ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
ਆਕਲੈਂਡ, 24 ਜਨਵਰੀ – ਭਾਰਤ ਨੇ ਨਿਊਜ਼ੀਲੈਂਡ ਖਿਲਾਫ ਪਹਿਲਾ ਟੀ-20 ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਵਲੋਂ ਕੇ.ਐਲ ਰਾਹੁਲ ਨੇ 56, ਕੋਹਲੀ ਨੇ 45 ਦੌੜਾਂ ਬਣਾਈਆਂ। ਜਦਕਿ ਅਈਅਰ ਨੇ 58 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਜਿਤਾਇਆ.
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਅੱਗੇ 204 ਦੌੜਾਂ ਦਾ ਟੀਚਾ ਰੱਖਿਆ ਸੀ। ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿਚ ਨਿਊਜੀਲੈਂਡ ਨੇ 5 ਵਿਕਟਾਂ ਉਤੇ 203 ਦੌੜਾਂ ਬਣਾਈਆਂ।
ਮਾਰਟਿਨ ਗਪਟਿਲ ਨੇ 30, ਕੌਲਿਨ ਮੁਨਰੋ ਨੇ 59, ਵਿਲੀਅਮਸਨ ਨੇ 51 ਦੌੜਾਂ ਬਣਾਈਆਂ। ਜਦਕਿ ਅਖੀਰ ਵਿਚ ਰੌਸ ਟੇਲਰ ਨੇ 54 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਭਾਰਤ ਵਲੋਂ ਬੁਮਰਾਹ, ਸ਼ਾਹਦੂਲ ਠਾਕੁਰ, ਚਾਹਲ, ਦੁਬੇ ਤੇ ਜਡੇਜਾ ਨੂੰ 1-1 ਵਿਕਟ ਮਿਲੀ।