Faridkot Bus Accident: ਫਰੀਦਕੋਟ ਕੋਟਕਪੂਰਾ ਰੋਡ ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਉਣ ਤੋਂ ਬਾਅਦ ਬਸ ਨਾਲੇ’ਚ ਡਿੱਗੀ, ਹਾਦਸੇ ਵਿੱਚ ਪੰਜ ਸਵਾਰੀਆਂ ਦੀ ਮੌਤ,ਇੱਕ ਦਰਜਨ ਜਖਮੀ
ਫਰੀਦਕੋਟ, 18 ਫਰਵਰੀ 2025
ਫਰੀਦਕੋਟ ਕੋਟਕਪੂਰਾ ਰੋਡ ਉਤੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ। ਤੇਜ਼ ਰਫਤਾਰ ਬੱਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿੱਚ ਡਿੱਗ ਗਈ। ਸਵਾਰੀਆਂ ਨਾਲ ਭਰੀ ਬੱਸ ਵਿੱਚ ਕਈ ਮੌਤਾਂ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿਚੋਂ ਕੱਢਿਆ ਜਾ ਰਿਹਾ ਹੈ।
ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ਼ ‘ਤੇ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਤੋਂ ਬਾਅਦ ਟਰੱਕ ਇਕ ਪਾਸੇ ਨੂੰ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ ਵਿਚ ਜਾ ਡਿੱਗੀ। ਫ਼ਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ ਤੇ ਲੋਕਾਂ ਨੂੰ ਬੱਸ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਕਈ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।