ਰਾਜਪੂਤ ਸਭਾ ਦੀ 50 ਵੀਂ ਗੋਲਡਨ ਜੁਬਲੀ ਵਰ੍ਹੇਗੰਢ ਮਨਾਈ ਗਈ।
ਨਿਊਜ਼ ਪੰਜਾਬ:10 ਮਾਰਚ 2025
ਲੁਧਿਆਣਾ ਵਿਸ਼ਵਕਰਮਾ ਚੌਕ ਨੇੜੇ ,ਜਗਰਾਉਂ ਪੁਲ ਦੇ ਨਾਲ ਰਾਜਪੂਤ ਭਵਨ ਵਿਖੇ ਰਾਜਪੂਤ ਸਭਾ ਦੀ 50 ਵੀਂ ਗੋਲਡਨ ਜੁਬਲੀ ਵਰ੍ਹੇਗੰਢ ਮਨਾਈ ਗਈ ਜਿਸ ਵਿੱਚ ਪੰਜਾਬ ਦੇ ਰਾਜਪੂਤ ਸਵਰਨਕਾਰ ਭਾਈਚਾਰੇ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ਸ਼ਾਮਲ ਹੋਏ।
ਇਸ ਮੌਕੇ ਤੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ , ਪ੍ਰਦੇਸ਼ ਰਾਜਪੂਤ ਸਭਾ ਪ੍ਰਧਾਨ ਕੁਲਵੰਤ ਸਿੰਘ ਚੋਹਾਨ, ਜ਼ਿਲ੍ਹਾ ਰਾਜਪੂਤ ਸਭਾ ਪ੍ਰਧਾਨ ਪਰਮਦੀਪ ਸਿੰਘ ਜੋੜਾ, ਚੈਅਰਮੈਨ ਰਮੇਸ਼ ਕੰਡਾ ਸ਼ਮਾ ਰੌਸ਼ਨ ਕਰਕੇ ਕੀਤੀ ਗਈ।
ਪ੍ਰਦੇਸ਼ ਰਾਜਪੂਤ ਸਭਾ ਪ੍ਰਧਾਨ ਕੁਲਵੰਤ ਸਿੰਘ ਚੋਹਾਨ ਨੇ ਕਿਹਾ ਕਿ ਸਵਰਨ ਕਲਾ ਦੇ ਦਾਨੀ ਮਹਾਰਾਜਾ ਅਜਮੀੜ ਦੇਵ ਨੇ ਰਾਜਪੂਤ ਸਵਰਨਕਾਰ ਪਰਫੁਲਤ ਸਮਾਜ ਦੀ ਸਥਾਪਨਾ ਕਰਕੇ ਸਮਾਜ ਨੂੰ ਸ਼ਕਤੀਸ਼ਾਲੀ ਦਿਸ਼ਾ ਪ੍ਰਦਾਨ ਕੀਤੀ। ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਵਰਨਕਾਰ ਵੈਲਫੇਅਰ ਬੋਰਡ, ਬਹਾਲ ਕਰਕੇ ਨਵੇਂ ਅਹੁਦੇਦਾਰਾਂ ਲਈ ਨਿਯੁਕਤੀ ਕੀਤੀ ਜਾਵੇ।
ਇਸ ਮੌਕੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ, ਸਵਰਨਕਾਰ ਸੰਘ ਵਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ,ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਬਟਾਲਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸ਼੍ਰੀ ਯਸ਼ਪਾਲ ਚੌਹਾਨ ,ਮੁਕੇਰੀਆ ਤੋਂ ਸੰਘ ਦੇ ਰਮੇਸ਼ ਢੱਲਾ,ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਧੂੰਨਾ,ਪੰਜਾਬ ਬੈਕਵਰਡ ਲੈਂਡ ਡਿਵੈੱਲਪਮੈਂਟ ਤੇ ਫਾਇਨਾਂਸ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ,ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਸ੍ਰ ਕਰਤਾਰ ਸਿੰਘ ਜੌੜਾ, ਪਟਿਆਲਾ ਤੋਂ ਭੀਮ ਸੈਨ ਵਰਮਾ, ਅਸ਼ਵਨੀ ਕੁਮਾਰ,ਪੰਜਾਬ ਸਰਕਾਰ ਸਵਰਨਕਾਰ ਭਾਈਚਾਰੇ ਦੇ ਕੰਮ ਕਰਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰੇ। ਪੰਜਾਬ ਦੇ ਵਿੱਚ ਵੱਧ ਰਹੀਆਂ ਸਵਰਨਕਾਰ ਭਾਈਚਾਰੇ ਦੇ ਉੱਤੇ ਲੁੱਟ ਖੋਦੀਆ ਵਾਰਦਾਤਾਂ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲੁਧਿਆਣਾ ਦੀ ਨਗਰ ਨਿਗਮ ਲੁਧਿਆਣਾ ਦੇ ਨਵੇਂ ਨਿਯੁਕਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ,ਕਮਲਜੀਤ ਸਿੰਘ ਕੜਵਲ,ਐਮ.ਐਲ.ਏ ਦਲਜੀਤ ਸਿੰਘ ਗਰੇਵਾਲ ਭੋਲਾ,
ਐਮ.ਐਲ.ਏ ਸਰਦਾਰ ਕੁਲਵੰਤ ਸਿੰਘ ਸਿੱਧੂ ,ਸਾਬਕਾ ਐਮ.ਐਲ.ਏ ਸਿਮਰਜੀਤ ਸਿੰਘ ਬੈਂਸ, ਕੌਂਸਲਰ ਸੋਨੂ ਡੀਕੋ,ਕੌਂਸਲਰ ਸੁਖਦੇਵ ਸਿੰਘ ਸ਼ੀਰਾ,ਕੋਸਲਰ ਪ੍ਰਭਪ੍ਰੀਤ ਕੌਰ ਧੁੰਨਾ,ਰਾਜਪੂਤ ਸਭਾ ਦੀ 50 ਵੀਂ ਗੋਲਡਨ ਜੁਬਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਜਪੂਤ ਭਾਈਚਾਰਾ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ ਅਤੇ ਪੰਜਾਬ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ ਤੇ ਮੈੜ ਰਾਜਪੂਤ ਸਭਾ ਚੰਡੀਗੜ੍ਹ ਤੋਂ ਐਡਵੋਕੇਟ ਅਸ਼ੋਕ ਵਰਮਾ,ਮੈੜ ਰਾਜਪੂਤ ਸਭਾ ਮੋਗਾ ਦੇ ਪ੍ਰਧਾਨ ਸੁਰਿੰਦਰ ਸਿੰਘ ਸੁਖਚੈਨ ਸਿੰਘ ਰਾਮੋਵਾਲੀ ਆ ਹੁਸ਼ਿਆਰਪੁਰ ਮੈੜ ਰਾਜਪੂਤ ਸਭਾ ਦੇ ਪ੍ਰਧਾਨ ਅਜੇ ਵਰਮਾ ਪ੍ਰਵੇਸ਼ ਵਰਮਾ, ਕੁਰਾਲੀ ਤੋਂ ਸੰਜੀਵ ਗੋਗਨਾ, ਮੈੜ ਰਾਜਪੂਤ ਸਭਾ ਸਮਰਾਲਾ ਤੋਂ ਰਜੀਬ ਵਰਮਾ, ਰਾਜਪੁਰਾ ਤੋਂ ਅਸ਼ੋਕ ਕੁਮਾਰ,ਸਵਰਨਕਾਰ ਸੰਘ ਲੁਧਿਆਣਾ ਪ੍ਰਿੰਸ ਬੱਬਰ, ਸ਼ਿਵ ਭੰਡਾਰੀ,ਸਵਰਨਕਾਰ ਸੰਘ ਖੰਨਾ ਸ਼ਹਿਰ ਤੋਂ ਬਿੱਟੂ ਵਰਮਾ, ਨਕੋਦਰ ਤੋਂ ਵਿਨੋਦ ਵਰਮਾ, ਕੋਟ ਇਸੇ ਖਾਂ ਤੋਂ ਸੁਰਜੀਤ ਸਿੰਘ, ਨਵਾਂ ਸ਼ਹਾਦਤ ਗੁਰਜੀਤ ਸਿੰਘ, ਆਪਣੇ ਮੈਂਬਰਾਂ ਦੇ ਨਾਲ ਪਹੁੰਚੇ ਤੇ ਉਹਨਾਂ ਨੂੰ ਇਸ ਮੌਕੇ ਤੇ ਸਮਾਨ ਚ ਕੀਤਾ ਗਿਆ
ਇਸ ਮੌਕੇ ਰਾਜਪੂਤ ਪੰਚਾਇਤ ਦੇ ਚੇਅਰਮੈਨ ਦਲੀਪ ਸਿੰਘ ਭੰਮ,ਵਾਈਸ ਚੇਅਰਮੈਨ ਬਲਦੇਵ ਸਿੰਘ ਸੁਦਿਓੜਾ, ਸਨਅਤੀ ਆਗੂ ਰਜਿੰਦਰ ਸਿੰਘ ਸਰਹਾਲੀ,ਬੇਅੰਤ ਸਿੰਘ ਜੌੜਾ, ਅਵਤਾਰ ਸਿੰਘ ਕੰਡਾ,ਹਰਬੰਸ ਸਿੰਘ ਨੀਟਾ,ਦਲਵੀਰ ਸਿੰਘ ਫਤਿਹਾਬਾਦੀ, ਜਗਜੀਤ ਸਿੰਘ,ਜਗਦੇਵ ਸਿੰਘ ਧੁੰਨਾ,ਸਤਿੰਦਰ ਸਿੰਘ ਟੋਨੀ, ਕਪਤਾਨ ਸਿੰਘ,ਸਤਨਾਮ ਸਿੰਘ ਭੁੱਟੋ,ਜੀਵਨ ਸਿੰਘ ਕੜਵਲ ਮਹਿੰਦਰ ਸਿੰਘ ਚੌਹਾਨ,ਰਾਜ ਕੁਮਾਰ ਗੋਗਨਾ,ਸੰਤ ਕੁਮਾਰ ਗੋਗਨਾ,ਜਸਵਿੰਦਰ ਸਿੰਘ ਰਾਜਪੂਤ, ਜਗਤਾਰ ਸਿੰਘ, ਬਲਵਿੰਦਰ ਸਿੰਘ ,ਸੁਖਜਿੰਦਰ ਸਿੰਘ ਛਿੰਦਾ,ਕੁਲਵੰਤ ਸਿੰਘ ਧੁੰਨਾ , ਜਗਤਾਰ ਸਿੰਘ ,ਰਜਿੰਦਰ ਵਰਮਾ
ਐਡਵੋਕੇਟ ਨਿਸ਼ਾ ਭਾਰਤੀ, ਗੁਰਮੀਤ ਕੌਰ ,ਨੀਨਾ ਵਰਮਾ, ਰਚਨਾ ਵਰਮਾ,ਸੁਭਾਸ਼ ਵਰਮਾ ਕੰਡਾ, ਆਦਿ ਹਾਜ਼ਰ ਸਨ