ਬਾਲਵਾੜੀ

ਬੱਚਿਓ ਪੇਪਰ ਸਿਰ ਤੇ ਆ ਗਏ ਨੇ ……ਕਵਿਤਾ ਅਮਰਪ੍ਰੀਤ ਕੌਰ ਦੀ

ਪੇਪਰ

ਬੱਚਿਓ ਪੇਪਰ ਸਿਰ ਤੇ ਆ ਗਏ ਨੇ,
ਪੜ੍ਹਾਈ ਵਾਲੇ ਬੱਦਲ ਛਾ ਗਏ ਨੇ।

ਤੜਕੇ ਉੱਠਣ ਦੀ ਆਦਤ ਪਾ ਲਓ,
ਰਾਤੀ ਵੀ ਕੁਝ ਵੱਧ ਸਮਾਂ ਲਾ ਲਓ।

ਇੱਕ ਪਲ ਵੀ ਨਾ ਕਰੋ ਖਰਾਬ,
ਸਭ ਵਿਸ਼ੇ ਪੜ੍ਹੋ ਵੰਡ ਅਨੁਸਾਰ।

ਥੋੜ੍ਹਾ ਥੋੜ੍ਹਾ ਕਰਕੇ ਕਰ ਲਓ ਯਾਦ,
ਲਿਖਣ ਦਾ ਵੀ ਰੱਖੋ ਅਭਿਆਸ।

ਮਨ ਲਾ ਕੇ ਤੁਸੀਂ ਕਰ ਲਓ ਪੜ੍ਹਾਈ,
ਵਾਧੂ ਜਮਾਤਾਂ ਵੀ ਅਧਿਆਪਕ ਜਾਣ ਲਗਾਈ।

ਪੇਪਰਾਂ ਨੂੰ ਨਹੀਂ ਹਊਆ ਬਣਾਉਣਾ,
ਦਿਮਾਗ ਤੇ ਕੋਈ ਨਾ ਟੈਨਸ਼ਨ ਪਾਉਣਾ।

ਜੇ ਤੁਸੀਂ ਮਨ ਲਾ ਕੇ ਹੈ ਪੜ੍ਹਨਾ ,
ਪਰਮਾਤਮਾ ਨੇ ਵੀ ਤੁਹਾਡੇ ਨਾਲ ਹੈ ਖੜ੍ਹਨਾ।

” ਅਮਰਪ੍ਰੀਤ “ਤੁਹਾਡੇ ਲਈ ਕਰੇ ਅਰਦਾਸ,
ਪਹੁੰਚ ਜਾਓ ਸਾਰੇ ਅਗਲੀ ਕਲਾਸ।

ਅਮਰਪ੍ਰੀਤ ਕੌਰ
ਸਾਇੰਸ ਅਧਿਆਪਕਾ
ਲੁਧਿਆਣਾ