ਮੁੱਖ ਖ਼ਬਰਾਂਅੰਤਰਰਾਸ਼ਟਰੀ

ਪਾਕਿਸਤਾਨ’ਚ ਦੋਹਰੇ ਧਮਾਕਿਆਂ ਵਿੱਚ 12 ਦੀ ਮੌਤ 30 ਜ਼ਖਮੀ

ਨਿਊਜ਼ ਪੰਜਾਬ

ਪਾਕਿਸਤਾਨ ,5 ਮਾਰਚ 2025

ਪਾਕਿਸਤਾਨ ਦੇ ਇੱਕ ਫੌਜੀ ਕੰਪਲੈਕਸ ਵਿੱਚ ਮੰਗਲਵਾਰ ਸ਼ਾਮ ਨੂੰ ਵਿਸਫੋਟਕਾਂ ਨਾਲ ਭਰੇ ਦੋ ਵਾਹਨਾਂ ਵਿੱਚ ਧਮਾਕੇ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਬਾਰਾਂ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 30 ਲੋਕ ਜ਼ਖਮੀ ਵੀ ਹੋਏ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਇੱਕ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਆਪਣਾ ਰੋਜ਼ਾ ਤੋੜ ਰਹੇ ਸਨ। ਇਸ ਦੌਰਾਨ ਵੱਡੇ ਧਮਾਕੇ ਹੋਏ ਅਤੇ ਗੋਲੀਬਾਰੀ ਵੀ ਹੋਈ।

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ “ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਇਰ ਅੱਤਵਾਦੀਆਂ” ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਕਿਸੇ ਵੀ ਰਹਿਮ ਦੇ ਹੱਕਦਾਰ ਨਹੀਂ ਹਨ।ਇਹ ਹਮਲਾ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਹੋਇਆ। ਇੱਕ ਸੁਰੱਖਿਆ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕਰਦਿਆਂ ਦੇਰ ਰਾਤ ਏਐਫਪੀ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਬਾਰਾਂ ਹੋ ਗਈ ਹੈ। ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਇਸ ਹਮਲੇ ਵਿੱਚ 30 ਲੋਕ ਜ਼ਖਮੀ ਹੋਏ ਹਨ।