ਸੀ-ਪਾਈਟ ’ਚ ਫ਼ੌਜ ਅਤੇ ਪੁਲਿਸ ਦੀ ਭਰਤੀ ਲਈ ਤਿਆਰੀ ਕੈਂਪ ਸ਼ੁਰੂ
ਨਿਊਜ਼ ਪੰਜਾਬ
ਪਟਿਆਲਾ, 2 ਮਾਰਚ 2025
ਸੀ-ਪਾਈਟ ਨਾਭਾ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੀ-ਪਾਈਟ ਕੈਂਪ ਵੱਲੋਂ ਅਗਨੀਵੀਰ ਫ਼ੌਜ, ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਲਈ ਕੈਂਪ ਵਿੱਚ ਲਿਖਤੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਆਨ ਲਾਇਨ, ਕੰਪਿਊਟਰ ਬੇਸਡ ਪੇਪਰ ਦੀ ਤਿਆਰੀ ਤਜਰਬੇਕਾਰ ਮਾਸਟਰਾਂ ਦੁਆਰਾ ਕਰਵਾਈ ਜਾ ਰਹੀ ਹੈ।
ਟ੍ਰੇਨਿੰਗ ਅਫ਼ਸਰ ਨੇ ਦੱਸਿਆ ਕਿ ਸੀ-ਪਾਈਟ ਵਿਖੇ ਪੇਪਰ ਦੀ ਤਿਆਰੀ, ਰਹਿਣਾ-ਖਾਣਾ ਸਭ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਸੰਗਰੂਰ, ਬਰਨਾਲਾ, ਪਟਿਆਲਾ ਅਤੇ ਮਲੇਰਕੋਟਲਾ ਜ਼ਿਲਿਆਂ ਦੇ ਯੋਗ ਉਮੀਦਵਾਰ ਜਲਦੀ ਤੋਂ ਜਲਦੀ ਕੈਂਪ ਵਿੱਚ ਦਾਖਲਾ ਲੈਣ, ਕਿਉਂਕਿ ਸੀਟਾਂ ਸੀਮਤ ਹਨ। ਜ਼ਿਆਦਾ ਜਾਣਕਾਰੀ ਲਈ ਕੈਂਪ ਵਿੱਚ ਆ ਕੇ ਜਾਂ ਮੋਬਾਈਲ ਫ਼ੋਨ ਨੰਬਰ 9478205428 ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿਖੇ ਜੇ ਸੀ ਬੀ ਅਪਰੇਟਰ ਕੋਰਸ ਅਤੇ ਸਕਿਉਰਿਟੀ ਗਾਰਡ ਟ੍ਰੇਨਿੰਗ ਵੀ ਸਮੇਂ ਸਮੇਂ ਤੇ ਚਲਾਈ ਜਾਂਦੀ ਹੈ। ਕੈਂਪ ਦੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਜਾਕੇ ਵੀ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦਾ ਹੈ।