ਮੁੱਖ ਖ਼ਬਰਾਂਅੰਤਰਰਾਸ਼ਟਰੀ

IMF ਨੇ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਦਿੱਤੀ; ਭਾਰਤ ਨੇ ਕਰਜ਼ਾ ਦੇਣ ਦਾ ਕੀਤਾ ਵਿਰੋਧ

ਨਿਊਜ਼ ਪੰਜਾਬ

10 ਮਈ 2025

ਭਾਰਤ-ਪਾਕਿਸਤਾਨ ਤਣਾਅ  ਵਿਚਕਾਰ, ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ 1 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਹੋਆ ਹੋ। ਇਹ ਜਾਣਕਾਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫ਼ਤਰ ਤੋਂ ਆਈ ਹੈ।  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ‘ਆਈਐਮਐਫ ਵੱਲੋਂ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦੀ ਕਿਸ਼ਤ ਦੀ ਪ੍ਰਵਾਨਗੀ ਭਾਰਤ ਦੀ ਦਬਾਅ ਬਣਾਉਣ ਦੀ ਰਣਨੀਤੀ ਦੀ ਅਸਫਲਤਾ ਹੈ।’

ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ  ਨਵਾਂ ਕਰਜ਼ਾ ਦੇਣ ਦੇ IMF ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਪੈਸੇ ਦੀ ਦੁਰਵਰਤੋਂ ਰਾਜ-ਪ੍ਰਯੋਜਿਤ ਸਰਹੱਦ ਪਾਰ ਅੱਤਵਾਦ ਨੂੰ ਵਿੱਤ ਦੇਣ ਲਈ ਕੀਤੀ ਜਾ ਸਕਦੀ ਹੈ।

ਇਸ ਸਬੰਧ ਵਿੱਚ ਹੋਈ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮਹੱਤਵਪੂਰਨ ਮੀਟਿੰਗ ਵਿੱਚ ਭਾਰਤ ਵੋਟਿੰਗ ਤੋਂ ਦੂਰ ਰਿਹਾ। ਪਰ ਇਸ ਤੋਂ ਬਾਅਦ ਆਈਐਮਐਫ ਨੇ ਪਾਕਿਸਤਾਨ ਨੂੰ ਇੱਕ ਅਰਬ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ।