ਦਿੱਲੀ ਚੋਣਾਂ ਲਈ ਕਾਂਗਰਸ ਵਲੋਂ ਸਿੱਧੂ ਸਮੇਤ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਸੋਨੀਆ ਤੇ ਡਾ: ਮਨਮੋਹਨ ਸਿੰਘ ਵੀ ਸੂਚੀ ‘ਚ ਸ਼ਾਮਿਲ
23 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਅੱਜ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਸੂਚੀ ਵਿਚ ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਨਾਂਅ ਵੀ ਸ਼ਾਮਿਲ ਕੀਤਾ ਗਿਆ ਹੈ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਇਕ ਵਾਰ ਫਿਰ ਵੱਡੀ ਜ਼ਿੰਮੇਵਾਰੀ ਸੌਾਪੀ ਹੈ, ਪਰ ਇਹ ਗੱਲ ਅਜੇ ਸਾਫ਼ ਨਹੀਂ ਹੋਈ ਕਿ ਇਹ ਜ਼ਿੰਮੇਵਾਰੀ ਮਿਲਣ ਮਗਰੋਂ ਸਿੱਧੂ ਚੋਣ ਪ੍ਰਚਾਰ ਕਰਨ ਲਈ ਜਾਣਗੇ
ਉਹ ਨਾ ਤਾਂ ਕਿਸੇ ਸਿਆਸੀ ਸਰਗਰਮੀ ‘ਚ ਹਿੱਸਾ ਲੈ ਰਹੇ ਹਨ ਅਤੇ ਨਾ ਹੀ ਕੋਈ ਸਿਆਸੀ ਬਿਆਨਬਾਜ਼ੀ ਹੀ ਕਰ ਰਹੇ ਹਨ ਮੀਡੀਆ ਨਾਲ ਵੀ ਉਨ੍ਹਾਂ ਨੇ ਦੂਰੀ ਬਣਾ ਕੇ ਰੱਖੀ | ਇਸ ਦੌਰਾਨ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਕੈਪਟਨ ਅਤੇ ਸਿੱਧੂ ਦੇ ਇਲਾਵਾ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ਼ੁਲਾਮ ਨਬੀ ਆਜ਼ਾਦ, ਸ਼ਸ਼ੀ ਥਰੂਰ, ਪੀ.ਸੀ. ਚਾਕੋ, ਸੁਭਾਸ਼ ਚੋਪੜਾ, ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਭੁਪੇਸ਼ ਬਘੇਲ, ਵੀ. ਨਾਰਾਇਣਸਾਮੀ, ਅਜੇ ਮਾਕਨ, ਜੇ. ਅਗਰਵਾਲ, ਮੀਰਾ ਕੁਮਾਰ, ਕਪਿਲ ਸਿੱਬਲ, ਰਾਜ ਬੱਬਰ, ਹਰੀਸ਼ ਰਾਵਤ, ਭੁਪਿੰਦਰ ਸਿੰਘ ਹੁੱਡਾ, ਜੋਤੀਰਾਦਿੱਤਿਆ ਸਿੰਧੀਆ, ਸਚਿਨ ਪਾਇਲਟ, ਸ਼ਤਰੂਘਨ ਸਿਨਹਾ, ਸਾਬਕਾ ਰਾਸ਼ਟਰਪਤੀ ਪ੍ਰਣਾਵ ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ, ਕੀਰਤੀ ਆਜ਼ਾਦ, ਰਣਦੀਪ ਸਿੰਘ ਸੂਰਜੇਵਾਲਾ, ਸੁਸ਼ਮਿਤਾ ਦੇਵ ਅਤੇ ਕੁਲਜੀਤ ਸਿੰਘ ਨਾਗਰਾ ਦੇ ਨਾਂਅ ਵੀ ਸ਼ਾਮਿ