ਸਿੱਖਿਆ ਵਿਭਾਗ ਨੇ ਪੰਜਾਬ ਦੇ ਇਨ੍ਹਾਂ 6 ਸਕੂਲਾਂ ਦੀ ਮਾਨਤਾ ਕਰ ਦਿੱਤੀ ਰੱਦ
ਨਿਊਜ਼ ਪੰਜਾਬ ,7 ਮਾਰਚ 2025
ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਗ ਸੁਰੱਖਿਆ ਅਤੇ ਲਿਫਟਿੰਗ ਸੁਰੱਖਿਆ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਵਾਲੇ 6 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਡੀ.ਈ.ਓ. (ਸੈਕੰਡਰੀ) ਭੁਪਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਪਹਿਲਾਂ ਅੱਗ ਅਤੇ ਇਮਾਰਤ ਸੁਰੱਖਿਆ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਸੀ। ਨਿਰਧਾਰਤ ਸਮੇਂ ਤੋਂ ਬਾਅਦ ਵੀ ਅੱਗ ਅਤੇ ਇਮਾਰਤ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਵਾਲੇ ਇਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚ ਯੂਨੀਕ ਪਬਲਿਕ ਸਕੂਲ ਬੁਢਲਾਡਾ, ਰਣਵੀਰ ਇੰਟਰਨੈਸ਼ਨਲ ਪਬਲਿਕ ਸਕੂਲ ਮੱਟੀ, ਗੁਰੂਨਾਨਕ ਦੇਵ ਪਬਲਿਕ ਸਕੂਲ ਬੁਢਲਾਡਾ, ਸਰਵ ਹਿਤਕਾਰੀ ਵਿਦਿਆ ਮੰਦਰ ਦੂਲੋਵਾਲ, ਸ਼ਿਵਾਲਿਸ਼ ਪਬਲਿਕ ਸਕੂਲ ਸਰਦੂਲਗੜ੍ਹ ਅਤੇ ਦਸ਼ਮੇਸ਼ ਸਰਵ ਹਿਤਕਾਰੀ ਵਿਦਿਆ ਮੰਦਰ ਸਰਦੂਲਗੜ੍ਹ ਸ਼ਾਮਲ ਹਨ।