ਆਰਾ ਵਿੱਚ ਪਿਤਾ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ 4 ਬੱਚਿਆਂ ਨੂੰ ਪਿਲਾਇਆ, 3 ਦੀ ਮੌਤ,ਜਾਣੋ ਕਿਓਂ…
ਨਿਊਜ਼ ਪੰਜਾਬ
ਬਿਹਾਰ,12 ਮਾਰਚ 2025
ਬਿਹਾਰ ਦੇ ਆਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਿਤਾ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਆਪਣੇ ਚਾਰ ਬੱਚਿਆਂ ਨੂੰ ਦਿੱਤਾ ਅਤੇ ਬਾਅਦ ਵਿੱਚ ਖੁਦ ਵੀ ਜ਼ਹਿਰ ਪੀ ਲਿਆ। ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੇ ਬੱਚਿਆਂ ਸਮੇਤ ਜ਼ਹਿਰ ਖਾ ਲਿਆ ਹੈ।
ਹਸਪਤਾਲ ਵਿਚ ਇਲਾਜ ਅਧੀਨ ਆਦਰਸ਼ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ 8 ਮਹੀਨੇ ਪਹਿਲਾਂ ਬਿਮਾਰੀ ਕਾਰਨ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਅੰਦਰੋਂ ਕਾਫੀ ਟੁੱਟ ਗਏ ਸਨ। ਉਹ ਬੇਨਵਲੀਆ ਬਾਜ਼ਾਰ ਵਿਚ ਇਕ ਛੋਟੀ ਇਲੈਕਟ੍ਰਾਨਿਕ ਦੀ ਦੁਕਾਨ ਚਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਸਨ।ਮੰਗਲਵਾਰ ਦੀ ਰਾਤ ਸਾਨੂੰ ਖਾਣੇ ਵਿਚ ਮਨਪਸੰਦ ਪੂਰੀ ਖਵਾਈ, ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਇਕ-ਇਕ ਗਿਲਾਸ ਦੁੱਧ ਦਿੱਤਾ ਅਤੇ ਖੁਦ ਵੀ ਪੀਤਾ। ਕੁਝ ਦੇਰ ਬਾਅਦ ਸਾਨੂੰ ਉਲਟੀਆਂ ਆਉਣ ਲੱਗੀਆਂ ਅਤੇ ਪੇਟ ਵਿਚ ਜ਼ੋਰ ਦਾ ਦਰਦ ਹੋਣ ਲੱਗਾ। ਘਰ ਵਿਚ ਕੋਈ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਤੋਂ ਮਦਦ ਲੈ ਸਕਦੇ ਸਨ। ਕਮਰੇ ਵਿਚ ਤੜਫਦੇ ਰਹੇ ਪਰ ਕੋਈ ਨਹੀਂ ਆ ਸਕਿਆ। ਕਾਫੀ ਦੇਰ ਬੀਤ ਜਾਣ ਤੋਂ ਬਾਅਦ ਦਰਵਾਜ਼ਾ ਖੁਲ੍ਹਿਆ।ਇਸ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਸਦਰ ਹਸਪਤਾਲ, ਆਰਾ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਦੋ ਪੁੱਤਰੀਆਂ ਅਤੇ ਇਕ ਪੁੱਤਰ ਦੀ ਮੌਤ ਹੋ ਗਈ।