ ਵੀ ਸ਼ਾਮਲ ਹਨ, ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹਨ।

ਸਰਕਾਰ ਪਦਮ ਪੁਰਸਕਾਰਾਂ ਨੂੰ ‘ਪੀਪਲਸ ਪਦਮ’ ਬਣਾਉਣ ਲਈ ਪ੍ਰਤੀਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਨਾਮਾਂਕਨ/ਸਿਫਾਰਸ਼ਾਂ ਕਰਨ। ਨਾਗਰਿਕ ਖੁਦ ਨੂੰ ਵੀ ਨਾਮਾਂਕਿਤ ਕਰ ਸਕਦੇ ਹਨ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਦਿਵਯਾਂਗਜਨਾਂ ਅਤੇ ਸਮਾਜ ਦੇ ਲਈ ਨਿਰਸੁਆਰਥ ਸੇਵਾ ਕਰ ਰਹੇ ਲੋਕਾਂ ਵਿੱਚੋਂ ਅਜਿਹੇ ਹੁਨਰਮੰਦ ਵਿਅਕਤੀਆਂ ਦੀ ਪਹਿਚਾਣ ਕਰਨ ਦੀਆਂ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਪਹਿਚਾਣਨ ਯੋਗ ਹਨ।

ਇਸ ਸਬੰਧ ਵਿੱਚ ਵਿਸਤ੍ਰਿਤ ਵੇਰਵਾ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ‘ਤੇ ਅਵਾਰਡਸ ਅਤੇ ਮੈਡਲਸ’ ਸਿਰਲੇਖ ਦੇ ਤਹਿਤ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨ ((statutes) ਅਤੇ ਰੂਲਜ਼ ਵੈੱਬਸਾਈਟ ‘ਤੇ https://padmaawards.gov.in/AboutAwards.aspx

ਲਿੰਕ ‘ਤੇ ਉਪਲਬਧ ਹਨ।