ਮਹਿਲਾਂ ਕਲਾਕਾਰਾਂ ਦੀ ਤਿੰਨ ਰੋਜ਼ਾ ਪੇਂਟਿੰਗ ਵਰਕਸ਼ਾਪ ਕਰਵਾਈ
ਨਿਊਜ਼ ਪੰਜਾਬ
ਪਟਿਆਲਾ, 12 ਮਾਰਚ 2025
ਖਾਲਸਾ ਕਾਲਜ, ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਦੀ ਅਗਵਾਈ ਵਿੱਚ ਮਹਿੰਦਰ ਸਿੰਘ ਰੰਧਾਵਾ ਅਤੇ ਸੁਰਜੀਤ ਪਾਤਰ ਨੂੰ ਸਮਰਪਿਤ ਪਟਿਆਲਾ ਦੀਆਂ ਨਾਮਵਾਰ ਮਹਿਲਾਂ ਕਲਾਕਾਰਾਂ ਦੀ ਤਿੰਨ ਰੋਜ਼ਾ ਪੇਂਟਿੰਗ ਵਰਕਸ਼ਾਪ ਖਾਲਸਾ ਕਾਲਜ, ਪਟਿਆਲਾ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਬਾ ਅਤੇ ਨਾਮਵਾਰ ਕਲਾਕਾਰ ਡਾ. ਰਜਿੰਦਰ ਕੌਰ ਪਸਰੀਚਾ ਨੇ ਕੀਤਾ। ਇਸ ਵਿੱਚ ਰਜਿੰਦਰ ਕੌਰ ਪਸਰੀਚਾ, ਪੂਨਮ ਰਿਸ਼ੀ, ਨਵਨੀਤ ਕੌਰ ਜੇਜੀ, ਹਰਮੀਤ ਕੌਰ, ਗੁਰਵੀਨ ਕੌਰ, ਰਣਜੀਤ ਕੌਰ, ਕਿਰਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੇ ਭਾਗ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਅਕਾਦਮੀ ਦਾ ਮੰਤਵ ਪਟਿਆਲਾ ਖੇਤਰ ਦੇ ਕਲਾਕਾਰਾਂ ਦਾ ਕੇਂਦਰੀਕਰਨ ਕਰਨਾ ਹੈ ਅਤੇ ਵਿਦਿਆਰਥੀਆਂ ਵਿੱਚ ਕਲਾ ਦੀ ਜਗਿਆਸਾ ਨੂੰ ਜਗਾਉਣ ਦੇ ਨਾਲ ਨਾਲ ਇੱਕ ਦਿਸ਼ਾ ਦੇਣਾ ਵੀ ਹੈ, ਜਿਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਕਲਾ ਪਰਿਸ਼ਦ ਦੀ ਪ੍ਰਧਾਨ ਸ. ਸਵਰਨਜੀਤ ਸਵੀ ਨੇ ਵੀ ਅੱਜ ਕਲਾਕਾਰਾਂ ਨਾਲ ਸਮਾਂ ਬਿਤਾਇਆ ਅਤੇ ਕਲੇਅ ਮਾਡਲਿੰਗ ਦੀ ਵਰਕਸ਼ਾਪ ਦਾ ਆਨੰਦ ਮਾਣਿਆ। ਕਲੇਅ ਮਾਡਲਿੰਗ ਦੀ ਵਰਕਸ਼ਾਪ ਵਿੱਚ ਪ੍ਰੋਫੈਸਰ ਸੁਭਾਸ਼ ਚੰਦਰ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਅਤੇ ਰਣਜੀਤ ਸਿੰਘ ਜੋ ਕਿ ਇੱਕ ਫਰੀਲਾਂਸ ਕਲਾਕਾਰ ਹਨ, ਨੇ ਵਿਦਿਆਰਥੀਆਂ ਨੂੰ ਕਲੇਅ ਨਾਲ ਸੰਬੰਧਿਤ ਬਾਰੀਕੀਆਂ ਅਤੇ ਵਿਧੀ ਬਾਰੇ ਜਾਣਕਾਰੀ ਦਿੱਤੀ।