ਮੁੱਖ ਖ਼ਬਰਾਂਪੰਜਾਬ

ਰੈਵੇਨਿਊ ਵਿਭਾਗ ਨੇ ਹੜਤਾਲ ਉਤੇ ਗਏ 14 ਤਹਿਸੀਲਦਾਰ ਅਤੇ ਨਾਏਬ ਤਹਿਸੀਲਦਾਰ ਸਸਪੈਂਡ

ਨਿਊ਼ਜ਼ ਪੰਜਾਬ

5 ਮਾਰਚ 2025

ਪੰਜਾਬ ਸਰਕਾਰ ਦੀ ਤਰਫ ਤੋਂ ਐਕਸ਼ਨ ਲੈਂਦਿਆਂ ਜਾਲੀ ਰਜਿਸਟ੍ਰੀ ਕੇਸ ਵਿੱਚ ਸਟੇਟ ਵਿਜਿਲੈਂਸ ਦੀ ਓਰ ਤੋਂ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਦੀ ਐਫਆਈਆਰ ਕੇਸ ਵਿੱਚ ਹੜਤਾਲ ਉੱਤੇ ਗਏ 14 ਤਹਿਸੀਲਦਾਰ ਅਤੇ ਨਾਏਬ ਤਹਿਸੀਲਦਾਰ ਸਸਪੈਂਡ ਕਰ ਦਿੱਤੇ ਗਏ। ਸਰਕਾਰ ਦਾ ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ ਅਤੇ ਇਸ ਸਸਪੈਂਸ਼ਨ ਪੀਰੀਅਡ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਫਾਈਨਾਂਸ਼ਸ਼ੀਅਲ ਕਮਿਸ਼ਨਰ ਚੰਡੀਗੜ ਆਫਿਸ ਰਿਪੋਰਟ ਕਰਨ ਬਾਰੇ ਦੱਸਿਆ ਗਿਆ ਹੈ। ਸੀਐਮ ਭਗਵੰਤ ਮਾਨ ਨੇ ਕੱਲ ਸਵੇਰੇ ਸਖ਼ਤ ਹੁਕਮ ਜਾਰੀ ਕੀਤੇ ਸੀ ਕਿ ਸ਼ਾਮ ਪੰਜ ਵਜੇ ਤੱਕ ਜੇ ਰੇਵੇਨਿਊ ਆਫਿਸਰ ਡਿਊਟੀ ਨਹੀਂ ਦਿੰਦਾ ਤਾਂ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ।